ਅਲਜੀਰੀਆ : ਹਸਪਤਾਲ ''ਚ ਲੱਗੀ ਅੱਗ, 8 ਨਵਜੰਮੇ ਬੱਚਿਆਂ ਦੀ ਮੌਤ

09/24/2019 5:14:47 PM

ਐਲਜੀਅਰਸ (ਵਾਰਤਾ)— ਅਲਜੀਰੀਆ ਦੇ ਅਲ-ਓਦ ਸੂਬੇ ਵਿਚ ਮੰਗਲਵਾਰ ਨੂੰ ਬੱਚਿਆਂ ਦੇ ਇਕ ਹਸਪਤਾਲ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ 8 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਸ਼ਹਿਰੀ ਸੁਰੱਖਿਆ ਵਿਭਾਗ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਵਿਭਾਗ ਨੇ ਦੱਸਿਆ ਕਿ ਅੱਗ ਲੱਗਣ ਮਗਰੋਂ 76 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਵਿਚ 11 ਨਵਜੰਮੇ ਬੱਚੇ, 33 ਔਰਤਾਂ ਅਤੇ 28 ਹਸਪਤਾਲ ਦੇ ਕਰਮਚਾਰੀ ਸ਼ਾਮਲ ਹਨ। 

ਸਥਾਨਕ ਸਮਾਚਾਰ ਪੈਨਲ ਨੇ ਸਿਹਤ ਮੰਤਰੀ ਮੁਹੰਮਦ ਮਿਰੋਈ ਦੇ ਹਵਾਲੇ ਨਾਲ ਕਿਹਾ,''ਅੱਗ ਮੱਛਰ ਮਾਰਨ ਵਾਲੇ ਉਪਕਰਨ ਕਾਰਨ ਲੱਗੀ।'' ਸਥਾਨਕ ਅਧਿਕਾਰੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ।


Vandana

Content Editor

Related News