‘Telegram'' ਦੇ CEO ਦੂਰੋਵ ’ਤੇ ਲੱਗੇ ਦੋਸ਼ਾਂ ਦੀ ਹੋਵੇਗੀ ਜਾਂਚ, ਫਰਾਂਸ ਛੱਡਣ ’ਤੇ ਲੱਗੀ ਪਾਬੰਦੀ

Thursday, Aug 29, 2024 - 12:53 PM (IST)

ਪੈਰਿਸ- ਫਰਾਂਸਿਸੀ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਮੰਚ ਟੈਲੀਗ੍ਰਾਮ ਦੇ ਮੁੱਖ ਸੀ.ਈ.ਓ.  ਪਾਵੇਲ ਦੁਰੋਵ ’ਤੇ ਆਪਣੇ ‘ਮੈਸੇਜਿੰਗ ਐਪ’ ਦੀ ਵਰਤੋਂ ਅਖੌਤੀ ਅਫਰਾਧਿਕ ਸਰਗਰਮੀਆਂ ਲਈ ਕਰਨ ਦੇ ਸ਼ੁਰੂਆਤੀ ਦੋਸ਼ ਲਾਏ ਅਤੇ ਮਾਮਲੇ ਦੀ ਜਾਂਚ ਜਾਰੀ ਰਹਿਣ ਤੱਕ ਉਨ੍ਹਾਂ ਦੇ ਫਰਾਂਸ ਛੱਡਣ ’ਤੇ ਪਾਬੰਦੀ ਲਾ ਦਿੱਤੀ। ਫਰਾਂਸਿਸੀ  ਅਧਿਕਾਰੀਆਂ ਨੇ ਦੁਰੋਵ ਨੂੰ ਚਾਰ ਦਿਨ ਦੀ ਪੁੱਛਗਿੱਛ ਦੇ ਬਾਅਦ ਬੁੱਧਵਾਰ ਨੂੰ ਪੁਲਸ ਹਿਰਾਸਤ ਤੋਂ ਰਿਹਾਅ ਕਰ ਦਿੱਤਾ। ‘ਟੈਲੀਗ੍ਰਾਮ’ ਦੀ ਵਰਤੋਂ ਨਾਜਾਇਜ਼ ਸਰਗਰਮੀਆਂ ਲਈ ਕੀਤੇ  ਜਾਣ ਦੇ ਦੋਸ਼ਾਂ  ਨੂੰ ਲੈ ਕੇ ਉਨ੍ਹਾਂ ਤੋਂ ਇਹ ਪੁੱਛਗਿੱਛ ਕੀਤੀ ਗਈ। ਉਨ੍ਹਾਂ ਨੇ 12 ਅਖੌਤੀ ਅਪਰਾਧਾਂ  ਦੇ ਸਿਲਸਿਲੇ ’ਚ ਪਿਛਲੇ ਮਹੀਨੇ ਸ਼ੁਰੂ ਕੀਤੀ ਗਈ ਫੈਸਲਾਕੁੰਨ ਜਾਂਚ ਦੇ ਤਹਿਤ ਸ਼ਨੀਵਾਰ  ਨੂੰ ਪੈਰਿਸ ਦੇ ਬਾਹਰ ਲੇ ਬੌਰਜੇਟ ਹਵਾਈ ਅੱਡੇ ਤੋਂ ਹਿਰਾਸਤ ’ਚ ਲਿਆ ਗਿਆ ਸੀ।

ਦੂਰੋਵ ਦੀ ਹਿਰਾਸਤ ਨੂੰ ਪ੍ਰਗਟਾਵੇ ਦੀ  ਆਜ਼ਾਦੀ ਦੇ ਪੱਖਪਾਤੀ ਅਤੇ ਸੱਤਾਧਾਰੀ ਸਰਕਾਰਾਂ ਨੇ ਆਲੋਚਨਾ ਕੀਤੀ ਹੈ। ਇਸ ਮਾਮਲੇ ਨੇ ਆਨਲਾਈਨ ਗ਼ੈਰ-ਕਾਨੂੰਨੀ ਸਰਗਰਮੀਆਂ 'ਤੇ ਕੰਟ੍ਰੋਲਰ  ਦੀਆਂ ਚੁਣੌਤੀਆਂ ਵੱਲ ਧਿਆਨ ਖਿੱਚਿਆ ਹੈ। ਰੂਸ ’ਚ ਜਨਮੇ ਦੂਰੋਵ ਦੀ ਅਸਾਧਾਰਣ ਜੀਵਨ ਸ਼ੈਲੀ ਅਤੇ ਉਨ੍ਹਾਂ  ਕੋਲ ਕਈ ਪਾਸਪੋਰਟ ਹੋਣ ਦੇ ਗੱਲ ਨੇ ਉਨ੍ਹਾਂ ਦੇ ਆਲੇ-ਦੁਆਲੇ ਦੇ ਰਹੱਸ ਨੂੰ ਹੋਰ ਵੀ ਡੂੰਘਢਾ ਕਰ ਦਿੱਤਾ ਹੈ। ਪੈਰਿਸ ਅਦਾਲਤੀ ਦਫ਼ਤਰ ਦੇ ਇਕ ਬਿਆਨ ਮੁਤਾਬਿਕ, ਮਾਮਲੇ ਦੀ ਜਾਂਚ ਕਰ ਰਹੇ ਜੱਜਾਂ ਨੇ ਬੁੱਧਵਾਰ ਰਾਤ ਨੂੰ ਸ਼ੁਰੂਆਤੀ ਦੋਸ਼ ਪੇਸ਼ ਕੀਤੇ ਅਤੇ ਦੂਰੋਵ ਨੂੰ 50 ਲੱਖ ਯੂਰੋ ਜ਼ਮਾਨਤ ਦੀ ਰਕਮ ਭਰਨ ਅਤੇ ਹਫਤੇ ’ਚ ਦੋ ਵਾਰੀ ਪੁਲਸ ਥਾਣੇ ’ਚ ਹਾਜ਼ਰੀ ਲਾਉਣ ਦਾ ਹੁਕਮ ਦਿੱਤਾ। ਉਨ੍ਹਾਂ 'ਤੇ ਮੰਚ ਦੀ ਵਰਤੋਂ ਨਾਲ ਬਾਲ ਸੈਕਸ  ਸ਼ੋਸ਼ਣ ਸਮਗਰੀ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਧੋਖਾਧੜੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਲੈਣ-ਦੇਣ ਨੂੰ ਹੁਲਾਰਾ ਦੇਣ ਸਮੇਤ  ਕਈ ਦੋਸ਼ ਲਗਾਏ ਗਏ ਹਨ।

 


 


Sunaina

Content Editor

Related News