US : ਰਾਜਮਾਤਾ ਗਾਇਤਰੀ ਦੇਵੀ ਦੇ ਹਾਰ ਸਮੇਤ ਸ਼ਾਹੀ ਕਲਾਕ੍ਰਿਤੀਆਂ ਦੀ ਨੀਲਾਮੀ ਅਗਲੇ ਮਹੀਨੇ

Tuesday, May 28, 2019 - 10:01 AM (IST)

US : ਰਾਜਮਾਤਾ ਗਾਇਤਰੀ ਦੇਵੀ ਦੇ ਹਾਰ ਸਮੇਤ ਸ਼ਾਹੀ ਕਲਾਕ੍ਰਿਤੀਆਂ ਦੀ ਨੀਲਾਮੀ ਅਗਲੇ ਮਹੀਨੇ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ ਰਾਜਮਾਤਾ ਗਾਇਤਰੀ ਦੇਵੀ ਦੇ ਮੋਤੀਆਂ ਦੇ ਹਾਰ ਸਮੇਤ 400 ਭਾਰਤੀ ਸ਼ਾਹੀ ਕਲਾਕ੍ਰਿਤੀਆਂ ਦੀ ਨੀਲਾਮੀ ਅਗਲੇ ਮਹੀਨੇ ਹੋਵੇਗੀ। ਇਸ ਵਿਚ ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਰਤਨਾਂ ਨਾਲ ਜੜਿਆ ਖੰਜਰ ਵੀ ਸ਼ਾਮਲ ਰਹੇਗਾ। ਜੈਪੂਰ ਦੇ ਮਹਾਰਾਜਾ ਸਵਾਈ ਮਾਨ ਸਿੰਘ ਦੂਜੇ ਦੀ ਪਤਨੀ ਰਾਜਮਾਤਾ ਗਾਇਤਰੀ ਦੇਵੀ ਦੇ ਮੋਤੀਆਂ ਅਤੇ ਹੀਰੇ ਦੇ ਹਾਰ ਨੂੰ ਵੀ ਨੀਲਾਮੀ ਵਿਚ ਰੱਖਿਆ ਗਿਆ ਹੈ। 

ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ 14-18 ਜੂਨ ਤੱਕ ਲੱਗੇਗੀ। 19 ਜੂਨ ਨੂੰ ਨੀਲਾਮੀ ਹੋਵੇਗੀ। ਗਲੋਬਲ ਨੀਲਾਮੀ ਘਰ ਕ੍ਰਿਸਟੀ ਨੇ ਆਪਣੀ ਵੈਬਸਾਈਟ 'ਤੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ 'ਮਹਾਰਾਜਾ ਅਤੇ ਮੁਗਲ ਵੈਭਵ' ਨਾਮ ਨਾਲ ਆਯੋਜਿਤ ਨੀਲਾਮੀ ਵਿਚ ਮੁਗਲਾਂ ਤੋਂ ਲੈ ਕੇ ਹੋਰ ਮਹਾਰਾਜਿਆਂ ਦੇ 500 ਸਾਲ ਦੇ ਕਾਰਜਕਾਲ ਦੌਰਾਨ ਦੇ ਸੰਗ੍ਰਹਿ ਨੂੰ ਰੱਖਿਆ ਜਾਵੇਗਾ। ਇਸ ਵਿਚ ਗਹਿਣੇ, ਰਤਨ, ਤਲਵਾਰਾਂ, ਖੰਜਰ ਅਤੇ ਸਜਾਵਟੀ ਸਾਮਾਨ ਸ਼ਾਮਲ ਹਨ। 

ਨੀਲਾਮੀ ਆਯੋਜਕ ਕ੍ਰਿਸਟੀ ਨੇ ਕਿਹਾ ਆਯੋਜਨ ਵਿਚ ਮੁਗਲ ਕਾਲ ਤੋਂ ਲੈ ਕੇ ਆਧੁਨਿਕ ਸਮੇਂ ਦੀਆਂ ਪਰੰਪਰਾਵਾਂ ਦੇਖਣ ਨੂੰ ਮਿਲਣਗੀਆਂ। ਨੀਲਾਮੀ ਵਿਚ ਸ਼ਾਹਜਹਾਂ ਦੇ ਖੰਜਰ ਦੀ ਬੋਲੀ 15 ਲੱਖ ਤੋਂ ਲੈ ਕੇ 25 ਲੱਖ ਡਾਲਰ ਤੱਕ ਲੱਗਣ ਦੀ ਉਮੀਦ ਹੈ। ਨੀਲਾਮੀ ਵਿਚ ਹੈਦਰਾਬਾਦ ਦੇ ਨਿਜਾਮ ਦੀ ਰਤਨਾਂ ਨਾਲ ਜੜੀ ਤਲਵਾਰ ਵੀ ਹੈ। ਇਸ ਦੀ ਬੋਲੀ10 ਲੱਖ ਤੋਂ 15 ਲੱਖ ਡਾਲਰ ਤੱਕ ਲੱਗਣ ਦੀ ਉਮੀਦ ਹੈ।


author

Vandana

Content Editor

Related News