19 ਮਹੀਨੇ ਦੀ ਬੱਚੀ ਨੇ ਬਚਾਈ 3 ਬੱਚਿਆਂ ਦੀ ਜ਼ਿੰਦਗੀ, ਮਿਲਿਆ ''ਗਾਰਡ ਆਫ ਆਨਰ''

Thursday, Jan 24, 2019 - 05:52 PM (IST)

19 ਮਹੀਨੇ ਦੀ ਬੱਚੀ ਨੇ ਬਚਾਈ 3 ਬੱਚਿਆਂ ਦੀ ਜ਼ਿੰਦਗੀ, ਮਿਲਿਆ ''ਗਾਰਡ ਆਫ ਆਨਰ''

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਇਕ 19 ਮਹੀਨੇ ਦੀ ਬੱਚੀ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਅਸਲ ਵਿਚ ਮੈਕਸੀਕੋ ਦੇ ਮਾਨਟੇਰੇਰੀ ਸ਼ਹਿਰ ਦੀ ਬੱਚੀ ਅਲਾਂਦਰਾ ਟੌਰਸ ਐਰਿਸ ਇਨੀਂ ਦਿਨੀਂ ਸੁਰਖੀਆਂ ਵਿਚ ਹੈ। ਇਸ ਬੱਚੀ ਨੇ ਮਰਨ ਤੋਂ ਪਹਿਲਾਂ 3 ਬੱਚਿਆਂ ਦੀ ਜਾਨ ਬਚਾ ਲਈ। ਸਿਰਫ 1 ਸਾਲ 7 ਮਹੀਨੇ ਦੀ ਇਸ ਬੱਚੀ ਦਾ ਦਿਮਾਗ ਡੈੱਡ ਹੋ ਗਿਆ ਸੀ। ਬੱਚੀ ਦਾ ਲੰਬੇ ਸਮੇਂ ਤੱਕ ਜਿਉਂਦੇ ਰਹਿਣਾ ਸੰਭਵ ਨਹੀਂ ਸੀ। ਇਸ ਲਈ ਮਾਤਾ-ਪਿਤਾ ਨੇ ਬੱਚੀ ਦੀ ਕਿਡਨੀ ਅਤੇ ਲੀਵਰ ਦਾਨ ਕਰਨ ਦੀ ਸੋਚੀ।

ਅਲਾਂਦਰਾ ਦੀ ਮਾਂ ਜੇਨੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਿਖੀ। ਉਨ੍ਹਾਂ ਨੇ ਆਪਣੀ ਬੇਟੀ ਨੂੰ ਗੁੱਡਬਾਏ ਕਿਹਾ। ਉਨ੍ਹਾਂ ਨੂੰ ਪਤਾ ਸੀ ਕਿ ਸਰਜਰੀ ਦੇ ਬਾਅਦ ਉਨ੍ਹਾਂ ਦੀ ਬੇਟੀ ਮਰ ਜਾਵੇਗੀ। ਜੇਨੀ ਨੇ ਲਿਖਿਆ,''ਉਸ ਨੇ ਸ਼ਾਇਦ ਕੁਝ ਦਿਨ ਪਹਿਲਾਂ ਹੀ ਸਾਨੂੰ ਛੱਡ ਦਿੱਤਾ ਸੀ। ਮੈਂ ਉਸ ਨਾਲ ਗੱਲ ਕੀਤੀ ਅਤੇ ਇਕ ਆਖਰੀ ਕਿੱਸ ਵੀ ਕੀਤੀ। ਉਸ ਨੇ ਬੌਡੀ ਪਾਰਟਸ ਨੂੰ ਦਾਨ ਕਰ ਕੇ ਤਿੰਨ ਬੱਚਿਆਂ ਦੀ ਜਾਨ ਬਚਾਈ ਹੈ।''

PunjabKesari

ਅਲਾਂਦਰਾ ਦੇ ਪਿਤਾ ਨੇ ਕਿਹਾ,''ਹਸਪਤਾਲ ਵਿਚ ਸਾਰੇ ਸ਼ਾਂਤ ਸਨ। ਸਭ ਨੇ ਇਸ ਨੇ ਨੇਕ ਕੰਮ ਦੀ ਤਾਰੀਫ ਕਰਦਿਆਂ ਹੱਥ ਮਿਲਾਇਆ। ਅਸੀਂ ਆਪਣੀ ਬੱਚੀ ਨੂੰ ਗੁੱਡਬਾਏ ਕਿਹਾ।'' ਬੱਚੀ ਨੂੰ ਹਸਪਤਾਲ ਵੱਲੋਂ 'ਗਾਰਡ ਆਫ ਆਨਰ' ਦਿੱਤਾ ਗਿਆ। ਬੱਚੀ ਦੀ ਇਸ ਭਾਵਨਾਤਮਕ ਕਹਾਣੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।


author

Vandana

Content Editor

Related News