ਗਲੇਸ਼ੀਅਰ ਨੇੜੇ ਘੁੰਮ ਰਹੇ ਸੀ ਸ਼ਖਸ, ਅਚਾਨਕ ਫਟਿਆ ਪਹਾੜ (ਵੀਡੀਓ)

Wednesday, Aug 21, 2019 - 01:05 PM (IST)

ਗਲੇਸ਼ੀਅਰ ਨੇੜੇ ਘੁੰਮ ਰਹੇ ਸੀ ਸ਼ਖਸ, ਅਚਾਨਕ ਫਟਿਆ ਪਹਾੜ (ਵੀਡੀਓ)

ਵਾਸ਼ਿੰਗਟਨ (ਬਿਊਰੋ)— ਅਲਾਸਕਾ ਵਿਚ ਐਡਵੈਂਚਰ ਪ੍ਰੇਮੀ 2 ਵਿਅਕਤੀਆਂ ਦੇ ਹੋਸ਼ ਅਚਾਨਕ ਉੱਡ ਗਏ। ਅਸਲ ਵਿਚ ਯੂ-ਟਿਊਬ ਚਲਾਉਣ ਵਾਲੇ ਜੌਸ਼ ਬਾਸਟੀਅਰ ਅਤੇ ਐਂਡਰਿਊ ਹੂਪਰ ਨਾਮ ਦੇ ਵਿਅਕਤੀ ਗਲੇਸ਼ੀਅਰ ਦੇਖਣ ਲਈ ਪਹੁੰਚੇ ਸਨ। ਇਸ ਦੌਰਾਨ ਉਹ ਕੋ ਕਾਇਕ (ਕਿਸ਼ਤੀ) ਵਿਚ ਸਨ। ਦੋਵੇਂ ਅਲਾਸਕਾ ਦੇ ਗਲੇਸ਼ੀਅਰ ਵਿਚ ਸ਼ੂਟ ਕਰ ਰਹੇ ਸਨ ਕਿ ਅਚਾਨਕ ਬਰਫ ਦੇ ਪਹਾੜ ਵਿਚ ਜ਼ਬਰਦਸਤ ਧਮਾਕਾ ਹੋਇਆ ਅਤੇ ਉਹ ਟੁੱਟ ਗਿਆ। ਇਹ ਖਤਰਨਾਕ ਨਜ਼ਾਰਾ ਵੀਡੀਓ ਵਿਚ ਕੈਦ ਹੋ ਗਿਆ। 

 

 

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਗਲੇਸ਼ੀਅਰ ਕੋਲ ਜਾਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਬਰਫ ਪਾਣੀ ਵਿਚ ਡਿੱਗਦੀ ਹੋਈ ਨਜ਼ਰ ਆਉਂਦੀ ਹੈ ਪਰ ਕੁਝ ਹੀ ਸੈਕੰਡ ਵਿਚ ਬਰਫ ਦਾ ਇਕ ਬਹੁਤ ਵੱਡਾ ਹਿੱਸਾ ਪਾਣੀ ਵਿਚ ਡਿੱਗ ਪੈਂਦਾ ਹੈ। ਐਂਡਰਿਊ ਹੂਪਰ ਨੇ ਦੱਸਿਆ,''ਅਸੀਂ ਇਸ ਡਿੱਗੇ ਹੋਏ ਗਲੇਸ਼ੀਅਰ ਦੇ ਬਹੁਤ ਕਰੀਬ ਸੀ। ਅਸੀਂ ਮਹਿਸੂਸ ਕਰ ਸਕਦੇ ਸੀ ਕਿ ਅਸੀਂ ਆਪਣੀਆਂ ਅੱਖਾਂ ਨਾਲ ਬਰਫ ਦਾ ਉਹ ਵੱਡਾ ਟੁੱਕੜਾ ਪਾਣੀ ਵਿਚ ਡਿੱਗਦਿਆਂ ਦੇਖਿਆ। ਕੁਦਰਤ ਦੀ ਇਸ ਜ਼ਬਰਦਸਤ ਸ਼ਕਤੀ ਨੂੰ ਅਸੀਂ ਆਪਣੀ ਅੱਖੀਂ ਦੇਖਿਆ।'' 

PunjabKesari

ਉਨ੍ਹਾਂ ਨੇ ਕਿਹਾ,''ਇਹ ਸਭ ਦੇਖਣ ਵਿਚ ਜਿੰਨਾਂ ਡਰਾਉਣਾ ਸੀ ਉਨ੍ਹਾਂ ਹੀ ਖੂਬਸੂਰਤ ਵੀ ਸੀ।'' ਹੂਪਰਸ ਨੇ ਆਪਣੇ ਫੇਸਬੁਕ ਪੇਜ 'ਤੇ ਗਲੇਸ਼ੀਅਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੂਪਰ ਨੇ ਕਿਹਾ ਕਿ ਚੰਗੀ ਕਿਸਮਤ ਨਾਲ ਸਾਨੂੰ ਦੋਹਾਂ ਨੂੰ ਕੋਈ ਸੱਟ ਨਹੀਂ ਲੱਗੀ।


author

Vandana

Content Editor

Related News