ਪੇਸ਼ਕਾਰੀ ਦੌਰਾਨ ਗਾਇਕ ਦੇ ਵਾਲਾਂ ''ਚ ਲੱਗੀ ਅੱਗ, ਵਜਾਉਂਦਾ ਰਿਹਾ ਗਿਟਾਰ (ਵੀਡੀਓ)

2/19/2020 3:17:23 PM

ਵਾਸ਼ਿੰਗਟਨ (ਬਿਊਰੋ): ਇਹ ਸੱਚ ਹੈ ਕਿ ਸੰਗੀਤ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਕਈ ਵਾਰ ਗਾਇਕ ਖੁਦ ਵੀ ਇੰਨੇ ਵੀ ਮਸਤ ਹੋ ਜਾਂਦੇ ਹਨ ਕਿ ਉਹਨਾਂ ਨੂੰ ਆਪਣੇ ਆਲੇ-ਦੁਆਲੇ ਦੀ ਹੋਸ਼ ਨਹੀਂ ਰਹਿੰਦੀ। ਇਸ ਤਰ੍ਹਾਂ ਦੀ ਇਕ ਘਟਨਾ ਗਾਇਕ ਬੌਬੀ ਜੈਨਸਨ ਨਾਲ ਵਾਪਰੀ। ਅਮਰੀਕਾ ਦੇ ਲੋਆ ਵਿਚ ਬੌਬੀ ਸਟੇਜ 'ਤੇ ਪ੍ਰਦਰਸ਼ਨ ਕਰਦੇ ਹੋਏ ਆਪਣੇ ਗਾਣੇ ਵਿਚ ਇੰਨੇ ਮਸਤ ਹੋ ਗਏ ਕਿ ਜਦੋਂ ਉਹਨਾਂ ਦੇ ਵਾਲਾਂ ਵਿਚ ਅੱਗ ਲੱਗੀ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ।

PunjabKesari

ਬੌਬੀ ਅੱਗ ਲੱਗਣ ਦੇ ਬਾਅਦ ਵੀ ਆਪਣੀ ਧੁਨ ਵਿਚ ਗਾਉਂਦੇ ਰਹੇ ਅਤੇ ਉਹਨਾਂ ਦੇ ਪਿੱਛੇ ਬੈਂਡ ਵਿਚ ਕੰਮ ਕਰਨ ਵਾਲੇ ਕੁਝ ਲੋਕਾਂ ਨੇ ਵਾਲਾਂ ਵਿਚ ਲੱਗੀ ਅੱਗ ਨੂੰ ਬੁਝਾਇਆ। ਬੌਬੀ ਇਸ ਦੌਰਾਨ ਬਿਲਕੁੱਲ ਵੀ ਨਹੀਂ ਡਰੇ ਅਤੇ ਗਿਟਾਰ ਵਜਾਉਂਦੇ ਰਹੇ। 

PunjabKesari

ਇਹ ਘਟਨਾ ਲੋਆ ਦੇ ਡੇਟ੍ਰੋਇਟ ਰਾਕ ਸਿਟੀ ਦੀ ਹੈ ਜਿੱਥੇ ਹਿਪ ਹਾਪ ਸਿੰਗਰ ਬੌਬੀ ਜੈਨਸਨ ਆਪਣੇ ਬੈਂਡ ਦੇ ਨਾਲ ਕਿੱਸ ਕਲਾਸਿਕ ਸ਼ੋਅ ਕਰ ਰਹੇ ਸਨ। ਇਸ ਦੌਰਾਨ ਗਾਇਕ ਅਤੇ ਗਿਟਾਰਵਾਦਕ ਬੌਬੀ ਪੇਸ਼ਕਾਰੀ ਦੇ ਰਹੇ ਸਨ ਅਤੇ ਉਹਨਾਂ ਦੇ ਗਾਣੇ 'ਤੇ ਦਰਸ਼ਕ ਝੂਮ ਰਹੇ ਸਨ।ਫਿਰ ਸਟੇਜ 'ਤੇ ਪਿੱਛੇ ਚਲਾਏ ਗਏ ਪਟਾਕਿਆਂ ਦੀ ਇਕ ਚੰਗਿਆੜੀ ਬੌਬੀ ਦੇ ਵਾਲਾਂ ਵਿਚ ਪਈ ਅਤੇ ਉਹਨਾਂ ਵਿਚ ਅੱਗ ਲੱਗ ਗਈ।

PunjabKesari

ਪੇਸ਼ਕਾਰ ਦੇਣ ਵਿਚ ਮਸਤ ਬੌਬੀ ਇਸ ਗੱਲ ਤੋਂ ਅਣਜਾਣ ਸਨ ਕਿ ਉਹਨਾਂ ਦੇ ਵਾਲਾਂ ਵਿਚ ਅੱਗ ਲੱਗ ਗਈ ਹੈ। ਭਾਵੇਂਕਿ ਬੈਂਡ ਵਿਚ ਹੀ ਕੰਮ ਕਰਨ ਵਾਲੇ ਹੋਰ ਲੋਕਾਂ ਨੇ ਭੱਜ ਕੇ ਉਹਨਾਂ ਦੇ ਵਾਲਾਂ ਵਿਚ ਲੱਗੀ ਅੱਗ ਬੁਝਾਈ।ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪ੍ਰੋਗਰਾਮ ਖਤਮ ਹੋਣ ਦੇ ਬਾਅਦ ਗਾਇਕ ਬੌਬੀ ਨੇ ਦੱਸਿਆ ਕਿ ਉਹਨਾਂ ਦੇ ਕੋਈ ਵਿੱਗ ਨਹੀਂ ਪਹਿਨਿਆ ਸੀ ਸਗੋਂ ਉਹਨਾਂ ਦੇ ਅਸਲੀ ਵਾਲਾਂ ਵਿਚ ਅੱਗ ਲੱਗੀ ਸੀ।

 


Vandana

Edited By Vandana