ਅਮਰੀਕਾ : ਫਲੋਰੀਡਾ ਦੇ ਕਲੱਬ ''ਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ

Monday, Sep 05, 2022 - 01:54 AM (IST)

ਅਮਰੀਕਾ : ਫਲੋਰੀਡਾ ਦੇ ਕਲੱਬ ''ਚ ਗੋਲੀਬਾਰੀ ਦੌਰਾਨ 2 ਦੀ ਮੌਤ ਤੇ ਕਈ ਜ਼ਖਮੀ

ਪਲਾਟਕਾ (ਅਮਰੀਕਾ)-ਅਮਰੀਕਾ 'ਚ ਉੱਤਰੀ ਪੂਰਬੀ ਫਲੋਰੀਡਾ ਦੇ ਇਕ ਕਲੱਬ 'ਚ ਲੋਕਾਂ ਦਰਮਿਆਨ ਹੋਈ ਝੜਪ 'ਚ ਗੋਲੀ ਲਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। 'ਪਲਾਟਕਾ ਫਾਇਰ ਰੈਸਕਿਊ' ਨੇ ਟਵਿੱਟਰ 'ਤੇ ਦੱਸਿਆ ਕਿ 'ਵਿਕਸ ਸਪਰ ਕਲੱਬ' 'ਚ ਸ਼ਨੀਵਾਰ ਰਾਤ ਗੋਲੀਬਾਰੀ ਹੋਈ। ਏਜੰਸੀ ਨੇ ਟਵੀਟ ਕਰ ਦੱਸਿਆ ਕਿ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਕਈ ਅਲਰਟ ਜਾਰੀ ਕੀਤੇ ਗਏ ਹਨ। ਕਈ 'ਏਅਰ ਮੈਡੀਕਲ ਹੈਲੀਕਾਪਟਰ' ਤਾਇਨਾਤ ਹਨ।

 ਇਹ ਵੀ ਪੜ੍ਹੋ : ਮੰਗੋਲੀਆ ਤੇ ਜਾਪਾਨ ਦੇ ਪੰਜ ਦਿਨਾ ਦੌਰੇ 'ਤੇ ਰਵਾਨਾ ਹੋਣਗੇ ਰਾਜਨਾਥ ਸਿੰਘ

ਪਲਾਟਕਾ ਪੁਲਸ ਵਿਭਾਗ ਨੇ ਫੇਸਬੁੱਕ 'ਤੇ ਇਕ ਪੋਸਟ ਰਾਹੀਂ ਦੱਸਿਆ ਕਿ ਚਾਰ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਇਕ ਵਿਅਕਤੀ 'ਤੇ ਕਿਸੇ ਭਾਰੀ ਵਸਤੂ ਨਾਲ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਗੋਲੀਆਂ ਲਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਕਲੱਬ ਦੇ ਬਾਹਰ ਇਕੱਠੇ ਇਕ ਵੱਡੇ ਸਮੂਹ ਦਰਮਿਆਨ ਝੜਪ ਹੋ ਗਈ ਜਿਸ ਤੋਂ ਬਾਅਦ ਗੋਲੀਬਾਰੀ ਹੋਈ। ਇਸ ਮਾਮਲੇ 'ਚ ਤੁਰੰਤ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

 ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਫਿਸਲੀ ਜ਼ੁਬਾਨ, ਕਿਹਾ-UP ਸਰਕਾਰ ’ਚ ਆਟਾ 22 ਰੁਪਏ ਲੀਟਰ ਸੀ, ਜੋ ਹੁਣ 40 ਰੁਪਏ ਲੀਟਰ ਹੈ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News