ਅਮਰੀਕਾ ''ਚ ਗੈਮਿੰਗ ਮਸ਼ੀਨਾਂ ਰਾਹੀਂ ਜੂਏ ਦਾ ਧੰਦਾ ਚਲਾਉਣ ਵਾਲਾ ਗੁਜਰਾਤੀ ਭਾਰਤੀ ਕਾਬੂ
Tuesday, Jul 23, 2024 - 01:32 PM (IST)
ਨਿਊਯਾਰਕ (ਰਾਜ ਗੋਗਨਾ)- 6 ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਸ ਨੇ ਬੀਤੇ ਦਿਨ ਇਕ ਗੁਜਰਾਤੀ ਭਾਰਤੀ ਸੰਜੇ ਪਟੇਲ ਦਾ ਪਰਦਾਫਾਸ਼ ਕੀਤਾ। ਜੋ ਇਲੀਨੋਇਸ ਸੂਬੇ ਵਿੱਚ ਰਹਿੰਦਾ ਸੀ। ਅਤੇ ਓਹੀਓ ਸੂਬੇ ਵਿੱਚ ਗੇਮਿੰਗ ਮਸ਼ੀਨਾਂ ਰਾਹੀਂ ਕਾਨੂੰਨੀ ਤੌਰ 'ਤੇ ਜੂਆ ਖਿਡਾਉਦਾ ਸੀ। ਪੁਲਸ ਨੇ ਗੇਮਿੰਗ ਮਸ਼ੀਨਾ ਚਲਾਉਣ ਵਾਲੇ ਸੰਜੇ ਪਟੇਲ ਨੂੰ ਲੱਖਾਂ ਡਾਲਰਾਂ ਦੀ ਨਕਦੀ ਜ਼ਬਤ ਕਰਕੇ ਗ੍ਰਿਫ਼ਤਾਰ ਕੀਤਾ। ਸਥਾਨਕ ਪੁਲਸ ਤੋਂ ਇਲਾਵਾ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਨੇ ਓਹੀਓ ਰਾਜ ਦੇ ਕੇਟਰਿੰਗ ਸਿਟੀ ਵਿੱਚ ਇੱਕ ਇੰਟਰਨੈਟ ਕੈਫੇ ਨਾਂ ਦੀ ਆੜ ਵਿੱਚ ਸਲਾਟ ਮਸ਼ੀਨਾਂ ਨਾਲ ਜੂਆ ਖਿਡਾ ਰਹੇ ਗੁਜਰਾਤੀ ਭਾਰਤੀ ਖ਼ਿਲਾਫ਼ ਕਾਰਵਾਈ ਕੀਤੀ।
ਦੋਸ਼ੀ ਸੰਜੇ ਪਟੇਲ ਨਾਂ ਦੇ ਵਿਅਕਤੀ ਨੂੰ ਪੁਲਸ ਨੇ 30 ਮਈ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਉਸ ਨੂੰ ਹੁਣ 1 ਅਗਸਤ ਨੂੰ ਮੋਂਟਗੋਮਰੀ ਕਾਉਂਟੀ ਕਾਮਨ ਪਲੀਜ਼ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ। ਉਸ 'ਤੇ ਜੂਏ ਤੋਂ ਇਲਾਵਾ ਜੂਏ ਦਾ ਘਰ ਚਲਾਉਣ ਦੇ ਵੀ ਦੋਸ਼ ਹਨ। ਸੰਜੇ ਪਟੇਲ (44) ਸ਼ਿਕਾਗੋ ਤੋਂ ਲਗਭਗ 300 ਮੀਲ ਦੀ ਦੂਰੀ ਤੇ ਇਲੀਨੋਇਸ ਦੇ ਨੈਪਰਵਿਲੇ ਵਿੱਚ ਰਹਿੰਦਾ ਹੈ। ਕੇਟਰਿਗ ਪੁਲਸ ਵਿਭਾਗ ਵਲੋਂ 30 ਮਈ ਨੂੰ ਸੰਜੇ ਪਟੇਲ ਦੇ ਇੰਟਰਨੈਟ ਕੈਫੇ 'ਤੇ ਛਾਪਾ ਮਾਰਨ ਤੋਂ ਪਹਿਲਾਂ, ਸ਼ੱਕੀ ਵਿਅਕਤੀ ਡੇਟਨ ਪੁਲਸ ਵਿਭਾਗ ਤੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਦੇ ਸ਼ਿਕਾਗੋ ਦਫਤਰ ਦੁਆਰਾ ਪਿਛਲੇ ਛੇ ਮਹੀਨਿਆਂ ਤੋਂ ਨਿਗਰਾਨੀ ਹੇਠ ਸੀ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੇ 454 ਮਿਲੀਅਨ ਡਾਲਰ ਦੀ ਰਾਸ਼ੀ ਸਬੰਧੀ ਸੁਣਾਏ ਫ਼ੈਸਲੇ ਖ਼ਿਲਾਫ਼ ਦਾਇਰ ਕੀਤੀ ਅਪੀਲ
