ਇਨਸਾਨੀ ਚਮੜੀ ਨਾਲ ਬਣੇ ਪਰਸ ਤੇ ਐਲਬਮ ਕਵਰ, ਬਦਬੂ ਨਾਲ ਹੋਇਆ ਖੁਲਾਸਾ

03/07/2020 9:27:48 PM

ਬਰਲਿਨ (ਏਜੰਸੀ)- ਮਨੁੱਖ ਦੀ ਚਮੜੀ ਉਧੇੜ ਕੇ ਕੋਈ ਐਲਬਮ ਜਾਂ ਆਪਣਾ ਪਰਸ ਬਣਵਾਏ ਤਾਂ ਯਕੀਨਨ ਇਸਨੂੰ ਬੇਰਹਿਮੀ ਦੀ ਹੱਦ ਹੀ ਕਿਹਾ ਜਾਵੇਗਾ। ਪੋਲੈਂਡ 'ਚ ਸਥਿਤ ਪ੍ਰਾਚੀਨ ਵਸਤਾਂ ਦਾ ਇੱਕ ਬਾਜ਼ਾਰ ਹੈ, ਜਿੱਥੇ ਇਨਸਾਨੀ ਜਿਸਮ ਨਾਲ ਬਣਾਏ ਗਏ ਸਾਮਾਨ ਕਾਰਨ ਹਰ ਕੋਈ ਹੈਰਾਨੀ 'ਚ ਹੈ।  ਦੱਸਿਆ ਜਾ ਰਿਹਾ ਹੈ ਕਿ ਦੂਜੇ ਵਿਸ਼ਵ ਜੰਗ ਦੌਰਾਨ ਹਿਟਲਰ ਨੇ ਬੰਦੀਆਂ ਲਈ ਜੋ ਕੈਂਪ ਬਣਵਾਏ ਸਨ। ਉਨ੍ਹਾਂ ਬੰਦੀਆਂ ਦੀ ਹੱਤਿਆ ਜਾਂ ਮੌਤ  ਤੋਂ ਬਾਅਦ ਉਨ੍ਹਾਂ ਦੀ ਖਾਲ ਉਧੇੜ ਕੇ ਫੋਟੋ ਰੱਖਣ ਲਈ ਐਲਬਮ ਅਤੇ ਹੋਰ ਸਾਮਾਨ ਬਣਵਾਇਆ ਗਿਆ ਸੀ।

PunjabKesari

ਫਿਲਹਾਲ ਇਸ ਐਲਬਮ ਨੂੰ ‘Auschwitz Memorial Museum’ ਨੂੰ ਸੌਂਪ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਐਲਬਮ ਨੂੰ ਖਰੀਦਣ ਵਾਲੇ ਨੂੰ ਐਲਬਮ ਦੇ ਕਵਰ 'ਤੇ ਟੈਟੂ ਅਤੇ ਇਨਸਾਨੀ ਬਾਲ ਵੀ ਨਜ਼ਰ ਆਏ। ਐਲਬਮ ਵਲੋਂ ਬਦਬੂ ਆਉਣ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਹ ਸਾਮਾਨ ਇਨਸਾਨੀ ਜਿਸਮ ਨਾਲ ਬਣਾਇਆ ਗਿਆ ਸੀ। ਮਿਊਜ਼ੀਅਮ ਮੈਨੇਜਮੈਂਟ ਦਾ ਮੰਨਣਾ ਹੈ ਕਿ ਐਲਬਮ ਦਾ ਕਵਰ ਜਰਮਨੀ ਦੇ Buchenwald Concentration Camp ਵਲੋਂ ਬਾਜ਼ਾਰ ਵਿਚ ਲਿਆਂਦਾ ਗਿਆ। ਤੁਹਾਨੂੰ ਦੱਸ ਦਈਏ ਕਿ Buchenwald ਸ਼ਾਸਕ ਹਿਟਲਰ ਦਾ ਪਹਿਲਾ ਕੈਂਪ ਸੀ। ਇਹ ਕੈਂਪ ਤਕਰੀਬਨ 8 ਸਾਲ ਤੱਕ ਰਿਹਾ ਸੀ। ਇਸ 'ਚ ਤਕਰੀਬਨ 2 ਲੱਖ 50 ਹਜ਼ਾਰ ਔਰਤਾਂ, ਪੁਰਸ਼ ਅਤੇ ਬੱਚਿਆਂ ਨੂੰ ਰੱਖਿਆ ਗਿਆ ਸੀ।

