ਇੰਟਰਨੈੱਟ ਦੇ ਨਵੇਂ ਰਾਜਾ ''ਬੇਬੀ ਕਿੰਗ'' ਦੀਆਂ ਤਸਵੀਰਾਂ ਵਾਇਰਲ
Wednesday, Feb 13, 2019 - 06:05 PM (IST)
ਵਾਸ਼ਿੰਗਟਨ (ਬਿਊਰੋ)— ਸੋਸ਼ਲ ਮੀਡੀਆ ਨੇ ਇਕ ਨਵਾਂ ਰਾਜਾ ਚੁਣਿਆ ਹੈ। ਖਾਸ ਗੱਲ ਇਹ ਹੈ ਕਿ ਇਹ ਰਾਜਾ 100 ਦਿਨ ਦਾ ਇਕ ਬੱਚਾ ਹੈ। ਇਲੀਅਟ ਨੋਹ ਯੇਅ ਨਾਮ ਦਾ ਇਹ ਬੱਚਾ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦਾ ਰਹਿਣ ਵਾਲਾ ਹੈ। ਉਸ ਦੀ ਆਂਟੀ ਨੇ ਉਸ ਦੀ ਬਾਏਕ-ਇਲ ਪਾਰਟੀ ਦੀਆਂ ਦੋ ਖੂਬਸੂਰਤ ਤਸਵੀਰਾਂ ਟਵਿੱਟਰ 'ਤੇ ਸ਼ੇਅਰ ਕੀਤੀਆਂ ਸਨ। ਬਾਏਕ-ਇਲ ਇਕ ਬਹੁਤ ਅਨੋਖੀ ਕੋਰੀਆਈ ਪਰੰਪਰਾ ਹੈ ਜਿਸ ਵਿਚ ਬੱਚੇ ਦੇ ਜਨਮ ਦੇ 100 ਦਿਨ ਦਾ ਜਸ਼ਨ ਮਨਾਇਆ ਜਾਂਦਾ ਹੈ। ਨੋਹ ਲਈ ਜਿਹੜ ਉਤਸਵ ਹੋਇਆ ਉਹ ਬਹੁਤ ਖਾਸ ਸੀ। ਉਹ ਇਨ੍ਹਾਂ ਤਸਵੀਰਾਂ ਵਿਚ ਬਹੁਤ ਪਿਆਰਾ ਨਜ਼ਰ ਆ ਰਿਹਾ ਹੈ।
ਨੋਹ ਨੇ ਇਕ ਰਵਾਇਤੀ ਕੋਰੀਆਈ ਹੇਨਬੋਕ ਪਹਿਨਿਆ ਹੋਇਆ ਹੈ ਅਤੇ ਉਹ ਟੇਬਲ 'ਤੇ ਰੱਖੀ ਛੋਟੀ ਜਿਹੀ ਗੱਦੀ 'ਤੇ ਬੈਠਾ ਹੈ। ਇਸ ਟੇਬਲ 'ਤੇ ਖਾਣੇ ਦਾ ਵੀ ਸਾਮਾਨ ਰੱਖਿਆ ਹੋਇਆ ਹੈ। ਪੂਰੀ ਦੁਨੀਆ ਵਿਚ ਲੋਕਾਂ ਨੇ ਨੋਹ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ। ਇਸ ਤਸਵੀਰ ਵਿਚ ਉਸ ਨੂੰ ਸ਼ਾਹੀ ਕੱਪੜੇ ਪਹਿਨਾਏ ਗਏ ਹਨ। ਇੰਟਰਨੈੱਟ 'ਤੇ ਲੋਕਾਂ ਨੇ ਨੋਹ ਦਾ ਨਾਮ 'ਕਿੰਗ ਐਲੀਓਟ' ਰੱਖਿਆ ਹੈ।

ਨੋਹ ਦੀ ਆਂਟੀ ਲੌਰੇਨ ਨੇ ਟਵਿੱਟਰ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਕਿ ਉਨ੍ਹਾਂ ਦਾ ਭਤੀਜਾ 100 ਦਿਨਾਂ ਦਾ ਹੋ ਗਿਆ ਹੈ। ਇਸ ਟਵੀਟ ਨੂੰ ਹੁਣ ਤੱਕ 4.68 ਲੱਖ ਲਾਈਕ ਮਿਲ ਚੁੱਕੇ ਹਨ। ਜਦਕਿ 1.29 ਹਜ਼ਾਰ ਰੀਟਵੀਟ ਮਿਲੇ ਹਨ। ਇਸ 'ਤੇ ਹਜ਼ਾਰਾਂ ਕੁਮੈਂਟ ਵੀ ਕੀਤੇ ਗਏ ਹਨ। ਕੁਮੈਂਟ ਸੈਕਸ਼ਨ ਵਿਚ ਲੋਕਾਂ ਨੇ ਨੋਹ ਨੂੰ ਸ਼ਾਸਕ ਅਤੇ ਰਾਜਾ ਕਹਿ ਕੇ ਸੰਬੋਧਿਤ ਕੀਤਾ ਹੈ। ਲੋਕਾਂ ਵੱਲੋਂ ਕੀਤੇ ਕੁਝ ਕੁਮੈਂਟ ਹੇਠਾਂ ਦਿੱਤੇ ਗਏ ਹਨ।
wHy YoU cEleBraTe 100 DaYs?
— lorr (@LorraineYe) February 11, 2019
this is called a baek-il! a korean tradition to celebrate the first successful 100 days of life! back in the ~olden days it was very easy for children to fall sick and pass away prior to the 100th day.
