ਵਿਰਾਸਤ ਤੇ ਆਧੁਨਿਕਤਾ ਦਾ ਪ੍ਰਤੀਕ 'Dashmesh Culture Centre’s 1st Alberta Sikh Games' : ਚੇਅਰਮੈਨ ਸਿੱਧੂ

Tuesday, Apr 22, 2025 - 12:28 AM (IST)

ਵਿਰਾਸਤ ਤੇ ਆਧੁਨਿਕਤਾ ਦਾ ਪ੍ਰਤੀਕ 'Dashmesh Culture Centre’s 1st Alberta Sikh Games' : ਚੇਅਰਮੈਨ ਸਿੱਧੂ

ਕੈਲਗਰੀ (ਦਲਵੀਰ ਜੱਲੋਵਾਲੀਆ) : ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਇਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕੈਲਗਰੀ ਵਿਚ ਪਹਿਲੀਆਂ “Dashmesh Culture Centre’s 1st Alberta Sikh Games” 18, 19 ਤੇ 20 ਅਪ੍ਰੈਲ ਨੂੰ ਜੈਨੇਸਿਸ ਸੈਂਟਰ ਦੀਆਂ ਗਰਾਉਂਡਾਂ ਵਿਚ ਕਰਵਾਈਆਂ ਜਾ ਰਹੀਆਂ ਹਨ। 

ਨਕੋਦਰ 'ਚ ਪੋਸਟਰ ਲਾ ਕੇ ਦਹਿਸ਼ਤ ਫੈਲਾਉਣ ਵਾਲੇ 3 ਨੌਜਵਾਨ ਕਾਬੂ, ਕੈਨੇਡਾ ਤੋਂ ਪਵਾਏ ਖਾਤਿਆਂ 'ਚ ਪੈਸੇ