PunjabKesari

ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਕੈਂਪ ਦੀ ਸਥਾਪਨਾ ਸਾਲ 1937 'ਚ ਕੀਤੀ ਗਈ ਸੀ ਅਤੇ ਇਸ ਕੈਂਪ 'ਚ 55,000 ਤੋਂ ਜ਼ਿਆਦਾ ਲੋਕ ਮਾਰੇ ਗਏ। ਕਿਹਾ ਜਾ ਰਿਹਾ ਹੈ ਕਿ ਇਸ 'ਚ ਸਿਰਫ ਸਿਆਸੀਕਰਨ ਜਾਂ ਹਿਟਲਰ ਵਲੋਂ ਰੰਜਿਸ਼ ਰੱਖਣ ਵਾਲੇ ਲੋਕਾਂ ਨੂੰ ਹੀ ਨਹੀਂ ਸਗੋਂ ਦਿਮਾਗੀ ਤੌਰ 'ਤੇ ਬੀਮਾਰ, ਦਿਵਿਆਂਗ, ਗੇ ਅਤੇ ਹੋਰ ਲੋਕਾਂ ਨੂੰ ਵੀ ਬੰਦੀ ਦੇ ਤੌਰ ਉੱਤੇ ਰੱਖਿਆ ਗਿਆ ਸੀ। ਇਹ ਕੈਂਪ ਮਨੁੱਖਾਂ 'ਤੇ ਪ੍ਰਯੋਗ ਕੀਤੇ ਜਾਣ ਅਤੇ ਉਨ੍ਹਾਂ 'ਤੇ ਜ਼ੁਲਮ ਕੀਤੇ ਜਾਂਦੇ ਸਨ। ਇਸ ਕੈਂਪ ਦੇ ਕਮਾਂਡਰ ਕਾਰਲ-ਓਟੋ-ਕੋਚ ਕਾਫ਼ੀ ਕਰੂਰ ਮੰਨਿਆ ਜਾਂਦਾ ਸੀ। ਇੰਨਾ ਹੀ ਨਹੀਂ ਉਸਦੀ ਪਤਨੀ ਇਲਸ ਕੋਚ ਵੀ ਬੰਦੀਆਂ 'ਤੇ ਜ਼ੁਲਮ ਕਰਣ ਲਈ ਜਾਣੀ ਜਾਂਦੀ ਸੀ।

PunjabKesari

ਇਲਸ ਕੋਚ ਬੰਦੀਆਂ ਦੇ ਸਰੀਰ 'ਤੇ ਟੈਟੂ ਬਣਵਾ ਕੇ ਉਨ੍ਹਾਂ ਨੂੰ ਕਤਲ ਕਰਵਾ ਦਿੰਦੀ ਸੀ। ਇਸ ਤੋਂ ਬਾਅਦ ਬੰਦੀਆਂ ਦੀ ਖਾਲ ਉਧੇੜ ਕੇ ਇਸਤੋਂ ਕਿਤਾਬਾਂ ਦੇ ਕਵਰ, ਟੇਬਲ ਦੇ ਕਵਰ ਅਤੇ ਸਾਜਾਂ-ਸੱਜਿਆ ਦੇ ਦੂਜੇ ਹੋਰ ਸਾਮਾਨ ਵੀ ਬਣਾਏ ਜਾਂਦੇ ਸਨ। ਇਸ ਕੈਂਪ ਤੋਂ ਬਚਕੇ ਆਏ ਕਈ ਪੀੜਤਾਂ ਨੇ ਪਹਿਲਾਂ ਦੱਸਿਆ ਵੀ ਸੀ ਕਿ ਇੱਥੇ ਪਰਸ, ਕਿਤਾਬ-ਕਵਰ ਅਤੇ ਹੋਰ ਸਾਮਾਨ ਬਣਾਉਣ ਲਈ ਇਨਸਾਨੀ ਚਮੜੇ ਦੀ ਵਰਤੋਂ ਕੀਤੀ ਜਾਂਦੀ ਸੀ, ਜੋ ਐਲਬਮ ਇਸ ਮਿਊਜ਼ੀਅਮ 'ਚ ਰੱਖਿਆ ਗਿਆ ਹੈ। ਉਸ 'ਚ ਤਕਰੀਬਨ 100 ਪੁਰਾਣੀਆਂ ਤਸਵੀਰਾਂ ਲੱਗੀ ਹੋਈਆਂ ਹਨ। ਮਿਊਜ਼ੀਅਮ ਮੈਨੇਜਮੈਂਟ ਦਾ ਮੰਨਣਾ ਹੈ ਕਿ ਇਹ ਐਲਬਮ Bavarian ਫੈਮਿਲੀ ਦਾ ਸੀ। ਇਹ ਪਰਿਵਾਰ ਦੂਜੇ ਵਿਸ਼ਵ ਯੁੱਧ ਦੌਰਾਨ ਇਕ ਗੈਸਟ ਹਾਉਸ ਚਲਾਉਂਦਾ ਸੀ।


Sunny Mehra

Content Editor

Related News