ਟਰੰਪ ਨੇ ਟਵਿੱਟਰ ''ਤੇ ਲਗਾਇਆ ਆਪਣੇ ਫਾਲੋਅਰਜ਼ ਘੱਟ ਕਰਨ ਦਾ ਦੋਸ਼
Saturday, Oct 27, 2018 - 09:02 AM (IST)
ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਫਾਲੋਅਰਜ਼ ਘੱਟ ਕਰਨ ਦੇ ਨਾਲ-ਨਾਲ ਉਸ ਨੇ ਨਵੇਂ ਲੋਕਾਂ ਲਈ ਟਵਿੱਟਰ 'ਤੇ ਆਉਣਾ ਮੁਸ਼ਕਲ ਕਰ ਦਿੱਤਾ ਹੈ। ਇਹ ਗੱਲ ਉਨ੍ਹਾਂ ਨੇ ਮਾਈਕ੍ਰੋਬਲਾਗਿੰਗ ਸਾਈਟ ਦੀਆਂ ਉਨ੍ਹਾਂ ਕੋਸ਼ਿਸ਼ਾਂ ਦੇ ਵਿਰੋਧ ਵਿਚ ਕਹੀ ਜਿਨ੍ਹਾਂ ਦੇ ਤਹਿਤ ਸਾਈਟ ਫੇਕ ਅਤੇ ਅਸ਼ਲੀਲ ਖਾਤਿਆਂ ਨੂੰ ਬੰਦ ਕਰ ਰਹੀ ਹੈ। ਇੱਥੇ ਦੱਸ ਦਈਏ ਕਿ ਟਰੰਪ ਦੇ ਟਵਿੱਟਰ 'ਤੇ ਕਰੀਬ ਸਾਢੇ 5 ਕਰੋੜ ਸਮਰਥਕ ਹਨ। ਇਕ ਟਵੀਟ ਵਿਚ ਟਰੰਪ ਨੇ ਇਹ ਵੀ ਕਿਹਾ ਕਿ ਟਵਿੱਟਰ ਉਨ੍ਹਾਂ ਪ੍ਰਤੀ ਪੱਖਪਾਤ ਦੀ ਭਾਵਨਾ ਰੱਖਦਾ ਹੈ। ਇਸੇ ਕਾਰਨ ਸਾਈਟ ਨੇ ਉਨ੍ਹਾਂ ਦੇ ਅਕਾਊਂਟ ਤੋਂ ਕਈ ਸਮਰਥਕਾਂ ਨੂੰ ਹਟਾ ਦਿੱਤਾ ਹੈ।