ਪੁਲਸ ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਦੀ ਕਾਰਵਾਈ ਵਿੱਚ ਸੰਜੇ ਪਟੇਲ ਦੇ ਕੈਫੇ ਅਤੇ ਘਰ ਤੋਂ ਕੁੱਲ 5.15 ਲੱਖ ਡਾਲਰ ਅਤੇ ਦੋ ਲੱਖ ਡਾਲਰ ਦੇ ਗਹਿਣੇ ਵੀ ਬਰਾਮਦ ਹੋਏ। ਦੋਸ਼ੀ ਸੰਜੇ ਪਟੇਲ 'ਤੇ ਇੰਟਰਨੈੱਟ ਕੈਫੇ 'ਚ ਜੂਏ ਦਾ ਘਰ ਚਲਾਉਣ ਦਾ ਦੋਸ਼ ਹੈ। ਪੁਲਸ ਨੇ 1 ਨਵੰਬਰ 2023 ਤੋਂ ਜਾਂਚ ਸ਼ੁਰੂ ਕੀਤੀ ਸੀ। ਕੇਟਰਿੰਗ ਰੋਡ ਪੈਟਰੋਲਿੰਗ ਅਫਸਰ ਨੂੰ ਇਸ ਜਗ੍ਹਾ 'ਤੇ ਚੱਲ ਰਹੀ ਗੈਰ-ਕਾਨੂੰਨੀ ਗਤੀਵਿਧੀ ਬਾਰੇ ਪਹਿਲੇ ਜਾਣਕਾਰੀ ਮਿਲੀ ਸੀ। ਗੂਗਲ ਸਮੀਖਿਆ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਇਸ ਕੈਫੇ ਵਿੱਚ ਸਲਾਟ ਮਸ਼ੀਨਾਂ ਚੱਲ ਰਹੀਆਂ ਹਨ। ਕੇਟਰਿੰਗ ਮਿਉਂਸਪਲ ਕੋਰਟ ਵਿੱਚ ਦਾਇਰ ਇੱਕ ਹਲਫਨਾਮੇ ਅਨੁਸਾਰ ਜਦੋਂ ਸਾਦੇ ਕੱਪੜਿਆਂ ਵਿੱਚ ਜਾਸੂਸ ਪੁਲਸ ਪਹਿਲੀ ਵਾਰ ਇੰਟਰਨੈਟ ਕੈਫੇ ਵਿੱਚ ਪਹੁੰਚੀ ਤਾਂ ਉਸਨੇ ਇੱਕ ਤਾਲਾਬੰਦ ਦਰਵਾਜ਼ਾ ਦੇਖਿਆ, ਜਿਸ ਵਿੱਚ ਇੱਕ ਕੈਮਰਾ ਵੀ ਲਗਾਇਆ ਗਿਆ ਸੀ। ਗੁਪਤ ਜਾਸੂਸ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖਲ ਹੋਏ, ਜਿੱਥੇ ਉਨ੍ਹਾਂ ਨੇ ਕਈ ਸਲਾਟ ਮਸ਼ੀਨਾਂ ਦੇਖੀਆਂ। ਜਾਣਕਾਰੀ ਮੁਤਾਬਕ ਸਾਰਾ ਲੈਣ-ਦੇਣ ਨਕਦੀ ਵਿਚ ਕੀਤਾ ਜਾਂਦਾ ਸੀ।
ਪੁਲਸ ਨੇ ਛੇ ਮਹੀਨਿਆਂ ਦੇ ਗੁਪਤ ਆਪ੍ਰੇਸ਼ਨ ਤੋਂ ਬਾਅਦ ਸੰਜੇ ਪਟੇਲ ਦੀ ਕਾਰ ਲਈ ਇੱਕ ਜੀ.ਪੀ.ਐਸ ਸਰਚ ਵਾਰੰਟ ਵੀ ਪ੍ਰਾਪਤ ਕੀਤਾ। ਲੰਘੀ 08 ਮਾਰਚ ਤੋਂ ਪੁਲਸ ਨੇ ਸੰਜੇ ਪਟੇਲ ਦੀਆਂ ਹਰਕਤਾਂ 'ਤੇ ਵੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਪੁਲਸ ਵੱਲੋਂ ਦਾਇਰ ਕੀਤੇ ਗਏ ਹਲਫ਼ਨਾਮੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਸੰਜੇ ਪਟੇਲ 'ਤੇ ਡੇਟਨ ਅਤੇ ਵੈਨ ਵਰਟ, ਓਹੀਓ ਵਿੱਚ ਜੂਏ ਦੀਆਂ ਕਾਰਵਾਈਆਂ ਚਲਾਉਣ ਦਾ ਵੀ ਸ਼ੱਕ ਹੈ। ਮਾਰਚ 2023 ਵਿੱਚ ਡੇਟਨ ਪੁਲਸ ਅਤੇ ਓਹੀਓ ਕੈਸੀਨੋ ਕੰਟਰੋਲ ਕਮਿਸ਼ਨ ਨੇ ਨੀਡਮੋਰ ਰੋਡ 'ਤੇ ਲੱਕੀ ਡੇ ਇੰਟਰਨੈੱਟ ਕੈਫੇ 'ਤੇ ਛਾਪਾ ਮਾਰਿਆ, ਜਿੱਥੇ ਸੰਜੇ ਪਟੇਲ ਦਾ ਇੱਕ ਰਿਸ਼ਤੇਦਾਰ ਮੈਨੇਜਰ ਵਜੋਂ ਕੰਮ ਕਰਦਾ ਸੀ। ਪੁਲਸ ਨੇ ਉਥੋਂ 100 ਦੇ ਕਰੀਬ ਮਸ਼ੀਨਾਂ ਅਤੇ ਵੱਡੀ ਨਕਦੀ ਬਰਾਮਦ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।