ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਰੀਆਂ ਵਪਾਰਕ ਉਡਾਣਾਂ ਮੁਅੱਤਲ

Monday, Aug 16, 2021 - 04:39 PM (IST)

ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਰੀਆਂ ਵਪਾਰਕ ਉਡਾਣਾਂ ਮੁਅੱਤਲ

ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਚ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਰੀਆਂ ਵਪਾਰਕ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਸਥਾਨਕ ਚੈਨਲ ਟੋਲੋ ਨਿਊਜ਼ ਨੇ ਸੋਮਵਾਰ ਇੱਕ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਾਰੀਆਂ ਵਪਾਰਕ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਬਿਆਨ ’ਚ ਲੋਕਾਂ ਨੂੰ ਹਵਾਈ ਅੱਡੇ ’ਤੇ ਭੀੜ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਇਹ ਘਟਨਾਚੱਕਰ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਦੇ ਐਤਵਾਰ ਸ਼ਾਮ ਨੂੰ ਦੇਸ਼ ਛੱਡਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਇਆ ਹੈ।

ਬਾਅਦ ’ਚ ਇੱਕ ਫੇਸਬੁੱਕ ਪੋਸਟ ’ਚ ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਉਹ ਦੇਸ਼ ਵਿੱਚ ‘ਖੂਨ ਦਾ ਹੜ੍ਹ’ ਰੋਕਣ ਲਈ ਅਫਗਾਨਿਸਤਾਨ ਛੱਡ ਗਏ ਸਨ। ਕਾਬੁਲ ’ਚ ਵਧਦੇ ਤਣਾਅ ਅਤੇ ਅਨਿਸ਼ਚਿਤਤਾ ਵਿਚਾਲੇ ਕਾਬੁਲ ਤੋਂ 129 ਯਾਤਰੀਆਂ ਨਾਲ ਏਅਰ ਇੰਡੀਆ ਦੀ ਇੱਕ ਉਡਾਣ ਬੀਤੀ ਰਾਤ ਤਕਰੀਬਨ 8 ਵਜੇ ਦਿੱਲੀ ਹਵਾਈ ਅੱਡੇ ’ਤੇ ਉੱਤਰੀ। ਆਉਣ ਵਾਲੇ ਹਫਤਿਆਂ ’ਚ ਹੋਰ ਉਡਾਣਾਂ ਦੀ ਯੋਜਨਾ ਬਣਾਈ ਗਈ ਹੈ ਪਰ ਏਅਰਲਾਈਨ ਨੂੰ ਅਸਲ ’ਚ ਉਨ੍ਹਾਂ ਦੇ ਸੰਚਾਲਨ ਬਾਰੇ ਯਕੀਨ ਨਹੀਂ ਹੈ ਕਿਉਂਕਿ ਆਉਣ ਵਾਲੇ ਸਮੇਂ ’ਚ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਸੰਕਟ ਪੀੜਤ ਦੇਸ਼ ਤੋਂ ਯਾਤਰਾ ਦੀ ਵਧਦੀ ਮੰਗ ਦੇ ਮੱਦੇਨਜ਼ਰ ਇਸ ਨੇ ਹਫਤਾਵਾਰੀ ਉਡਾਣਾਂ ਦੀ ਗਿਣਤੀ 3 ਤੋਂ ਵਧਾ ਕੇ 7 ਕਰ ਦਿੱਤੀ ਹੈ।
 


author

Manoj

Content Editor

Related News