ਆਸਟ੍ਰੇਲੀਆ : ਜੰਗਲੀ ਅੱਗ ਤੋਂ ਨਿਊ ਸਾਊਥ ਵੇਲਜ਼ ਨੂੰ ਮਿਲੀ ਰਾਹਤ

02/13/2020 3:20:25 PM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਸਤੰਬਰ ਮਹੀਨੇ ਤੋਂ ਜੰਗਲੀ ਅੱਗ ਲੱਗੀ ਹੋਈ ਸੀ, ਜਿਸ 'ਤੇ ਹੁਣ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਵੀਰਵਾਰ ਨੂੰ ਨਿਊ ਸਾਊਥ ਵੇਲਜ਼ ਦੇ ਫਾਇਰ ਫਾਈਟਰਜ਼ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਮਹੀਨਿਆਂ ਤੋਂ ਜੰਗਲੀ ਅੱਗ ਨਾਲ ਜੂਝ ਰਹੇ ਸੂਬੇ ਨੂੰ ਇਸ ਤੋਂ ਰਾਹਤ ਮਿਲ ਗਈ ਹੈ।
ਰੂਰਲ ਫਾਇਰ ਸਰਵਿਸ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੰਗਲੀ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਗਿਆ ਹੈ। ਦੇਸ਼ ਦੇ 10 ਮਿਲੀਅਨ ਹੈਕਟੇਅਰ 'ਚ ਫੈਲੀ ਅੱਗ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਕਾਰਨ 33 ਲੋਕਾਂ ਅਤੇ ਵੱਡੀ ਗਿਣਤੀ 'ਚ ਜਾਨਵਰਾਂ ਦੀ ਮੌਤ ਹੋ ਗਈ ਹੈ। 2500 ਤੋਂ ਵਧੇਰੇ ਘਰ ਵੀ ਸੜ ਕੇ ਸਵਾਹ ਹੋ ਗਏ ਸਨ। ਸਭ ਤੋਂ ਵੱਧ ਨੁਕਸਾਨ ਸਿਡਨੀ ਸ਼ਹਿਰ ਨੂੰ ਹੋਇਆ। ਸੋਕੇ ਕਾਰਨ ਇਸ ਖੇਤਰ 'ਚ ਜੰਗਲੀ ਦਰੱਖਤ ਤੇ ਝਾੜੀਆਂ ਸੁੱਕ ਗਈਆਂ ਸਨ, ਜੋ ਤੇਜ਼ੀ ਨਾਲ ਅੱਗ ਫੜਦੀਆਂ ਗਈਆਂ।  ਰਿਕਾਰਡ ਤੋੜ ਮੀਂਹ ਪੈਣ ਕਾਰਨ ਆਏ ਹੜ੍ਹ ਨੇ ਅੱਗ ਬੁਝਾਉਣ 'ਚ ਕਾਫੀ ਮਦਦ ਮਿਲੀ।
ਹਾਲਾਂਕਿ ਰਾਜਧਾਨੀ ਕੈਨਬਰਾ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਅਜੇ ਵੀ ਫਾਇਰ ਫਾਈਟਰਜ਼ ਲੱਗੇ ਹੋਏ ਹਨ ਪਰ ਇਹ ਬਹੁਤੀ ਭਿਆਨਕ ਅੱਗ ਨਹੀਂ ਹੈ।


Related News