ਅਮਰੀਕਾ : 2 ਲੋਕਾਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 3 ਮਰੇ ਤੇ 7 ਜ਼ਖਮੀ

Sunday, Jul 29, 2018 - 02:37 PM (IST)

ਅਮਰੀਕਾ : 2 ਲੋਕਾਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 3 ਮਰੇ ਤੇ 7 ਜ਼ਖਮੀ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਨਿਊ ਓਰਲੀਨਜ਼ ਇਲਾਕੇ ਵਿਚ ਐਤਵਾਰ ਨੂੰ ਦੋ ਲੋਕਾਂ ਨੇ ਭੀੜ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਹਮਲੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 2 ਪੁਰਸ਼ ਅਤੇ 1 ਔਰਤ ਹੈ। ਇਸ ਦੇ ਇਲਾਵਾ ਹਮਲੇ ਵਿਚ 7 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ 5 ਪੁਰਸ਼ ਅਤੇ 2 ਔਰਤਾਂ ਹਨ। ਇਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਸ਼ੱਕੀ ਹਮਲਾਵਰਾਂ ਦੀ ਭਾਲ ਕਰ ਰਹੀ ਹੈ। 
ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਸ਼ਹਿਰ ਦੇ ਪੁਲਸ ਮੁਖੀ ਮਾਈਕਲ ਹੈਰੀਸਨ ਨੇ ਦੱਸਿਆ ਕਿ ਸ਼ੱਕੀਆਂ ਨੇ ਹੂਡੀ ਪਹਿਨਿਆ ਸੀ ਅਤੇ ਉਨ੍ਹਾਂ ਨੇ ਭੀੜ 'ਤੇ ਰਾਈਫਲ ਨਾਲ ਗੋਲੀਆਂ ਚਲਾਈਆਂ। ਇਹ ਘਟਨਾ ਕਲੇਬੌਰਨ ਐਵੀਨਿਊ ਦੇ ਨੇੜੇ ਹੋਈ ਜੋ ਕਿ ਫ੍ਰੈਂਚ ਕੁਆਰਟਰ ਤੋਂ 3 ਮੀਲ ਦੀ ਦੂਰੀ 'ਤੇ ਸਥਿਤ ਹੈ। ਪੁਲਸ ਮੁਤਾਬਕ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।


Related News