ਮੈਨੂੰ ਹਟਾਉਣ ਦੀ ‘ਸਾਜ਼ਿਸ਼’ ਦੇ ਪਿੱਛੇ ਅਮਰੀਕਾ ਨਹੀਂ, ‘ਸੁਪਰ ਕਿੰਗ’ ਬਾਜਵਾ ਹੈ : ਇਮਰਾਨ ਖਾਨ
Monday, Feb 13, 2023 - 10:30 PM (IST)

ਲਾਹੌਰ (ਅਨਸ)-ਕਈ ਮਹੀਨਿਆਂ ਦੇ ਦੋਸ਼ਾਂ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਜ ਅਮਰੀਕਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਇਸ ਦੀ ਥਾਂ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ‘ਸਾਜ਼ਿਸ਼’ ਰਚਣ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਕਾਰਨ ਪਿਛਲੇ ਸਾਲ ਅਪ੍ਰੈਲ ਵਿਚ ਬੇਭਰੋਸਗੀ ਮਤੇ ਰਾਹੀਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : MC ਸਟੈਨ ਬਣਿਆ ਬਿੱਗ ਬੌਸ 16 ਦਾ ਜੇਤੂ, ਸ਼ਿਵ ਠਾਕਰੇ ਦੂਜੇ ਨੰਬਰ ’ਤੇ ਰਿਹਾ
ਪੀ.ਟੀ.ਆਈ. ਪ੍ਰਧਾਨ ਨੇ ਐਤਵਾਰ ਨੂੰ ਵਾਇਸ ਆਫ ਅਮਰੀਕਾ ਅਤੇ ਇਕ ਟੈਲੀਵਿਜ਼ਨ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਟਿੱਪਣੀਆਂ ਕੀਤੀਆਂ। ਦੋਹਾਂ ਮੌਕਿਆਂ ’ਤੇ ਉਨ੍ਹਾਂ ਨੇ ਫੌਜ ਦੇ ਸਾਬਕਾ ਮੁਖੀ ’ਤੇ ਟਿੱਪਣੀ ਕੀਤੀ, ਜੋ ਇਮਰਾਨ ਖਾਨ ਮੁਤਾਬਕ ਅੱਜ ਪਾਕਿਸਤਾਨ ਨੂੰ ਪ੍ਰੇਸ਼ਾਨ ਕਰਨ ਵਾਲੇ ਸਾਰੇ ਸੰਕਟਾਂ ਦਾ ਸ੍ਰੋਤ ਹਨ। ਉਨ੍ਹਾਂ ਨੇ ਕਿਹਾ ਕਿ ਹੌਲੀ-ਹੌਲੀ ਗੱਲਾਂ ਨਿਕਲ ਰਹੀਆਂ ਹਨ। ਹੁਣ ਸਾਫ਼ ਹੋ ਰਿਹਾ ਹੈ ਕਿ ਅਮਰੀਕਾ ਦਾ ਇਸ ’ਚ ਕੋਈ ਹੱਥ ਨਹੀਂ ਸੀ।
ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦੀ ਵੱਡੀ ਲਾਪਰਵਾਹੀ, ਜ਼ਿੰਦਾ ਮਰੀਜ਼ ਨੂੰ ਐਲਾਨ ਦਿੱਤਾ ਮ੍ਰਿਤਕ, ਭੜਕੇ ਰਿਸ਼ਤੇਦਾਰਾਂ ਨੇ ਲਾਇਆ ਧਰਨਾ (ਵੀਡੀਓ)