ਅਮਰੀਕਾ ਨੇ ਐੱਫ-16 ਦੀ ਦੁਰਵਰਤੋਂ ''ਤੇ ਪਾਕਿ ਨੂੰ ਲਾਈ ਸੀ ਫਟਕਾਰ

12/12/2019 2:26:06 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਸਾਂਝਾ ਸੁਰੱਖਿਆ ਪਲੇਟਫਾਰਮ ਅਤੇ ਢਾਂਚਿਆਂ ਨੂੰ ਖਤਰੇ ਵਿਚ ਪਾ ਕੇ ਐੱਫ-16 ਲੜਾਕੂ ਜਹਾਜ਼ਾਂ ਦੀ ਦੁਰਵਰਤੋਂ ਲਈ ਅਗਸਤ ਵਿਚ ਪਾਕਿਸਤਾਨ ਹਵਾਈ ਫੌਜ ਦੇ ਪ੍ਰਮੁੱਖ ਨੂੰ ਫਟਕਾਰ ਲਗਾਈ ਸੀ। ਮੀਡੀਆ ਵਿਚ ਆਈ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਇਹ ਰਿਪੋਰਟ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਮਹੀਨਿਆਂ ਪਹਿਲਾਂ ਭਾਰਤੀ ਹਵਾਈ ਫੌਜ ਨੇ ਕਸ਼ਮੀਰ ਵਿਚ ਹਵਾਈ ਯੁੱਧ ਦੇ ਦੌਰਾਨ ਪਾਕਿਸਤਾਨੀ ਹਵਾਈ ਫੌਜ ਦੇ ਇਕ ਐੱਫ-16 ਜਹਾਜ਼ ਨੂੰ ਢੇਰ ਕੀਤਾ ਸੀ। ਯੂ.ਐੱਸ. ਨਿਊਜ਼ ਨੇ ਬੁੱਧਵਾਰ ਨੂੰ ਦੱਸਿਆ ਕਿ ਹਥਿਆਰ ਕੰਟਰੋਲ ਅਤੇ ਅੰਤਰਰਾਸ਼ਟਰੀ ਸੁਰੱਖਿਆ ਮਾਮਲਿਆਂ ਦੀ ਉਸ ਸਮੇਂ ਦੇ ਵਿਦੇਸ਼ ਮੰਤਰੀ ਐਂਡਰੀਆ ਥਾਮਪਸਨ ਨੇ ਇਸ ਮਾਮਲੇ ਨੂੰ ਲੈ ਕੇ ਅਗਸਤ ਵਿਚ ਪਾਕਿਸਤਾਨ ਹਵਾਈ ਫੌਜ ਦੇ ਪ੍ਰਮੁੱਖ ਏਅਰ ਚੀਫ ਮਾਰਸ਼ਲ ਮੁਜਾਹਿਦ ਅਨਵਰ ਖਾਨ ਨੂੰ ਚਿੱਠੀ ਲਿਖੀ ਸੀ। 

ਖਬਰ ਵਿਚ ਇਕ ਸੂਤਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਚਿੱਠੀ ਵਿਚ 26 ਫਰਵਰੀ ਦੇ ਬਾਲਾਕੋਟ ਹਵਾਈ ਹਮਲਿਆਂ ਦੇ ਤੁਰੰਤ ਬਾਅਦ ਹੋਈਆਂ ਘਟਨਾਵਾਂ ਦਾ ਸਿੱਧਾ ਜ਼ਿਕਰ ਨਹੀਂ ਹੈ। ਭਾਵੇਂਕਿ ਇਸ ਵਿਚ ਫਰਵਰੀ ਵਿਚ ਐੱਫ-16 ਜਹਾਜ਼ ਦੀ ਵਰਤੋਂ ਕਰਨ ਸਬੰਧੀ ਅਮਰੀਕਾ ਦੀਆਂ ਚਿਤਾਵਾਂ ਨੂੰ ਚੁੱਕਿਆ ਗਿਆ ਹੈ। ਥਾਮਪਸਨ ਨੇ ਆਪਣੀ ਚਿੱਠੀ ਵਿਚ ਲਿਖਿਆ,''ਸਾਨੂੰ ਤੁਸੀਂ ਇਹ ਦੱਸਿਆ ਕਿ ਇਹ ਜਹਾਜ਼ ਰਾਸ਼ਟਰੀ ਰੱਖਿਆ ਉਦੇਸ਼ਾਂ ਨਾਲ ਉਡਾਏ ਗਏ ਸਨ ਪਰ ਅਮਰੀਕੀ ਸਰਕਾਰ ਜਹਾਜ਼ਾਂ ਨੂੰ ਅਮਰੀਕਾ ਦੇ ਗੈਰ ਅਧਿਕਾਰਤ ਅੱਡਿਆਂ ਤੱਕ ਲਿਆਉਣ ਨੂੰ ਐੱਫ-16 ਸਮਝੌਤਿਆਂ ਦੇ ਤਹਿਤ ਚਿੰਤਾਜਨਕ ਮੰਨਦੀ ਹੈ।'' ਉੱਧਰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਤੇ ਦੂਤਾਵਾਸ ਨੇ ਇਸ ਚਿੱਠੀ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। 


Vandana

Content Editor

Related News