ਅਮਰੀਕਾ ’ਚ ਸਾਰੇ ਬਾਲਗ ਲਗਵਾ ਸਕਣਗੇ ਕੋਰੋਨਾ ਰੋਕੂ ਟੀਕੇ ਦੀ ਬੂਸਟਰ ਡੋਜ਼

Saturday, Nov 20, 2021 - 04:42 PM (IST)

ਅਮਰੀਕਾ ’ਚ ਸਾਰੇ ਬਾਲਗ ਲਗਵਾ ਸਕਣਗੇ ਕੋਰੋਨਾ ਰੋਕੂ ਟੀਕੇ ਦੀ ਬੂਸਟਰ ਡੋਜ਼

ਵਾਸ਼ਿੰਗਟਨ (ਏ. ਪੀ.)-ਅਮਰੀਕਾ ’ਚ ਹੁਣ ਸਾਰੇ ਬਾਲਗ ਕੋਰੋਨਾ ਰੋਕੂ ਟੀਕੇ ਦੀ ਵਾਧੂ ਡੋਜ਼ ਲਗਵਾ ਸਕਦੇ ਹਨ ਤੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਰੋਕਣ ਤੇ ਸਰਦੀਆਂ ’ਚ ਇਸ ਦਾ ਕਹਿਰ ਜ਼ਿਆਦਾ ਨਾ ਹੋਵੇ, ਇਸ ਲਈ 50 ਸਾਲ ਅਤੇ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਖੁਰਾਕ ਲੈਣ ਦੀ ਅਪੀਲ ਕੀਤੀ ਗਈ ਹੈ। ਨਵੇਂ ਨਿਯਮਾਂ ਦੇ ਅਨੁਸਾਰ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਕੋਵਿਡ ਰੋਕੂ ਟੀਕੇ ਦੀ ਆਖਰੀ ਖੁਰਾਕ ਲੈਣ ਤੋਂ ਛੇ ਮਹੀਨਿਆਂ ਬਾਅਦ ਫਾਈਜ਼ਰ ਜਾਂ ਮਾਡਰਨਾ ਦੀ ਵਾਧੂ ਖੁਰਾਕ ਲੈ ਸਕਦਾ ਹੈ। ਜਾਨਸਨ ਐਂਡ ਜਾਨਸਨ ਦੀ ਇਕ ਡੋਜ਼ ਵਾਲਾ ਟੀਕਾ ਲਗਵਾਉਣ ਵਾਲੇ ਲੋਕ ਇਸ ਦੇ ਦੋ ਮਹੀਨਿਆਂ ਬਾਅਦ ਇਕ ਵਾਧੂ ਖੁਰਾਕ ਲੈ ਸਕਦੇ ਹਨ। ਇਸ ਤੋਂ ਪਹਿਲਾਂ ਤਕ ਲੋਕਾਂ ’ਚ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਸੀ ਕਿ ਕੌਣ ਬੂਸਟਰ ਡੋਜ਼ ਲਈ ਯੋਗ ਹੈ ਅਤੇ ਕੌਣ ਉਮਰ, ਸਿਹਤ ਤੇ ਪਿਛਲੇ ਟੀਕਿਆਂ ਦੇ ਆਧਾਰ ’ਤੇ ਨਹੀਂ ਹੈ।

ਇਹ ਵੀ ਪੜ੍ਹੋ : ਕੋਵਿਡ ਆਫ਼ਤ : ਯੂਰਪ ’ਚ ਟੀਕਾਕਰਨ ਨਾ ਕਰਵਾਉਣ ਵਾਲਿਆਂ ’ਤੇ ਲਗਾਈਆਂ ਜਾ ਰਹੀਆਂ ਸਖ਼ਤ ਪਾਬੰਦੀਆਂ

ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਦੇ ਵੈਕਸੀਨ ਦੇ ਮੁਖੀ ਡਾ. ਪੀਟਰ ਮਾਰਕਸ ਨੇ ਐਸੋਸੀਏਟਿਡ ਪ੍ਰੈੱਸ ਨੂੰ ਦੱਸਿਆ, ‘‘ਸਾਨੂੰ ਸਪੱਸ਼ਟ ਤੌਰ ’ਤੇ ਪਤਾ ਸੀ ਕਿ ਲੋਕਾਂ ਨੂੰ ਕੁਝ ਸਾਧਾਰਨ ਚੀਜ਼ ਦੀ ਲੋੜ ਹੈ ਅਤੇ ਮੇਰੇ ਖਿਆਲ ਨਾਲ ਇਹ ਅਜਿਹਾ ਹੀ ਹੈ।’’ ਨਵੀਂ ਨੀਤੀ ਦੇ ਸ਼ੁੱਕਰਵਾਰ ਦੇਰ ਰਾਤ ਅਧਿਕਾਰਤ ਰੂਪ ਲੈਣ ਤੋਂ ਪਹਿਲਾਂ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਵਿਗਿਆਨਿਕ ਸਲਾਹਕਾਰਾਂ ਨੇ ਸ਼ੁੱਕਰਵਾਰ ਜ਼ੋਰ ਦੇ ਕੇ ਕਿਹਾ ਸੀ ਕਿ ਸਾਰੇ ਬਾਲਗਾਂ ਲਈ ਬੂਸਟਰ ਡੋਜ਼ ਪ੍ਰਦਾਨ ਕਰਨ ਦੇ ਨਾਲ-ਨਾਲ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਾਧੂ ਖੁਰਾਕਾਂ ਲੈਣ ਲਈ ਕਿਹਾ ਜਾਣਾ ਚਾਹੀਦਾ ਹੈ। ਸੀ. ਡੀ. ਸੀ. ਦੇ ਸਲਾਹਕਾਰ ਡਾਕਟਰ ਮੈਥਿਊ ਡੇਲੀ ਨੇ ਕਿਹਾ, ‘‘ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਅਸੀਂ ਜਿੰਨਾ ਸੰਭਵ ਹੋ ਸਕੇ ਸੁਰੱਖਿਆ ਪ੍ਰਦਾਨ ਕਰੀਏ।’’


author

Manoj

Content Editor

Related News