ਅਮਰੀਕੀ ਹਵਾਈ ਹਮਲੇ ''ਚ ਮਾਰੇ ਗਏ 4 ਅੱਤਵਾਦੀ
Monday, Dec 30, 2019 - 10:05 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਫੌਜ ਨੇ ਐਤਵਾਰ ਨੂੰ ਅਫਰੀਕੀ ਦੇਸ਼ ਸੋਮਾਲੀਆ ਵਿਚ ਸਰਗਰਮ ਅਲ ਸ਼ਬਾਬ ਦੇ ਅੱਤਵਾਦੀਆਂ 'ਤੇ ਹਵਾਈ ਹਮਲਾ ਕਰ ਦਿੱਤਾ। ਅਮਰੀਕੀ ਅਫਰੀਕੀ ਕਮਾਨ (ਅਫਰੀਕਾਮ) ਨੇ ਦੱਸਿਆ ਕਿ ਇਹਨਾਂ ਹਮਲਿਆਂ ਵਿਚ 4 ਅੱਤਵਾਦੀ ਮਾਰੇ ਗਏ।
'ਅਫਰੀਕਾਮ' ਨੇ ਇਕ ਬਿਆਨ ਵਿਚ ਕਿਹਾ,''ਸੋਮਾਲੀਆ ਦੀ ਫੈਡਰਲ ਸਰਕਾਰ ਦੇ ਤਾਲਮੇਲ ਨਾਲ ਅਮਰੀਕੀ ਅਫਰੀਕੀ ਕਮਾਨ ਨੇ ਦੋ ਥਾਵਾਂ ਕੁਨਯੋ ਬਾਰੋ ਅਤੇ ਕਾਲਿਯੋਵ ਬਾਰੋ ਖੇਤਰ ਵਿਚ ਅਲ ਸ਼ਬਾਬ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 29 ਦਸੰਬਰ ਨੂੰ ਹਮਲੇ ਕੀਤੇ।'' ਇਸ ਵਿਚ ਕਿਹਾ ਗਿਆ ਕਿ ਕੁਨਯੋ ਬਾਰੋ ਵਿਚ ਕੀਤੇ ਹਵਾਈ ਹਮਲੇ ਵਿਚ ਦੋ ਅੱਤਵਾਦੀ ਮਾਰੇ ਗਏ ਅਤੇ ਦੋ ਗੱਡੀਆਂ ਨਸ਼ਟ ਹੋ ਗਈਆਂ ਉੱਥੇ ਕਲਿਯੋ ਬਾਰੋ ਵਿਚ ਦੋ ਹੋਰ ਅੱਤਵਾਦੀ ਮਾਰੇ ਗਏ।