ਅਮਰੀਕਾ : ਭਾਰਤੀ-ਗੁਜਰਾਤੀ ਧਰਮੇਨ ਪਟੇਲ ਡਰੱਗ ਤਸਕਰੀ ਮਾਮਲੇ ''ਚ ਗ੍ਰਿਫ਼ਤਾਰ

Thursday, Aug 08, 2024 - 11:28 AM (IST)

ਨਿਊਯਾਰਕ (ਰਾਜ ਗੋਗਨਾ)- ਫਲੋਰੀਡਾ ਰਾਜ ਦੇ ਕਾਨੂੰਨ ਤਹਿਤ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਦਾ ਦੋਸ਼ ਪਹਿਲੀ ਡਿਗਰੀ ਦਾ ਸ਼ੰਗੀਨ ਦੋਸ਼ ਮੰਨਿਆ ਜਾਂਦਾ ਹੈ। ਜਿਸ ਵਿੱਚ ਦੋਸ਼ ਸਾਬਤ ਹੋਣ 'ਤੇ 3 ਤੋਂ 25 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਫਲੋਰੀਡਾ ਰਾਜ ਦੀ ਪੁਲਸ ਵੱਲੋਂ ਇਕ ਭਾਰਤੀ-ਗੁਜਰਾਤੀ ਧਰਮੇਨ ਪਟੇਲ ਨਾਮੀਂ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਨੇ ਇੱਕ ਵਾਹਨ 'ਤੇ ਗੋਲੀਬਾਰੀ ਕੀਤੀ ਸੀ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਇੱਕ ਜੇਬ ਵਿੱਚੋਂ ਇੱਕ ਗ੍ਰਾਮ ਕੋਕੀਨ ਅਤੇ ਦੂਜੀ ਵਿੱਚੋ ਗੋਲਾ ਬਾਰੂਦ ਮਿਲਿਆ। 

ਬਾਅਦ ਵਿੱਚ ਪੁਲਸ ਨੇ ਧਰਮਨ ਪਟੇਲ ਦੀ ਕਾਰ ਦੀ ਵੀ ਜਾਂਚ ਸ਼ੁਰੂ ਕੀਤੀ, ਜਿਸ ਵਿੱਚ ਮੈਗਜ਼ੀਨ ਦੇ ਗਾਇਬ ਕੁਝ ਰਾਊਂਡ ਸਮੇਤ ਇੱਕ ਲੋਡਡ ਪਿਸਤੌਲ ਮਿਲਿਆ। ਇਸ ਤੋਂ ਇਲਾਵਾ ਪੁਲਸ ਨੂੰ ਧਰਮਨ ਪਟੇਲ ਦੀ ਕਾਰ ਵਿੱਚੋਂ 380 ਗ੍ਰਾਮ ਕੋਕੀਨ ਅਤੇ 8 ਹਜ਼ਾਰ ਡਾਲਰ ਦੀ ਨਕਦੀ ਵੀ ਬਰਾਮਦ ਹੋਈ।ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਧਰਮੇਨ ਪਟੇਲ ਨੇ ਪੁਲਸ ਕੋਲ ਕਬੂਲ ਕੀਤਾ ਹੈ ਕਿ ਕੋਕੀਨ ਅਤੇ ਪਿਸਤੌਲ ਉਸ ਦਾ ਹੀ ਸੀ। ਮੁਲਜ਼ਮ ਤੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਸਮੇਤ ਕਈ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦਾ ਅਹਿਮ ਬਿਆਨ; ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨਾਲ ਕੰਮ ਕਰਨ ਲਈ ਤਿਆਰ

ਜਦੋਂ ਧਰਮੇਨ ਪਟੇਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਜੱਜ ਜੋਨਾਥਨ ਰਾਮਸੇ ਨੇ 3.60 ਮਿਲੀਅਨ ਡਾਲਰ ਦਾ ਬਾਂਡ ਤੈਅ ਕੀਤਾ, ਜੋ ਇਹ ਦਰਸਾਉਂਦਾ ਹੈ ਕਿ ਧਰਮਨ ਪਟੇਲ ਵਿਰੁੱਧ ਦੋਸ਼ ਬਹੁਤ ਗੰਭੀਰ ਹਨ। ਬੀਤੇਂ ਦਿਨ 7 ਅਗਸਤ ਦੇ ਅਲਾਚੁਆ ਕਾਉਂਟੀ ਜੇਲ੍ਹ ਦੇ ਰਿਕਾਰਡ ਅਨੁਸਾਰ ਧਰਮੇਨ ਪਟੇਲ ਨੂੰ 6 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਅਲਾਚੁਆ ਕਾਉਂਟੀ ਦੀ ਜੇਲ੍ਹ ਵਿੱਚ ਨਜਰਬੰਦ ਹੈ। ਇਸ ਤੋਂ ਇਲਾਵਾ ਫਲੋਰੀਡਾ ਰਾਜ ਵਿੱਚ 28 ਗ੍ਰਾਮ ਤੋਂ ਵੱਧ ਕੋਕੀਨ ਦੇ ਕਬਜ਼ੇ ਵਿੱਚ ਪਾਏ ਗਏ ਇੱਕ ਵਿਅਕਤੀ ਨੂੰ ਤੀਜੀ-ਡਿਗਰੀ ਦੇ ਅਪਰਾਧ ਦਾ ਦੋਸ਼ੀ ਮੰਨਿਆ ਜਾਂਦਾ ਹੈ, ਜਿਸ ਵਿੱਚ ਪੰਜ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਪੁਲਸ ਨੇ 47 ਸਾਲਾ ਧਰਮੇਨ ਪਟੇਲ 'ਤੇ ਅਪਰਾਧ ਕਰਦੇ ਸਮੇਂ ਹਥਿਆਰ ਰੱਖਣ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਲਈ ਕਾਰ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News