ਮੋਗਾ ਵਿਖੇ ਸਕੀਆਂ ਭੈਣਾਂ ਨਾਲ ਵਾਪਰੀ ਘਟਨਾ ਦੀ ਅੰਬੇਡਕਰ ਐਸੋਸੀਏਸਨ ਇਟਲੀ ਨੇ ਕੀਤੀ ਨਿਖੇਧੀ

03/23/2021 4:05:10 PM

ਰੋਮ (ਕੈਂਥ): ਇਟਲੀ ਦੀ ਉੱਘੀ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਵੈਲਫ਼ੇਅਰ ਐਸੋਸੀਏਸ਼ਨ (ਰਜਿ:) ਨੇ ਮੋਗੇ ‘ਚ ਵਾਪਰੀ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ 'ਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕਰਕੇ ਗੁੰਡਾਗਰਦੀ ਨੂੰ ਠੱਲ ਪਾਈ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ।ਸੰਸਥਾ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਚਿੱਟੇ ਦਿਨ ਗਰੀਬ ਲੋਕਾਂ ਨੂੰ ਜਾਨਵਰਾਂ ਵਾਂਗ ਵੱਢਿਆ ਜਾ ਰਿਹਾ ਹੈ। ਗਰੀਬ ਤਬਕੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਜਿੱਥੇ ਚੁਫੇਰਿਓ ਨਿੰਦਾ ਹੋ ਰਹੀ ਹੈ ਉੱਥੇ ਪ੍ਰਵਾਸੀ ਪੰਜਾਬੀ ਪੰਜਾਬ ਵਿੱਚ ਚੱਲ ਰਹੇ ਜੰਗਲ ਰਾਜ ਕਾਰਨ ਪੰਜਾਬ ਆਉਣ ਬਾਰੇ ਸੋਚੀ ਪੈ ਗਏ ਹਨ।

PunjabKesari

ਗੌਰਤਲਬ ਹੈ ਕਿ ਥਾਣਾ ਸਮਾਲਸਰ ਅਧੀਨ ਆਉਂਦੇ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਖੁਰਦ ਦੇ ਸਾਬਕਾ ਸਰਪੰਚ ਦੇ ਮੁੰਡੇ ਗੁਰਵੀਰ ਸਿੰਘ (30) ਵਲੋਂ ਪਿੰਡ ਦੀਆਂ ਦੋ ਦਲਿਤ ਕੁੜੀਆਂ, ਅਮਨਦੀਪ ਕੌਰ (24) ,ਕਮਲਪ੍ਰੀਤ ਕੌਰ (18) ਦੀ ਬੀਤੇ ਵੀਰਵਾਰ ਅਗ਼ਵਾ ਕਰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਮੋਗਾ ਵਿਖੇ ਸਕੀਆਂ ਭੈਣਾਂ ਨਾਲ ਵਾਪਰੀ ਘਟਨਾ ਦੀ  ਫਰਾਂਸ ਦੇ ਸਮਾਜ ਸੇਵੀ ਨੇ ਕੀਤੀ ਨਿਖੇਧੀ

ਕੁੜੀਆਂ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਸ਼ੀ ਪਹਿਲਾਂ ਵੀ ਉਹਨਾਂ ਦੀਆਂ ਕੁੜੀਆਂ ਨੂੰ ਤੰਗ ਕਰਦਾ ਸੀ ਅਤੇ ਉਹਨਾਂ ਨੇ ਇਹ ਮਸਲਾ ਪੰਚਾਇਤ ਅੱਗੇ ਵੀ ਰੱਖਿਆ ਸੀ ਅਤੇ ਦੋਸ਼ੀ ਗੁਰਵੀਰ ਨੂੰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ ਸੀ ਪਰ ਜਦੋ ਤੱਕ ਹੱਤਿਆਰੇ ਨੇ ਆਪਣੇ ਮਕਸਦ ਨੂੰ ਅੰਜਾਮ ਨਹੀ ਦਿੱਤਾ ਉਹ ਟੱਲਿਆ ਨਹੀ, ਜਿਸ ਕਾਰਨ ਹੁਣ ਦੋਸ਼ੀ ਗ੍ਰਿਫ਼ਤਾਰ ਹੋ ਚੁੱਕਾ ਹੈ।ਦੁੱਖੀ ਮਾਪਿਆਂ ਨੇ ਮ੍ਰਿਤਕ ਕੁੜੀਆਂ ਦਾ ਸੰਸਕਾਰ ਕਰ ਦਿੱਤਾ।ਸੰਸਕਾਰ 'ਤੇ ਪੁੱਜੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਵੀ ਲੋਕਾਂ ਨੇ ਡੱਟ ਕੇ ਵਿਰੋਧ ਕੀਤਾ। 
 


Vandana

Content Editor

Related News