ਉਨ੍ਹਾਂ ਖੇਡ ਕਲੱਬਾਂ, ਖਿਡਾਰੀਆਂ ਤੇ ਮਾਪਿਆਂ ਨੂੰ ਇਨ੍ਹਾਂ ਖੇਡਾਂ ਵਿਚ ਹੁੰਮਹੁਮਾ ਕੇ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਖ ਕੌਮ ਨੂੰ ਦੁਨੀਆ ਭਰ ਵਿੱਚ ਭਗਤੀ ਤੇ ਸ਼ਕਤੀ ਵਾਲੀ ਕੌਮ ਵਜੋਂ ਜਾਣਿਆ ਜਾਂਦਾ ਹੈ। ਭਗਤੀ ਤੋਂ ਭਾਵ ਹੈ ਵਾਹਿਗੁਰੂ ਦੀ ਰਜ਼ਾ ’ਚ ਰਹਿੰਦਿਆਂ ਮਿਲਵਰਤਣ ਅਤੇ ਮਾਨਵਤਾ ਦਾ ਸੰਦੇਸ਼ ਦੇਣ ਲਈ ਤੱਤਪਰ ਰਹਿਣਾ। ਸ਼ਕਤੀ ਤੋਂ ਭਾਵ ਸਰੀਰ ਨੂੰ ਹਰ ਪੱਖੋਂ ਸਡੌਲ ਤੇ ਚੜਦੀ ਕਲਾ ’ਚ ਰੱਖਣਾ। ਇਹ ਦੋ ਵਿਲੱਖਣ ਗੁਣਾਂ ਸਦਕਾ ਹੀ ਦੁਨੀਆ ਦੇ ਹਰ ਕੋਨੇ ’ਚ ਖਾਲਸੇ ਦੇ ਨਿਸ਼ਾਨ ਝੂਲ ਰਹੇ ਹਨ। ਚਾਹੇ ਖੇਡਾਂ ਦਾ ਖੇਤਰ ਹੋਵੇ, ਲੋਕ ਸੇਵਾ ਦਾ ਕਾਰਜ ਹੋਵੇ ਜਾਂ ਭਾਈਚਾਰਕ ਸਾਂਝ ਦਾ ਪ੍ਰਚਾਰ ਹੋਵੇ, ਸਿੱਖ ਦੁਨੀਆ ਭਰ ’ਚ ਸਭ ਤੋਂ ਅੱਗੇ ਹੁੰਦੇ ਹਨ। ਸਿੱਖ ਖਿਡਾਰੀਆਂ ਨੇ ਆਪਣੀ ਜਨਮ-ਭੂਮੀ ਦੀਆਂ ਵੱਖ-ਵੱਖ ਖੇਡਾਂ ’ਚ ਵਿਸ਼ਵ ਪੱਧਰੀ ਖੇਡ ਸਮਾਗਮਾਂ ’ਚ ਨੁਮਾਇੰਦਗੀ ਕਰਦਿਆਂ ਬੁਲੰਦੀਆਂ ਨੂੰ ਛੂਹਿਆ ਹੈ। ਸਿੱਖਾਂ ਦੇ ਦੁਨੀਆ ਦੇ ਕੋਨੇ-ਕੋਨੇ ’ਚ ਪੁੱਜਣ ਸਦਕਾ ਹੁਣ ਖੇਡਾਂ ਦੇ ਖੇਤਰ ’ਚ ਵੀ ਸਿੱਖਾਂ ਦਾ ਦਾਇਰਾ ਵਿਸ਼ਵਵਿਆਪੀ ਬਣਨ ਵੱਲ ਵਧ ਰਿਹਾ ਹੈ। ਸਿੱਖ ਖਿਡਾਰੀ ਦੁਨੀਆ ਦੇ ਵੱਡੇ-ਵੱਡੇ ਮੁਲਕਾਂ ਦੀਆਂ ਵੱਖ-ਵੱਖ ਖੇਡਾਂ ਨਾਲ ਸਬੰਧਤ ਟੀਮਾਂ ਦਾ ਸ਼ਿੰਗਾਰ ਬਣਨ ਲੱਗੇ ਹਨ। ਇਸੇ ਧਾਰਨਾ ’ਤੇ ਚਲਦਿਆਂ ਹਰ ਸਾਲ ਵੱਖ-ਵੱਖ ਮੁਲਕਾਂ ’ਚ ਸਿੱਖਾਂ ਵੱਲੋਂ ਖੇਡ ਸਮਾਗਮ ਕਰਵਾਏ ਜਾਣ ਲੱਗੇ ਹਨ। ਇਸ ਰੁਝਾਨ ਨੂੰ ਇੱਕ ਵਿਲੱਖਣ ਰੂਪ ਦੇਣ ਦੀ ਆਸਟਰੇਲੀਆ ਵਸਦੇ ਸਿੱਖਾਂ ਵੱਲੋਂ ‘ਸਿੱਖ ਖੇਡਾਂ’ ਦਾ ਆਯੋਜਨ ਕਈ ਵਰ੍ਹਿਆਂ ਤੋਂ ਕੀਤਾ ਜਾ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਕੈਨੇਡਾ ਦੇ ਸੂਬੇ ਅਲਬਰਟਾ ਦੇ ਸਿੱਖ ਵੀ ਇਸੇ ਤਰ੍ਹਾਂ ਦਾ ਹੰਭਲਾ ਮਾਰਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

