Amazon ਚੀਨ ''ਚ ਬੰਦ ਕਰੇਗੀ ਆਪਣੇ ਆਨਲਾਈਨ ਮਾਰਕਟੀਪਲੇਸ

Friday, Apr 19, 2019 - 01:39 AM (IST)

Amazon ਚੀਨ ''ਚ ਬੰਦ ਕਰੇਗੀ ਆਪਣੇ ਆਨਲਾਈਨ ਮਾਰਕਟੀਪਲੇਸ

ਨਵੀਂ ਦਿੱਲੀ—ਐਮਾਜ਼ੋਨ ਨੇ ਐਲਾਨ ਕੀਤਾ ਹੈ ਕਿ ਉਹ ਚੀਨ 'ਚ ਆਪਣੇ ਆਨਲਾਈਨ ਸਟੋਰ ਨੂੰ ਬੰਦ ਕਰ ਦੇਵੇਗਾ। ਆਨਲਾਈਨ ਸਟੋਰ ਨੂੰ ਬੰਦ ਕਰਨ ਦਾ ਕਾਰਨ ਇਹ ਹੈ ਕਿ ਐਮਾਜ਼ੋਨ ਨੂੰ ਚੀਨ 'ਚ ਉੱਥੋ ਹੀ ਘਰੇਲੂ ਕੰਪਨੀਆਂ ਤੋਂ ਸਖਤ ਟੱਕਰ ਮਿਲ ਰਹੀ ਹੈ। ਯੂ.ਐੱਸ. ਆਨਲਾਈਨ ਰਿਟੇਲ ਜੁਆਇੰਟ ਐਮਾਜ਼ੋਨ ਨੇ ਕਿਹਾ ਕਿ ਉਹ ਆਪਣੇ ਆਨਲਾਈਨ ਸਟੋਰ ਨੂੰ ਜੁਲਾਈ 2019 ਤਕ ਬੰਦ ਕਰ ਦੇਵੇਗੀ। ਹਾਲਾਂਕਿ ਐਮਾਜ਼ੋਨ ਦੁਨੀਆ 'ਚ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਚੀਨ 'ਚ ਵਿਦੇਸ਼ੀ ਵਸਤਾਂ ਦੀ ਵਿਕਰੀ ਅਤੇ ਕਲਾਊਡ ਸਰਵਿਸ 'ਤੇ ਆਪਣੇ ਫੋਕਸ ਨੂੰ ਬਣਾਏ ਰੱਖੇਗੀ। ਐਮਾਜ਼ੋਨ ਦਾ ਇਹ ਫੈਸਲਾ ਦਿਖਾਉਂਦਾ ਹੈ ਕਿ ਕਿਵੇਂ ਉਸ ਨੂੰ ਚੀਨੀ ਮਾਰਕੀਟ 'ਚ ਬਣੇ ਰਹਿਣ 'ਚ ਦਿੱਕਤ ਹੋ ਰਹੀ ਹੈ। ਦੁਨੀਆ ਦੀ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਜੇ ਵੀ ਚੀਨ 'ਚ ਆਪਣੀ ਐਂਟਰੀ ਲਈ ਵਿਕਲਪ ਲੱਭ ਰਹੀ ਹੈ। ਉੱਥੇ ਗੂਗਲ ਨੂੰ ਸੈਂਸਰਿੰਗ ਸਰਚ ਦੇ ਚੱਲਦੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੇ ਆਨਲਾਈਨ ਮਾਰਕੀਟਪਲੇਸ 'ਚ ਅਲੀਬਾਬਾ ਗਰੁੱਪ ਹੋਲਡਿੰਗਸ Tmall and JD.com ਦੀ 82 ਫੀਸਦੀ ਹਿੱਸਦਾਰੀ ਹੈ।  iResearch Global  ਨੇ ਪਿਛਲੇ ਸਾਲ ਇਸ ਰਿਪੋਰਟ ਦਾ ਖੁਲਾਸਾ ਕੀਤਾ ਸੀ।

ਐਮਾਜ਼ੋਨ ਨੇ Reuters ਨੂੰ ਦੱਸਿਆ ਕਿ ਉਸ ਨੇ ਆਪਣੇ ਸੇਲਰਸ ਨੂੰ ਪਹਿਲਾਂ ਹੀ ਇਸ ਮਾਮਲੇ 'ਚ ਦੱਸਣਾ ਸ਼ੁਰੂ ਕਰ ਦਿੱਤਾ ਹੈ। ਐਮਾਜ਼ੋਨ ਦਾ ਕਹਿਣਾ ਹੈ ਕਿ ਉਸ ਨੇ ਸੇਲਰਸ ਨੂੰ ਦੱਸ ਦਿੱਤਾ ਹੈ ਕਿ ਉਹ ਜ਼ਿਆਦਾ ਸਮੇਂ ਤਕ ਮਾਰਕੀਟਪਲੇਸ ਨੂੰ ਆਪਰੇਟ ਨਹੀਂ ਕਰ ਪਾਵੇਗਾ। ਐਮਾਜ਼ੋਨ ਦੇ ਸਪੋਕਸਪਰਸਨ ਨੇ Reuters ਨੂੰ ਦਿੱਤੇ ਇਕ ਬਿਆਨ 'ਚ ਕਿਹਾ ਕਿ ਅਸੀਂ ਸੇਲਰਸ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਜਿਸ ਨਾਲ ਬੈਸਟ ਕਸਟਮਰ ਐਕਸਪੀਰੀਅੰਸ ਦਿੱਤਾ ਜਾ ਸਕੇ।

ਹਾਲਾਂਕਿ ਐਮਾਜ਼ੋਨ ਗਲੋਬਲ ਸੇਲਿੰਗ ਮਾਰਕੀਟਪਲੇਸ ਰਾਹੀਂ ਕੰਪਨੀ ਚੀਨ 'ਚ ਬਾਹਰ ਦੇ ਪ੍ਰੋਡਕਟਸ ਨੂੰ ਵੇਚਣਾ ਜਾਰੀ ਰੱਖੇਗੀ। ਇਹ ਪ੍ਰੋਡਕਟ ਅਮਰੀਕਾ, ਯੂ.ਕੇ. ਜਾਪਾਨ ਅਤੇ ਗਲੋਬਲ ਸਟੋਰ ਤੋਂ ਇੰਪੋਰਟ ਕੀਤੇ ਜਾਣਗੇ। ਕੰਪਨੀ ਅਗਲੇ 90 ਦਿਨਾਂ 'ਚ ਘਰੇਲੂ ਸੇਲਿੰਗ ਮਾਰਚੈਂਟ ਨੂੰ ਆਪਣਾ ਸਪੋਰਟ ਦੇਣਾ ਬੰਦ ਕਰ ਦੇਵੇਗੀ। ਐਮਾਜ਼ੋਨ ਦੇ ਚੀਨੀ ਮਾਰਕੀਟ ਤੋਂ ਬਾਹਰ ਹੋਣ ਨਾਲ ਉਥੋ ਦੀ ਘਰੇਲੂ ਕੰਪਨੀਆਂ ਨੂੰ ਫਾਇਦਾ ਮਿਲੇਗਾ।


author

Karan Kumar

Content Editor

Related News