ਅਮਰੀਕਾ ''ਚ ਅਲਕਾਇਦਾ ਦਾ ਸ਼ੱਕੀ ਕਮਾਂਡਰ ਗ੍ਰਿਫਤਾਰ

Saturday, Feb 01, 2020 - 03:58 PM (IST)

ਅਮਰੀਕਾ ''ਚ ਅਲਕਾਇਦਾ ਦਾ ਸ਼ੱਕੀ ਕਮਾਂਡਰ ਗ੍ਰਿਫਤਾਰ

ਵਾਸ਼ਿੰਗਟਨ- ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿਚ ਅਲਕਾਇਦਾ ਦੇ ਇਕ ਸ਼ੱਕੀ ਕਮਾਂਡਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤਾ ਗਿਆ ਵਿਅਕਤੀ ਇਰਾਕ ਦੇ ਅਲਕਾਇਦਾ ਗੁੱਟ ਦਾ ਕਮਾਂਡਰ ਹੈ, ਉਸ 'ਤੇ ਕਤਲ ਦੇ ਵੀ ਦੋਸ਼ ਹਨ। ਐਰੀਜ਼ੋਨਾ ਦੇ ਅਟਾਰਨੀ ਦਫਤਰ ਨੇ ਇਹ ਜਾਣਕਾਰੀ ਦਿੱਤੀ ਹੈ।

ਦਫਤਰ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ 31 ਜਨਵਰੀ 2020 ਨੂੰ ਫੀਨਿਕਸ ਖੇਤਰ ਵਿਚ ਗ੍ਰਿਫਤਰ ਨਿਵਾਸੀ 'ਤੇ ਕਥਿਤ ਤੌਰ 'ਤੇ ਇਰਾਕ ਦੇ ਅਲ-ਫਾਲੁਜਾ ਵਿਚ ਅਲਕਾਇਦਾ ਅੱਤਵਾਦੀ ਸਮੂਹ ਦਾ ਨੇਤਾ ਹੋਣ ਦਾ ਦੋਸ਼ ਹੈ। ਦੋਸ਼ੀ ਨੂੰ ਸ਼ਨੀਵਾਰ ਨੂੰ ਫੀਨਿਕਸ ਵਿਚ ਫੈਡਰਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਦੋਸ਼ੀ ਚਾਹੁੰਦਾ ਹੈ ਕਿ ਸਾਲ 2006 ਵਿਚ ਅਲ-ਫਾਲੁਜਾ ਵਿਚ ਹੋਏ ਕਤਲ ਦੇ ਦੋ ਦੋਸ਼ਾਂ ਦੇ ਮਾਮਲੇ ਵਿਚ ਉਸ 'ਤੇ ਇਰਾਕ ਵਿਚ ਮੁਕੱਦਮਾ ਚਲਾਉਣਾ ਚਾਹੀਦਾ ਹੈ। ਸ਼ੱਕੀ ਦੀ ਪਛਾਨ ਅਲੀ ਯੂਸੁਫ ਅਹਿਮਦ ਅਲ ਨੂਰੀ (42) ਦੇ ਰੂਪ ਵਿਚ ਹੋਈ ਹੈ। ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਇਰਾਕੀ ਅਧਿਕਾਰੀਆਂ ਨੇ ਉਸ ਦੀ ਹਵਾਲਗੀ ਲਈ ਅਮਰੀਕੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ। ਇਰਾਕ ਸਰਕਾਰ ਵਲੋਂ ਅਮਰੀਕੀ ਅਧਿਕਾਰੀਆਂ ਨੂੰ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਦੋਸ਼ੀ ਅਹਿਮਦ ਅੱਤਵਾਦੀ ਸਮੂਹ ਦਾ ਨੇਤਾ ਹੈ ਤੇ ਇਹ ਇਰਾਕੀ ਪੁਲਸ ਦੇ ਖਿਲਾਫ ਮੁਹਿੰਮ ਚਲਾਉਣ ਦੀ ਯੋਜਨਾ ਬਣਾ ਰਿਹਾ ਸੀ। ਜੂਨ ਤੇ ਅਕਤੂਬਰ 2006 ਵਿਚ ਪੁਲਸ ਅਧਿਕਾਰੀਆਂ ਦੀ ਹੱਤਿਆ ਦੇ ਮਾਮਲੇ ਵਿਚ ਉਸ ਦਾ ਹੱਥ ਸੀ। ਅਮਰੀਕੀ ਨਿਆ ਮੰਤਰਾਲਾ ਮੁਤਾਬਕ ਵਿਦੇਸ਼ ਮੰਤਰਾਲਾ ਵਲੋਂ ਸ਼ੱਕੀ ਦੀ ਹਵਾਲਗੀ ਦੇ ਮਾਮਲੇ ਵਿਚ ਆਖਰੀ ਫੈਸਲਾ ਲਿਆ ਜਾਵੇਗਾ।


author

Baljit Singh

Content Editor

Related News