ਐਲਨ ਮਸਕ ਦੀ ਟਰਾਂਸਜੈਂਡਰ ਧੀ ਆਪਣਾ ਨਾਂ ਬਦਲਣ ਲਈ ਪਹੁੰਚੀ ਅਦਾਲਤ

Wednesday, Jun 22, 2022 - 03:13 AM (IST)

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈਸਲਾ ਦੇ ਸੀ. ਈ. ਓ. ਐਲਨ ਮਸਕ ਇਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਕਾਰਨ ਹੈ ਉਨ੍ਹਾਂ ਦੀ ਟਰਾਂਸਜੈਂਡਰ ਬੇਟੀ, ਜਿਸ ਨੇ ਅਦਾਲਤ ਵਿੱਚ ਆਪਣਾ ਨਾਂ ਬਦਲ ਕੇ ਵਿਵੀਅਨ ਜੇਨਾ ਵਿਲਸਨ ਰੱਖਣ ਅਤੇ ਨਵੇਂ ਜਨਮ ਸਰਟੀਫਿਕੇਟ ’ਤੇ ਆਪਣੀ ਨਵੀਂ ਲਿੰਗ ਪਛਾਣ ਦਿਖਾਉਣ ਲਈ ਅਰਜ਼ੀ ਦਿੱਤੀ ਹੈ। ਉਹ ਕਹਿੰਦੀ ਹੈ ਕਿ ਉਹ ਹੁਣ ਆਪਣੇ ਜੈਵਿਕ ਪਿਤਾ ਨਾਲ ਨਹੀਂ ਰਹਿੰਦੀ ਅਤੇ ਉਸ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ।

ਇਹ ਵੀ ਪੜ੍ਹੋ : ਸਾਬਕਾ ਕਰਮਚਾਰੀਆਂ ਨੇ Tesla 'ਤੇ ਠੋਕਿਆ ਮੁਕੱਦਮਾ, ਲਾਏ ਗੰਭੀਰ ਦੋਸ਼

ਮਸਕ ਦੀ ਧੀ ਦਾ ਪਹਿਲਾ ਨਾਂ ਜ਼ੇਵੀਅਰ ਅਲੈਗਜ਼ੈਂਡਰ ਮਸਕ ਸੀ। ਉਹ ਹਾਲ ਹੀ 'ਚ 18 ਸਾਲ ਦੀ ਹੋਈ ਹੈ। ਉਸ ਦੀ ਮਾਂ ਦਾ ਨਾਂ ਜਸਟਿਨ ਵਿਲਸਨ ਹੈ, ਜਿਸ ਨੇ 2008 ਵਿੱਚ ਐਲਨ ਮਸਕ ਨੂੰ ਤਲਾਕ ਦੇ ਦਿੱਤਾ ਸੀ। ਕੁਝ ਸਮਾਂ ਪਹਿਲਾਂ ਜ਼ੇਵੀਅਰ ਮਰਦ ਤੋਂ ਔਰਤ ਵਿੱਚ ਬਦਲ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਆਨਲਾਈਨ ਦਸਤਾਵੇਜ਼ਾਂ ’ਚ ਜ਼ੇਵੀਅਰ ਦਾ ਨਾਂ ਬਦਲਿਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਵਿਵੀਅਨ ਵੱਲੋਂ ਆਪਣੇ ਪਿਤਾ ਨੂੰ ਜਨਤਕ ਤੌਰ ’ਤੇ ਨਾਰਾਜ਼ ਕਰਨ ਦਾ ਕਾਰਨ ਕੀ ਹੈ। ਮਸਕ ਨੇ ਵੀ ਅਜੇ ਅਧਿਕਾਰਤ ਬਿਆਨ ਦੇਣਾ ਹੈ। ਇਹ ਵੀ ਅਸਪੱਸ਼ਟ ਹੈ ਕਿ ਕੀ ਉਹ ਅਦਾਲਤ ਦੇ ਦਸਤਾਵੇਜ਼ ਦਾਇਰ ਕੀਤੇ ਜਾਣ ਤੋਂ ਪਹਿਲਾਂ ਵਿਵੀਅਨ ਦੀ ਯੋਜਨਾ ਬਾਰੇ ਜਾਣੂ ਸੀ ਜਾਂ ਨਹੀਂ।

ਇਹ ਵੀ ਪੜ੍ਹੋ : ਚੀਨੀ ਪ੍ਰਾਜੈਕਟਾਂ ਨੂੰ ਲੈ ਕੇ ਬੰਗਲਾਦੇਸ਼ ’ਚ ਬਵਾਲ, ਖਤਮ ਹੋ ਰਹੀ ਡ੍ਰੈਗਨ ਦੀ ਸਾਖ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News