ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਉਣ ਵਾਲਾ ਭਾਰਤੀ ਸ਼ਖਸ ਗ੍ਰਿਫਤਾਰ

12/11/2018 10:24:14 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ 38 ਸਾਲਾ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਧਨ ਕਮਾਉਣ ਦੇ ਇਰਾਦੇ ਨਾਲ ਵਿਦੇਸ਼ੀ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਪਹੁੰਚਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਨਿਊ ਜਰਸੀ ਅਮਰੀਕੀ ਅਟਾਰਨੀ ਕ੍ਰੇਗ ਕਾਰਪੇਨਿਟੋ ਨੇ ਸੋਮਵਾਰ ਨੂੰ ਦੱਸਿਆ ਕਿ ਭਾਵਿਨ ਪਟੇਲ 'ਤੇ ਕਾਰੋਬਾਰੀ ਜਹਾਜ਼ਾਂ ਜ਼ਰੀਏ ਵਿਦੇਸ਼ੀ ਨਾਗਰਿਕਾਂ ਦੀ ਤਸਕਰੀ ਕਰ ਕੇ ਉਨ੍ਹਾਂ ਨੂੰ ਅਮਰੀਕਾ ਲਿਆਉਣ ਦੇ 6 ਦੋਸ਼ ਅਤੇ ਉਨ੍ਹਾਂ ਨੂੰ ਸ਼ਰਨ ਦੇਣ ਦਾ ਇਕ ਦੋਸ਼ ਲੱਗਾ ਹੈ। ਪਟੇਲ ਨੂੰ ਅਮਰੀਕੀ ਜ਼ਿਲਾ ਜੱਜ ਜੌਨ ਮਾਈਕਲ ਵੈਜਕੂਜ ਦੇ ਸਾਹਮਣੇ 18 ਦਸੰਬਰ 2018 ਨੂੰ ਪੇਸ਼ ਕੀਤਾ ਜਾਵੇਗਾ। ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮ ਲਾਗੂ ਕਰਨ ਵਾਲੇ (ਆਈ.ਸੀ.ਆਈ.) ਅਤੇ ਗ੍ਰਹਿ ਸੁਰੱਖਿਆ ਜਾਂਚ (ਐੱਚ.ਐੱਸ.ਆਈ.) ਦੇ ਵਿਸ਼ੇਸ਼ ਏਜੰਟਾਂ ਨੇ ਉਸ ਨੂੰ 7 ਦਸੰਬਰ ਨੂੰ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਦੋਸ਼ੀ ਪਾਏ ਜਾਣ 'ਤੇ ਪਟੇਲ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।


Vandana

Content Editor

Related News