PunjabKesari

ਵਿਦੇਸ਼ਾਂ ਵਿੱਚ ਪੰਜਾਬੀਆਂ ਵੱਲੋਂ ਕਰਵਾਈਆਂ ਜਾਂਦੀਆਂ ਖੇਡਾਂ ’ਚ ਪ੍ਰਮੁੱਖ ਤੌਰ ’ਤੇ ਕਬੱਡੀ ਕੱਪ ਹੀ ਕਰਵਾਏ ਜਾਂਦੇ ਹਨ। ਜਿਨ੍ਹਾਂ 'ਚ ਭਾਰਤ ਤੋਂ ਬੁਲਾਏ ਖਿਡਾਰੀਆਂ ’ਤੇ ਅਧਾਰਤ ਕਲੱਬਾਂ ਦੀਆਂ ਟੀਮਾਂ ਬਣਾ ਕੇ ਮੁਕਾਬਲੇ ਕਰਵਾਏ ਜਾਂਦੇ ਹਨ। ਪਰ ਦਸਮੇਸ਼ ਕਲਚਰ ਗੁਰੂ ਘਰ ਦੇ ਬੋਰਡ ਦੀ ਅਗਵਾਈ ’ਚ ਅਲਬਰਟਾ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਕਰਵਾਈਆਂ ਜਾਣ ਵਾਲੀਆਂ ‘ਸਿੱਖ ਖੇਡਾਂ’ ’ਚ ਸਿਰਫ਼ ਕੈਨੇਡਾ ਰਹਿੰਦੇ ਪੰਜਾਬੀਆਂ ਦੀ ਪੁਰਾਣੀ ਤੇ ਨਵੀਂ ਪੀੜ੍ਹੀ ਦੇ ਖਿਡਾਰੀਆਂ ’ਤੇ ਅਧਾਰਤ ਟੀਮਾਂ ਹੀ ਸ਼ਮੂਲੀਅਤ ਕਰਨਗੀਆਂ। ਕੋਈ ਵੀ ਖਿਡਾਰੀ ਬਾਹਰੋਂ ਨਹੀਂ ਬੁਲਾਇਆ ਜਾਵੇਗਾ। ਸਗੋਂ ਕੈਨੇਡਾ ਵਸਦੇ ਸਿੱਖਾਂ ਦੀ ਨਵੀਂ ਪੀੜ੍ਹੀ ’ਚ ਪਾਈ ਜਾਂਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਤੇ ਪਹਿਚਾਣਨ ਦੇ ਮਕਸਦ ਨਾਲ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਪਹਿਲੀਆਂ ਸਿੱਖ ਖੇਡਾਂ ’ਚ 9 ਖੇਡ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਜਿਨ੍ਹਾਂ ’ਚ ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ) ਬਾਸਕਟਬਾਲ, ਹਾਕੀ, ਅਥਲੈਟਿਕਸ, ਕਬੱਡੀ, ਫੁੱਟਬਾਲ ਤੇ ਰੱਸਾਕਸੀ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ।

ਡਿਫਾਲਟਰਾਂ 'ਤੇ ਕਾਰਵਾਈ ਲਈ ਨਗਰ ਨਿਗਮ ਤਿਆਰ ਤੇ ਪੰਜਾਬ 'ਚ ਵੱਡੀ ਵਾਰਦਾਤ, ਜਾਣੋਂ ਟੌਪ-10 ਖਬਰਾਂ

ਪਿਛਲੇ ਲੰਮੇ ਸਮੇਂ ਤੋਂ ਆਸਟਰੇਲੀਆ 'ਚ ਸਿੱਖ ਖੇਡਾਂ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਤੋਂ ਪ੍ਰੇਰਿਤ ਹੋ ਕੇ ਹੀ ਪਹਿਲੀਆਂ ‘Dashmesh Culture Centre’s 1st Alberta Sikh Games’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਦੇ ਜਿਸ ਖਿੱਤੇ ’ਚ ਵੀ ਸਿੱਖ ਵਸਦੇ ਹਨ, ਉੱਥੇ ਹੀ ਇਨ੍ਹਾਂ ਖੇਡਾਂ ਦਾ ਆਯੋਜਨ ਕੀਤਾ ਜਾਵੇ ਤੇ ਫਿਰ ਵਿਸ਼ਵ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾਵੇ। ਜਿਸ 'ਚ ਦੁਨੀਆ ਦੇ ਵੱਖ-ਵੱਖ ਮੁਲਕਾਂ ’ਚ ਵਸਦੇ ਸਿੱਖਾਂ ਦੀਆਂ ਟੀਮਾਂ ਹੀ ਹਿੱਸਾ ਲੈਣ। ਕੈਨੇਡਾ ਵਸਦੇ ਸਿੱਖ ਭਾਈਚਾਰੇ ਦੇ ਸਹਿਯੋਗ ਦੇ ਨਾਲ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਖੇਡਾਂ ਲਈ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਤੇ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਖੇਡਾਂ ’ਚ ਕਿਸੇ ਨਾ ਕਿਸੇ ਰੂਪ ’ਚ ਆਪਣੀ ਹਿੱਸੇਦਾਰੀ ਜ਼ਰੂਰ ਪਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News