''TIME'' ਨੇ ਚੋਟੀ ਦੇ ਨੇਤਾਵਾਂ ਨਾਲ ਛਾਪੀ ਇਮਰਾਨ ਦੀ ਤਸਵੀਰ

Tuesday, Jan 21, 2020 - 03:43 PM (IST)

''TIME'' ਨੇ ਚੋਟੀ ਦੇ ਨੇਤਾਵਾਂ ਨਾਲ ਛਾਪੀ ਇਮਰਾਨ ਦੀ ਤਸਵੀਰ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਵੱਕਾਰੀ ਮੈਗਜ਼ੀਨ ਟਾਈਮ (TIME) ਦੇ ਕਵਰ ਪੇਜ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਜਗ੍ਹਾ ਮਿਲੀ ਹੈ। ਟਾਈਮ ਮੈਗਜ਼ੀਨ ਦੇ ਵਿਸ਼ਵ ਆਰਥਿਕ ਫੋਰਮ (WEF) ਲਈ ਜਾਰੀ ਕੀਤੇ ਗਏ ਵਿਸ਼ੇਸ਼ ਅੰਕ ਵਿਚ ਦੁਨੀਆ ਭਰ ਦੇ ਕਈ ਨੇਤਾਵਾਂ ਦੀਆਂ ਤਸਵੀਰਾਂ ਛਪੀਆਂ ਹਨ, ਜਿਹਨਾਂ ਵਿਚ ਇਮਰਾਨ ਖਾਨ ਵੀ ਹਨ। ਇਸ ਕਵਰ ਤਸਵੀਰ 'ਤੇ ਇਮਰਾਨ ਖਾਨ ਦੇ ਨਾਲ ਵਰਲਡ ਇਕਨੋਮਿਕ ਫੋਰਮ ਦੇ ਬਾਨੀ ਕਲਾਊਸ ਸਵਾਬ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ, ਮਾਈਕ੍ਰੋਸਾਫਟ ਫਾਊਂਡਰ ਬਿਲ ਗੇਟਸ ਅਤੇ ਯੂਰਪ ਦੇ ਸੈਂਟਰਲ ਬੈਂਕ ਦੇ ਪ੍ਰਧਾਨ ਕ੍ਰਿਸਟੀਨ ਲੈਗਾਰੇਡ ਨੂੰ ਚੇਅਰਲਿਫਟ ਵਿਚ ਬੈਠੇ ਦਿਖਾਇਆ ਗਿਆ ਹੈ। ਕਵਰ ਤਸਵੀਰ ਦੇ ਬੈਂਕਗ੍ਰਾਊਂਡ ਵਿਚ ਸਵਿਸ ਪਹਾੜੀਆਂ ਦਿਖਾਈ ਦੇ ਰਹੀਆਂ ਹਨ। 

ਉੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਲਾਈਮੇਟ ਕਾਰਕੁੰਨ ਗ੍ਰੇਟਾ ਥਨਬਰਗ ਨੂੰ ਇਕ ਵੱਖਰੀ ਚੇਅਰਲਿਫਟ ਵਿਚ ਇਕੱਠੇ ਬੈਠੇ ਦਿਖਾਇਆ ਗਿਆ ਹੈ।ਇੱਥੇ ਦੱਸ ਦਈਏ ਕਿ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਰਲਡ ਇਕਨੋਮਿਕ ਫੋਰਮ ਦੀ ਸਲਾਨਾ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ 4 ਦਿਨਾਂ ਤੱਕ ਚੱਲੇਗੀ, ਜਿੱਥੇ ਦੁਨੀਆ ਭਰ ਦੇ ਨੇਤਾ ਸ਼ਾਮਲ ਹੋਣਗੇ। ਇਮਰਾਨ ਖਾਨ 21 ਜਨਵਰੀ ਤੋਂ 23 ਜਨਵਰੀ ਤੱਕ ਇਸ ਸੰਮੇਲਨ ਵਿਚ ਹਿੱਸਾ ਲੈਣਗੇ। ਉਹਨਾਂ ਦੇ ਇਸ ਪੂਰੇ ਦੌਰੇ ਦਾ ਖਰਚ ਕਰੀਬ 68,000 ਡਾਲਰ ਦੇ ਕਰੀਬ ਹੋਵੇਗਾ।

PunjabKesari

ਇਮਰਾਨ ਦੇ ਸਲਾਹਕਾਰ ਅਬਦੁੱਲ ਰਜ਼ਾਕ ਦਾਊਦ ਅਤੇ ਜ਼ੁਲਫੀ ਬੁਖਾਰੀ ਸਮੇਰ ਹੋਰ ਅਧਿਕਾਰੀ ਵੀ ਉਹਨਾਂ ਦੇ ਨਾਲ ਦਾਵੋਸ ਜਾਣਗੇ। ਇਸ ਦੌਰਾਨ ਇਮਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰਨਗੇ। ਟਰੰਪ ਸਮੇਤ 53 ਦੇਸ਼ਾਂ ਦੇ ਨੇਤਾ ਵਰਲਡ ਇਕਨੋਮਿਕ ਫੋਰਮ ਦੀ ਬੈਠਕ ਵਿਚ ਬੁਲਾਏ ਗਏ ਮਹਿਮਾਨਾਂ ਵਿਚ ਸ਼ਾਮਲ ਹਨ। ਇਮਰਾਨ ਖਾਨ ਨੂੰ ਮੈਗਜ਼ੀਨ ਨੇ 2019 ਵਿਚ ਦੁਨੀਆ ਦੀਆਂ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ।


author

Vandana

Content Editor

Related News