ਮਮਦਾਨੀ ਨੇ ਇਮਾਮ ਨਾਲ ਖਿਚਵਾਈ ਫੋਟੋ ! ਹੋਈ ਵਾਇਰਲ ਤਾਂ ਭੜਕ ਉੱਠੇ ਟਰੰਪ
Wednesday, Oct 22, 2025 - 09:38 AM (IST)
ਇੰਟਰਨੈਸ਼ਨਲ ਡੈਸਕ- ਡੈਮੋਕ੍ਰੇਟਿਕ ਮੇਅਰ ਉਮੀਦਵਾਰ ਮਮਦਾਨੀ ਨੇ ਸ਼ੁੱਕਰਵਾਰ ਨੂੰ ਇਕ ਮਸਜਿਦ ’ਚ ਚੋਣ ਪ੍ਰਚਾਰ ਕੀਤਾ। ਉੱਥੇ ਉਨ੍ਹਾਂ ਨੇ ਇਮਾਮ ਵਹਾਜ ਨਾਲ ਇਕ ਫੋਟੋ ਖਿਚਵਾਈ। ਇਸ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਸਿਟੀ ਦੇ ਮੇਅਰ ਉਮੀਦਵਾਰ ਜ਼ੋਹਰਾਨ ਮਮਦਾਨੀ ’ਤੇ ਇਕ ਇਸਲਾਮਿਕ ਕੱਟੜਪੰਥੀ ਦੇ ਨੇੜੇ ਹੋਣ ਦਾ ਦੋਸ਼ ਲਾਇਆ ਹੈ।
ਦਰਅਸਲ, ਮਮਦਾਨੀ ਨੂੰ 18 ਅਕਤੂਬਰ ਨੂੰ ਬਰੁਕਲਿਨ ਇਮਾਮ ਸਿਰਾਜ ਵਹਾਜ ਨਾਲ ਇਕ ਫੋਟੋ ਖਿਚਵਾਉਂਦੇ ਅਤੇ ਹੱਸਦੇ ਹੋਏ ਦੇਖਿਆ ਗਿਆ ਸੀ। ਵਹਾਜ ’ਤੇ 1993 ’ਚ ਵਰਲਡ ਟ੍ਰੇਡ ਸੈਂਟਰ ਵਿਖੇ ਬੰਬ ਧਮਾਕੇ ਦੀ ਸਾਜ਼ਿਸ਼ ਰਚਣ ਅਤੇ ਮੁਸਲਮਾਨਾਂ ਨੂੰ ਜੇਹਾਦ ਲਈ ਉਕਸਾਉਣ ਦਾ ਦੋਸ਼ ਹੈ।

ਫੋਟੋ ਵਾਇਰਲ ਹੋਣ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਅਨਰਥ ਹੋ ਰਿਹਾ ਹੈ। ਇਹ ਸ਼ਰਮ ਦੀ ਗੱਲ ਹੈ ਕਿ ਸਿਰਾਜ ਵਹਾਜ ਵਰਗਾ ਕੋਈ ਵਿਅਕਤੀ ਮਮਦਾਨੀ ਦਾ ਸਮਰਥਨ ਕਰ ਰਿਹਾ ਹੈ , ਜਿਸ ਨੇ ਵਰਲਡ ਟ੍ਰੇਡ ਸੈਂਟਰ ਨੂੰ ਉਡਾ ਦਿੱਤਾ ਸੀ।’
