ਮੂਲਰ ਦੀ ਨਿਯੁਕਤੀ ''ਤੇ ਟਰੰਪ ਨੂੰ ਲੱਗਾ ਸੀ ਝਟਕਾ : ਰਿਪੋਰਟ

04/19/2019 1:17:03 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਨਿਆਂ ਮੰਤਰਾਲੇ ਵਿਚ ਵਿਸ਼ੇਸ਼ ਵਕੀਲ ਰਹੇ ਰੌਬਰਟ ਮੂਲਰ ਦੀ ਜਾਂਚ ਰਿਪੋਰਟ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਬੇਕਸੂਰ ਸਾਬਤ ਹੋਏ। ਇਸ ਰਿਪੋਰਟ ਤੋਂ ਇਕ ਹੋਰ ਖਾਸ ਗੱਲ ਪਤਾ ਚੱਲੀ ਕਿ ਉਨ੍ਹਾਂ ਨੂੰ ਵਿਸ਼ੇਸ਼ ਵਕੀਲ ਦੇ ਅਹੁਦੇ 'ਤੇ ਨਿਯੁਕਤ ਕੀਤੇ ਜਾਣ 'ਤੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਸ਼ੁਰੂਆਤੀ ਪ੍ਰਤੀਕਿਰਿਆ ਸੀ ਕਿ,''ਰਾਸ਼ਟਰਪਤੀ ਦੇ ਰੂਪ ਵਿਚ ਉਨ੍ਹਾਂ ਦੇ ਕਾਰਜਕਾਲ ਦਾ ਅੰਤ ਆ ਗਿਆ ਹੈ।'' 

ਰਿਪੋਰਟ ਵਿਚ ਦੱਸਿਆ ਗਿਆ ਕਿ ਟਰੰਪ ਨੂੰ ਵਿਸ਼ੇਸ਼ ਵਕੀਲ ਦੇ ਰੂਪ ਵਿਚ ਮੂਲਰ ਦੀ ਨਿਯੁਕਤੀ ਦੀ ਜਦੋਂ ਖਬਰ ਮਿਲੀ ਸੀ ਤਾਂ ਉਨ੍ਹਾਂ ਨੇ ਆਪਣਾ ਮੱਥਾ ਫੜ ਲਿਆ ਸੀ। ਰਿਪੋਰਟ ਮੁਤਾਬਕ ਟਰੰਪ ਨੇ ਮੂਲਰ ਦੀ ਨਿਯੁਕਤੀ ਦੀ ਖਬਰ ਸੁਣਨ ਦੇ ਬਾਅਦ ਕਿਹਾ ਸੀ,''ਹੇ ਭਗਵਾਨ! ਇਹ ਬਹੁਤ ਬੁਰਾ ਹੈ। ਇਹ ਮੇਰੇ ਰਾਸ਼ਟਰਪਤੀ ਕਾਰਜਕਾਲ ਦਾ ਅੰਤ ਹੈ।''

ਅਮਰੀਕੀ ਅਟਾਰਨੀ ਜਨਰਲ ਵਿਲੀਆਮ ਬਾਰ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਮੂਲਰ ਨੂੰ ਦੋ ਸਾਲ ਦੀ ਆਪਣੀ ਜਾਂਚ ਵਿਚ 2016 ਵਿਚ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਦੀ ਦਖਲ ਅੰਦਾਜ਼ੀ ਦੇ ਸਬੰਧ ਵਿਚ ਕੋਈ ਸਬੂਤ ਨਹੀਂ ਮਿਲੇ। ਜਾਂਚ ਵਿਚ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਕਿ ਟਰੰਪ ਦੀ ਚੋਣ ਮੁਹਿੰਮ ਟੀਮ ਦੇ ਮੈਂਬਰਾਂ ਨੇ ਰੂਸ ਨਾਲ ਕੋਈ ਗਠਜੋੜ ਕੀਤਾ ਸੀ। ਬਾਰ ਨੇ ਕਿਹਾ ਕਿ ਰਿਪੋਰਟ ਵਿਚ ਇਹ ਸਪੱਸ਼ਟ ਹੋ ਗਿਆ ਕਿ ਰੂਸ ਸਰਕਾਰ ਨੇ ਅਮਰੀਕੀ ਚੋਣਾਂ ਵਿਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਟਰੰਪ ਜਾਂ ਉਸ ਦੀ ਚੋਣ ਮੁਹਿੰਮ ਟੀਮ ਤੋਂ ਸਹਿਯੋਗ ਨਹੀਂ ਮਿਲਿਆ ਸੀ। 


Vandana

Content Editor

Related News