ਅਲੀਟ ਫੌਜੀਆਂ ਨੂੰ ਝਟਕਾ, 180 ਦਿਨਾਂ ਤਕ ਬੀਮਾਰ ਰਹਿਣ ''ਤੇ ਨਹੀਂ ਮਿਲੇਗਾ ਇਹ ਲਾਭ

11/10/2017 12:55:46 PM

ਟੋਰਾਂਟੋ— ਕੈਨੇਡਾ ਦੇ ਸਭ ਤੋਂ ਖਤਰਨਾਕ ਤੇ ਗੁਪਤ ਫੌਜੀ ਆਪਰੇਸ਼ਨਜ਼ ਵਿੱਚ ਸ਼ਾਮਲ ਅਲੀਟ ਫੌਜੀਆਂ ਨੂੰ ਹੁਣ 180 ਦਿਨਾਂ ਤੋਂ ਵਧ ਦਿਨਾਂ ਤੱਕ ਬੀਮਾਰ ਜਾਂ ਜ਼ਖ਼ਮੀ ਹੋਣ ਦੀ ਹਾਲਤ ਵਿੱਚ ਆਪਣੇ ਮਹੀਨਾਵਾਰੀ ਸਪੈਸ਼ਲ ਅਲਾਉਂਸ ਨੂੰ ਗਵਾਉਣਾ ਪਵੇਗਾ। ਕੁੱਝ ਫੌਜੀਆਂ ਨੇ ਇਸ ਪਾਲਿਸੀ ਨੂੰ ਗਲਤ ਠਹਿਰਾਇਆ ਹੈ। ਉਨ੍ਹਾਂ ਆਪਣੇ ਹੱਕਾਂ ਦੀ ਦਲੀਲ ਦਿੰਦੇ ਹੋਏ ਕਿਹਾ ਕਿ ਇਹ ਗਲਤ ਹੈ। ਸੂਤਰਾਂ ਮੁਤਾਬਕ 'ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ' ਵੱਲੋਂ ਸਤੰਬਰ ਵਿੱਚ ਇਸ ਤਰ੍ਹਾਂ ਦੀ ਨੀਤੀ ਨੂੰ ਚੁੱਪ ਚੁਪੀਤਿਆਂ ਹੀ ਅੱਗੇ ਵਧਾ ਦਿੱਤਾ ਗਿਆ। ਇਨ੍ਹਾਂ ਨਵੇਂ ਨਿਯਮਾਂ ਅਨੁਸਾਰ ਕੈਨੇਡੀਅਨ ਸਪੈਸ਼ਲ ਆਪਰੇਸ਼ਨਜ਼ ਫੋਰਸਜ਼ ਨਾਲ ਜੁੜੇ ਕਰਮਚਾਰੀਆਂ, ਜਿਨ੍ਹਾਂ ਵਿੱਚੋਂ ਬਹੁਤੇ ਦੁਨੀਆ ਭਰ ਵਿੱਚ ਟੌਪ ਸੀਕ੍ਰੇਟ ਮਿਸ਼ਨਾਂ ਉੱਤੇ ਰਹਿ ਚੁੱਕੇ ਹਨ। ਇਨ੍ਹਾਂ ਵਿੱਚ ਪੈਰਾਟਰੂਪਰਜ਼, ਸਬਮਰੀਨ ਅਮਲਾ, ਪਾਇਲਟ ,ਹਵਾਈ ਅਮਲਾ, ਰੈਸਕਿਊ ਟੈਕਨੀਸ਼ੀਅਨਜ਼, ਬੇੜਿਆਂ ਵਿੱਚ ਕੰਮ ਕਰਨ ਵਾਲਾ ਅਮਲਾ ਸ਼ਾਮਲ ਹਨ।
ਸੂਤਰਾਂ ਮੁਤਾਬਕ 'ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ' ਵੱਲੋਂ ਇਸ ਨੀਤੀ ਨੂੰ ਲਾਗੂ ਕੀਤਾ ਜਾ ਰਿਹਾ ਹੈ ਪਰ ਇਸ ਵਿਵਾਦਗ੍ਰਸਤ ਨੀਤੀ ਨਾਲ ਸਭ ਤੋਂ ਵਧ ਪ੍ਰਭਾਵਿਤ ਹੋਣ ਵਾਲੇ ਇਸ ਦਾ ਦੁਖੜਾ ਜਨਤਕ ਤੌਰ ਉੱਤੇ ਵੀ ਨਹੀਂ ਰੋ ਸਕਦੇ ਕਿਉਂਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ। ਕੁੱਝ ਕੁ ਦਾ ਕਹਿਣਾ ਹੈ ਕਿ ਉਹ ਇਸ ਲਈ ਪਰੇਸ਼ਾਨ ਹਨ ਤੇ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਟੈਂਪਰੇਰੀ ਸੱਟਾਂ ਲਈ ਉਨ੍ਹਾਂ ਨੂੰ ਵਿੱਤੀ ਨੁਕਸਾਨ ਕਿਉਂ ਸਹਿਣਾ ਹੋਵੇਗਾ। ਕੈਨੇਡੀਅਨ ਫੋਰਸਜ਼ ਵਲੋਂ ਇਨ੍ਹਾਂ ਨਵੇਂ ਨਿਯਮਾਂ ਦਾ ਪੱਖ ਪੂਰਿਆ ਜਾ ਰਿਹਾ ਹੈ


Related News