ਅਮਰੀਕਾ: ਟਰੱਕ ''ਚੋਂ ਮਿਲੇ 67 ਪ੍ਰਵਾਸੀ, ਡਰਾਈਵਰ ਗ੍ਰਿਫ਼ਤਾਰ
Thursday, Nov 11, 2021 - 05:49 PM (IST)
ਐਲਪਾਈਨ (ਭਾਸ਼ਾ)- ਪੱਛਮੀ ਟੈਕਸਾਸ ਵਿੱਚ ਪੁਲਸ ਨੇ ਬਿਗ ਬੈਂਡ ਇਲਾਕੇ ਵਿੱਚ ਇੱਕ ਹਾਈਵੇਅ 'ਤੇ ਵਾਹਨਾਂ ਦੀ ਚੈਕਿੰਗ ਦੌਰਾਨ ਇੱਕ ‘ਬਾਕਸ ਟਰੱਕ’ ਦੀ ਤਲਾਸ਼ੀ ਲਈ ਤਾਂ ਉਸ ਵਿੱਚ 60 ਤੋਂ ਵੱਧ ਪ੍ਰਵਾਸੀ ਮਿਲੇ। ਸੰਘੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੱਛਮੀ ਟੈਕਸਾਸ ਦੇ ਇੱਕ ਅਟਾਰਨੀ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ, ਨਿਊ ਮੈਕਸੀਕੋ ਦੇ ਲਾਸ ਕਰੂਸ ਦੇ ਰਹਿਣ ਵਾਲੇ ਇੱਕ 22 ਸਾਲਾ ਟਰੱਕ ਡਰਾਈਵਰ ਜੇਵੀਅਰ ਡੁਆਰਟ ਨੂੰ ਪ੍ਰਵਾਸੀਆਂ ਅਤੇ ਦੋਸ਼ੀ ਠਹਿਰਾਏ ਗਏ ਅਪਰਾਧੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿੱਚ ਮੁੜ ਪ੍ਰਵੇਸ਼ ਕਰਨ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ - ਜਿਲ ਬਾਈਡੇਨ ਨੇ ਜ਼ਖਮੀ ਸੈਨਿਕਾਂ ਦੇ ਬੱਚਿਆਂ ਨੂੰ ਕੀਤਾ ਸਨਮਾਨਿਤ
ਚਾਰਜ ਬਿਆਨ ਮੁਤਾਬਕ, ਬਾਰਡਰ ਪੈਟਰੋਲ ਟੀਮ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਵਾਹਨਾਂ ਦੀ ਤਲਾਸ਼ੀ ਦੌਰਾਨ 67 ਪ੍ਰਵਾਸੀਆਂ ਨੂੰ ਟਰੱਕ ਦੇ ਅੰਦਰ ਲੁਕੇ ਹੋਏ ਪਾਇਆ। ਇਨ੍ਹਾਂ ਪ੍ਰਵਾਸੀਆਂ ਵਿੱਚੋਂ ਚਾਰ ਅੱਠ ਤੋਂ 13 ਸਾਲ ਦੀ ਉਮਰ ਦੇ ਸਨ, ਜਦੋਂ ਕਿ ਤਿੰਨ ਅਪਰਾਧਿਕ ਮਾਮਲਿਆਂ ਵਿੱਚ ਸਜਾ ਕੱਟ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ ਤੋਂ ਹਜ਼ਾਰਾਂ ਲੋਕ ਸ਼ਰਨ ਦੀ ਭਾਲ 'ਚ ਆ ਰਹੇ ਹਨ ਈਰਾਨ