ਅਮਰੀਕਾ : 3 ਲੋਕਾਂ ਦੀ ਹੱਤਿਆ ਮਾਮਲੇ ''ਚ ਦੋਸ਼ੀ ਡਰਾਈਵਰ ਨੂੰ ਨਹੀਂ ਮਿਲੀ ਜ਼ਮਾਨਤ
Sunday, Jul 07, 2024 - 12:48 PM (IST)
ਨਿਊਯਾਰਕ (ਰਾਜ ਗੋਗਨਾ)- ਨਿਊਯਾਰਕ ਦੀ ਮੈਨਹਟਨ ਕ੍ਰਿਮੀਨਲ ਕੋਰਟ ਦੇ ਜੱਜ ਨੇ ਦੋਸ਼ੀ ਡਰਾਈਵਰ ਡੇਨੀਅਲ ਹਾਈਡਨ ਦੀ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ ਹੈ। ਜਿਸ 'ਤੇ ਤਿੰਨ ਲੋਕਾਂ ਦੀ ਹੱਤਿਆ ਕਰਨ ਅਤੇ ਅੱਠ ਨੂੰ ਜ਼ਖਮੀ ਕਰਨ ਦਾ ਦੋਸ਼ ਹੈ। ਜਦੋਂ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਅਤੇ ਲੰਘੀ ਵੀਰਵਾਰ ਦੀ ਸ਼ਾਮ ਨੂੰ 4 ਜੁਲਾਈ ਨੂੰ ਸੁਤੰਤਰਤਾ ਦਿਵਸ ਦਾ ਜਸ਼ਨ ਮਨਾ ਰਹੀ ਭੀੜ 'ਤੇ ਪਿਕਅੱਪ ਟਰੱਕ ਚੜ੍ਹਾਅ ਦਿੱਤਾ ਸੀ। ਮ੍ਰਿਤਕਾਂ ਦੀ ਪਛਾਣ 59 ਸਾਲਾ ਲੂਸੀਲ ਪਿੰਕਨੀ, ਉਸ ਦੇ ਬੇਟੇ ਹਰਮਨ ਪਿੰਕਨੀ (38) ਅਤੇ ਐਨਾ ਮੋਰੇਲ (43) ਵਜੋਂ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਆਜ਼ਾਦੀ ਦਿਵਸ ਦੇ ਜਸ਼ਨ 'ਚ ਭੜਕੀ ਹਿੰਸਾ, ਹੁਣ ਤੱਕ 33 ਲੋਕਾਂ ਦੀ ਮੌਤ
ਮੈਨਹਟਨ ਕ੍ਰਿਮੀਨਲ ਕੋਰਟ ਦੇ ਜੱਜ ਨੇ ਡੇਨੀਅਲ ਹਾਈਡਨ ਨੂੰ ਸੁਤੰਤਰਤਾ ਦਿਵਸ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੌਰਾਨ ਕਥਿਤ ਤੌਰ 'ਤੇ ਤਿੰਨ ਲੋਕਾਂ ਦੀ ਹੱਤਿਆ ਕਰਨ ਅਤੇ ਅੱਠ ਨੂੰ ਜ਼ਖਮੀ ਕਰਨ ਦੇ ਦੋਸ਼ਾਂ ਅਤੇ ਹੋਰ ਅਪਰਾਧਾਂ 'ਤੇ ਬਿਨਾਂ ਜ਼ਮਾਨਤ ਦੇ ਰੱਖਣ ਦਾ ਹੁਕਮ ਦਿੱਤਾ। ਜੱਜ ਰੌਬਰਟ ਮੈਂਡੇਲਬੌਮ ਨੇ ਸ਼ਨੀਵਾਰ ਨੂੰ ਸੁਣਵਾਈ ਦੌਰਾਨ ਹਾਈਡਨ ਦੀ ਜ਼ਮਾਨਤ ਤੋਂ ਇਨਕਾਰ ਕਰ ਦਿੱਤਾ। ਹਾਈਡਨ (44) 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਹੈ ਜਦੋਂ ਕਿ ਉਸਦਾ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਦੋਸ਼ੀ ਸਾਊਥਾਲ ਬਰੰਸਵਿਕ, ਨਿਊਜਰਸੀ ਦਾ ਨਿਵਾਸੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਲਾਪਰਵਾਹੀ ਨਾਲ ਇੱਕ ਹਥਿਆਰ ਨਾਲ ਗੰਭੀਰ ਸੱਟ ਦਾ ਕਾਰਨ ਬਣੇ ਹਮਲੇ ਦੇ ਅੱਠ ਦੋਸ਼ਾਂ ਦਾ ਵੀ ਸਾਹਮਣਾ ਕਰ ਰਿਹਾ ਹੈ। ਦੋਸ਼ੀ ਪਾਏ ਜਾਣ 'ਤੇ ਹਾਈਡੇਨ ਨੂੰ 25 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।