ਕੌਫੀ ਨਾਲ ਹੋਰ ਗੰਭੀਰ ਹੋ ਸਕਦੇ ਹਨ ਅਲਜ਼ਾਈਮਰ ਦੇ ਲੱਛਣ : ਅਧਿਐਨ

04/04/2018 5:35:02 PM

ਲੰਡਨ (ਭਾਸ਼ਾ)— ਇਕ ਅਧਿਐਨ ਮੁਤਾਬਕ ਲੰਬੇ ਸਮੇਂ ਤੱਕ ਕੌਫੀ ਪੀਣ ਨਾਲ ਅਲਜ਼ਾਈਮਰ ਨਾਲ ਪੀੜਤ ਲੋਕਾਂ ਦੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਸਕਦੀਆਂ ਹਨ। ਅਲਜ਼ਾਈਮਰ ਰੋਗ ਵਿਚ ਯਾਦ ਸ਼ਕਤੀ ਨਾਲ ਸੰਬੰਧਿਤ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਹਾਲਾਂਕਿ ਭੁੱਲਣ ਦੀ ਇਸ ਬੀਮਾਰੀ ਨੂੰ ਨਿਊਰਾਲਜੀਆ ਸ਼੍ਰੇਣੀ ਵਿਚ ਵੀ ਰੱਖਿਆ ਜਾਂਦਾ ਹੈ। ਇਸ ਬੀਮਾਰੀ ਵਿਚ ਲੋਕਾਂ ਵਿਚ ਬੇਚੈਨੀ, ਤਣਾਅ, ਵਹਿਮ ਜਿਹੇ ਲੱਛਣ ਦੇਖਣ ਨੂੰ ਮਿਲਦੇ ਹਨ। ਹਾਲ ਹੀ ਦੇ ਅਧਿਐਨਾਂ ਵਿਚ ਡਿਮੇਂਸੀਆ ਨੂੰ ਰੋਕਣ ਲਈ ਕੌਫੀ ਜਾਂ ਕੈਫੀਨ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਹਾਲਾਂਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਸਨ ਕਿ ਇਕ ਵਾਰੀ ਬੋਧ ਸਮਰੱਥਾ ਪ੍ਰਭਾਵਿਤ ਹੋਣ ਮਗਰੋਂ ਕੈਫੀਨ ਦੀ ਵਰਤੋਂ ਕੋਈ ਨਕਾਰਾਤਮਕ ਅਸਰ ਪਾਉਂਦੀ ਹੈ ਜਾਂ ਨਹੀਂ। ਇਸ ਦੇ ਹੱਲ ਲਈ ਸਪੇਨ ਦੇ ਆਟੋਮੋਨਸ ਯੂਨੀਵਰਸਿਟੀ ਆਫ ਬਾਰਸੀਲੋਨਾ ਅਤੇ ਸਵੀਡਨ ਦੇ ਕੈਰੋਲਿਨਸਕਾ ਇੰਸਟੀਚਿਊਟ ਦੇ ਖੋਜ ਕਰਤਾਵਾਂ ਨੇ ਅਧਿਐਨ ਕੀਤਾ। ਅਧਿਐਨ ਦੇ ਨਤੀਜੇ ਵਿਚ ਕੈਫੀਨ ਨਾਲ ਸਿਹਤਮੰਦ ਚੂਹੇ ਦੇ ਵਿਵਹਾਰ ਵਿਚ ਤਬਦੀਲੀ ਅਤੇ ਅਲਜ਼ਾਈਮਰ ਨਾਲ ਪੀੜਤ ਚੂਹਿਆਂ ਵਿਚ ਨਿਊਰਾਲਜੀਆ ਦੇ ਲੱਛਣਾਂ ਦੇ ਹੋਰ ਗੰਭੀਰ ਹੋਣ ਦੀ ਗੱਲ ਸਾਹਮਣੇ ਆਈ।


Related News