ਕਰੋੜਾਂ ਦੀ ਲਾਟਰੀ ਜਿੱਤਣ ਦੇ ਬਾਅਦ ਮਾਸਕ ਪਾ ਕੇ ਲਿਆ ਇਨਾਮ, ਇਹ ਸੀ ਡਰ
Thursday, Feb 14, 2019 - 12:51 PM (IST)
ਵਾਸ਼ਿੰਗਟਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਕਿਸਮਤ ਕਦੋਂ ਮਿਹਰਬਾਨ ਹੋ ਜਾਵੇ ਕਿਹਾ ਨਹੀਂ ਜਾ ਸਕਦਾ। ਇੰਝ ਹੀ ਕਿਮਸਤ ਜਮੈਕਾ ਦੇ ਰਹਿਣ ਵਾਲੇ ਨੌਜਵਾਨ ਏ. ਕੈਂਪਬੇਲ 'ਤੇ ਮਿਹਰਬਾਨ ਹੋਈ ਅਤੇ ਉਸ ਨੇ ਅਮਰੀਕਾ ਵਿਚ 10 ਲੱਖ ਪੌਂਡ ਦੀ ਲਾਟਰੀ ਜਿੱਤ ਲਈ। ਅਜੀਬ ਗੱਲ ਇਹ ਰਹੀ ਕਿ ਇਨਾਮ ਲੈਣ ਦੀ ਵਾਰੀ ਆਈ ਤਾਂ ਪਹਿਲਾਂ ਉਸ ਨੇ ਜਿੱਤ ਦੇ 54 ਦਿਨ ਬਾਅਦ ਤੱਕ ਲਾਟਰੀ ਅਧਿਕਾਰੀਆਂ ਨੂੰ ਇੰਤਜ਼ਾਰ ਕਰਵਾਇਆ। ਬਾਅਦ ਵਿਚ ਆਪਣੇ ਜਾਣ-ਪਛਾਣ ਵਾਲਿਆਂ ਤੋਂ ਲੁਕ ਕੇ ਭੂਤੀਆ ਮਾਸਕ ਲਗਾ ਕੇ ਇਨਾਮ ਦੀ ਰਾਸ਼ੀ ਲੈਣ ਪਹੁੰਚਿਆ।

ਇਕ ਵੈਬਸਾਈਟ ਮੁਤਾਬਕ ਨੌਜਵਾਨ ਦਾ ਨਾਮ ਏ ਕੈਂਪਬੇਲ ਹੈ। ਉਸ ਨੇ ਮਾਸਕ ਲਗਾ ਕੇ ਇਨਾਮ ਲੈਣ ਦਾ ਫੈਸਲਾ ਲਿਆ ਤਾਂ ਜੋ ਕਈ ਵੀ ਰਿਸ਼ਤੇਦਾਰ ਉਸ ਨੂੰ ਪਛਾਣ ਨਾ ਪਾਏ। ਕੈਂਪਬੇਲ ਦੇ ਇਨਾਮ ਲੈਣ ਦੀਆਂ ਤਸਵੀਰਾਂ ਆਯੋਜਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ। ਇਸ ਵਿਚ ਉਸ ਨੂੰ ਭੂਤੀਆ ਮਾਸਕ ਪਹਿਨੇ ਡਾਂਸ ਕਰਦੇ ਅਤੇ ਵੱਡੇ ਚੈੱਕ ਨਾਲ ਘੁੰਮਦੇ ਦੇਖਿਆ ਜਾ ਸਕਦਾ ਹੈ।

ਕੈਂਪਬੇਲ ਨੇ ਦੱਸਿਆ ਕਿ ਉਹ ਆਪਣੇ ਲਾਲਚੀ ਰਿਸ਼ਤੇਦਾਰਾਂ ਦੇ ਨਾਲ ਜਿੱਤ ਦੀ ਰਾਸ਼ੀ ਵੰਡਣਾ ਨਹੀਂ ਚਾਹੁੰਦਾ ਸੀ ਇਸ ਲਈ ਮਾਸਕ ਪਹਿਨ ਕੇ ਅਧਿਕਾਰੀਆਂ ਨਾਲ ਤਸਵੀਰ ਖਿਚਵਾਈ। ਕੈਂਪਬੇਲ ਨੇ ਜਿਹੜਾ ਮਾਸਕ ਪਹਿਨਿਆ ਉਹ ਹਾਲੀਵੁੱਡ ਫਿਲਮ 'ਸਕ੍ਰੀਮ' ਤੋਂ ਲੋਕਪ੍ਰਿਅ ਹੋਇਆ ਸੀ। ਅਮਰੀਕਾ ਵਿਚ ਇਹ ਮਾਸਕ ਹੈਲੋਵੀਨ ਦੌਰਾਨ ਵੀ ਵਰਤਿਆ ਜਾਂਦਾ ਹੈ।

ਕੈਰੇਬੀਅਨ ਦੇਸ਼ਾਂ ਵਿਚ ਆਮਤੌਰ 'ਤੇ ਲੋਕ ਭੇਸ ਬਦਲ ਕੇ ਲਾਟਰੀ ਵਿਚ ਜਿੱਤੀ ਰਾਸ਼ੀ ਲੈਣ ਜਾਂਦੇ ਹਨ। ਇਸ ਦਾ ਇਕ ਕਾਰਨ ਇਨ੍ਹਾਂ ਦੇਸ਼ਾਂ ਵਿਚ ਵੱਧਦੀ ਅਪਰਾਧ ਦਰ ਹੈ। ਲੋਕਾਂ ਨੂੰ ਲੱਗਦਾ ਹੈ ਕਿ ਪਛਾਣ ਜ਼ਾਹਰ ਹੋਣ 'ਤੇ ਉਨਾਂ ਨੂੰ ਅਤੇ ਪਰਿਵਾਰ ਨੂੰ ਪੈਸਿਆਂ ਲਈ ਮਾਰਿਆ ਜਾ ਸਕਦਾ ਹੈ। ਬੀਤੇ ਸਾਲ ਜੂਨ ਵਿਚ ਇਕ ਲਾਟਰੀ ਜੇਤੂ ਸਮਾਈਲ ਇਮੋਜੀ ਪਹਿਨ ਕੇ ਇਨਾਮ ਦੀ ਰਾਸ਼ੀ ਲੈਣ ਪਹੁੰਚੀ ਸੀ। ਉਸ ਨੇ 18 ਕਰੋੜ ਜਮੈਕਨ ਡਾਲਰ (9.5 ਕਰੋੜ ਰੁਪਏ) ਜਿੱਤੇ ਸਨ।
