ਅਲਤਾਫ ਹੁਸੈਨ ਨੇ ਪਾਰਟੀ ਨੇਤਾ ਇਮਰਾਨ ਫਾਰੂਕ ਦੀ ਹੱਤਿਆ ਦਾ ਆਦੇਸ਼ ਦਿੱਤਾ ਸੀ
Saturday, Jun 20, 2020 - 02:31 AM (IST)
ਇਸਲਾਮਾਬਾਦ (ਭਾਸ਼ਾ)–ਇਸਲਾਮਾਬਾਦ ਦੀ ਅੱਤਵਾਦ ਰੋਕੂ ਅਦਾਲਤ (ਏ. ਟੀ. ਸੀ.) ਨੇ ਆਪਣੇ ਫੈਸਲੇ ’ਚ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ ਅਲਤਾਫ ਹੁਸੈਨ ਨੇ 2010 ’ਚ ਬ੍ਰਿਟੇਨ ’ਚ ਪਾਰਟੀ ਨੇਤਾ ਇਮਰਾਨ ਫਾਰੂਕ ਦੀ ਹੱਤਿਆ ਦਾ ਆਦੇਸ਼ ਦਿੱਤਾ ਸੀ। ਅਦਾਲਤ ਨੇ ਦੋਸ਼ੀ ਖਾਲਿਦ ਸ਼ਮੀਮ, ਮੋਹਸਿਨ ਅਲੀ ਅਤੇ ਮੁਅਜਮ ਅਲੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਅਤੇ 20 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਉਨ੍ਹਾਂ ਨੂੰ ਮ੍ਰਿਤਕ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦੇਣ ਦਾ ਆਦੇਸ਼ ਵੀ ਦਿੱਤਾ।
