US 'ਚ ਮੁੜ ਨਾਈਟ੍ਰੋਜਨ ਗੈਸ ਨਾਲ ਸਜ਼ਾ-ਏ-ਮੌਤ ਦੇਣ ਦੀ ਤਿਆਰੀ, ਜਾਣੋ ਇਸ ਤੋਂ ਪਹਿਲਾਂ ਕਿਵੇਂ ਨਿਕਲੀ ਸੀ ਕੇਨੇਥ ਦੀ ਜਾਨ

Thursday, Feb 22, 2024 - 12:32 PM (IST)

ਮਿੰਟਗੁਮਰੀ/ਅਮਰੀਕਾ (ਭਾਸ਼ਾ) : ਅਮਰੀਕੀ ਸੂਬੇ ਅਲਾਬਾਮਾ ‘ਚ ਮੌਤ ਦੀ ਸਜ਼ਾ ਦੇ ਇਕ ਦੋਸ਼ੀ ਨੂੰ ਨਾਈਟ੍ਰੋਜਨ ਗੈਸ ਸੁੰਘਾ ਕੇ ਸਜ਼ਾ ਪੂਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਬੇ ਵਿੱਚ ਮੌਤ ਦੀ ਸਜ਼ਾ ਦੇਣ ਲਈ ਨਾਈਟ੍ਰੋਜਨ ਗੈਸ ਦੀ ਵਰਤੋਂ ਕਰਨ ਦਾ ਪਹਿਲਾ ਮਾਮਲਾ ਇੱਕ ਮਹੀਨਾ ਪਹਿਲਾਂ ਹੀ ਸਾਹਮਣੇ ਆਇਆ ਸੀ ਅਤੇ ਇਸ ਪ੍ਰਕਿਰਿਆ ਨਾਲ ਮੌਤ ਦੀ ਸਜ਼ਾ ਦੇਣ ਲਈ ਕਾਫੀ ਆਲੋਚਨਾ ਵੀ ਹੋਈ ਸੀ। ਅਲਾਬਾਮਾ ਦੇ ਅਟਾਰਨੀ ਜਨਰਲ ਸਟੀਵ ਮਾਰਸ਼ਲ ਦੇ ਦਫ਼ਤਰ ਨੇ ਬੁੱਧਵਾਰ ਨੂੰ ਅਲਬਾਮਾ ਸੁਪਰੀਮ ਕੋਰਟ ਨੂੰ ਦੋਸ਼ੀ ਕਾਤਲ ਐਲਨ ਯੂਜੀਨ ਮਿਲਰ ਲਈ ਸਜ਼ਾ ਦੀ ਤਾਰੀਖ਼ ਨਿਰਧਾਰਤ ਕਰਨ ਦੀ ਬੇਨਤੀ ਕੀਤੀ।

ਇਹ ਵੀ ਪੜ੍ਹੋ : ਨਾ ਫਾਂਸੀ, ਨਾ ਜ਼ਹਿਰੀਲਾ ਟੀਕਾ, ਵਿਰੋਧ ਦੇ ਬਾਵਜੂਦ US ਨੇ ਇਸ ਨਵੇਂ ਤਰੀਕੇ ਨਾਲ ਦਿੱਤੀ ਕੈਨੇਥ ਸਮਿੱਥ ਨੂੰ ਸਜ਼ਾ-ਏ-ਮੌਤ

ਅਟਾਰਨੀ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਮਿਲਰ ਨੂੰ ਨਾਈਟ੍ਰੋਜਨ ਹਾਈਪੌਕਸੀਆ ਰਾਹੀਂ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਮਿਲਰ (59) ਨੂੰ 1999 ਵਿੱਚ ਬਰਮਿੰਘਮ ਵਿੱਚ 3 ਲੋਕਾਂ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸਜ਼ਾ ਦੀ ਤਾਰੀਖ਼ ਤੈਅ ਕਰਨ ਦੀ ਮੰਗ ਅਜਿਹੇ ਸਮੇਂ ਕੀਤੀ ਜਾ ਰਹੀ ਹੈ, ਜਦੋਂ ਸੂਬੇ ਵਿਚ ਇਸ ਤਰ੍ਹਾਂ ਸਜ਼ਾ-ਏ-ਮੌਤ ਦੇਣ ਨੂੰ ਲੈ ਕੇ ਵੱਖ-ਵੱਖ ਰਾਏ ਪ੍ਰਗਟਾਈ ਜਾ ਰਹੀ ਹੈ। ਦਰਅਸਲ 25 ਜਨਵਰੀ ਨੂੰ ਪਹਿਲੀ ਵਾਰ ਕੇਨੇਥ ਸਮਿਥ ਨੂੰ ਨਾਈਟ੍ਰੋਜਨ ਗੈਸ ਜ਼ਰੀਏ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਉੱਥੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਸਮਿਥ ਨੂੰ ਕਈ ਮਿੰਟਾਂ ਤੱਕ ਝਟਕੇ ਲੱਗਦੇ ਰਹੇ ਅਤੇ ਉਹ ਤੜਫ ਰਿਹਾ ਸੀ।

ਇਹ ਵੀ ਪੜ੍ਹੋ: ਰੂਸ 'ਚ 'ਹੈਲਪਰ' ਦਾ ਕਹਿ ਜੰਗ ਦੇ ਮੈਦਾਨ 'ਚ ਭੇਜੇ ਗਏ Indians, ਫਸੇ ਲੋਕਾਂ ਨੇ ਭਾਰਤ ਸਰਕਾਰ ਤੋਂ ਕੀਤੀ ਮਦਦ ਦੀ ਅਪੀਲ

ਅਟਾਰਨੀ ਜਨਰਲ ਸਟੀਵ ਮਾਰਸ਼ਲ ਦੇ ਦਫ਼ਤਰ ਨੇ ਕਿਹਾ ਕਿ ਇਹ ਤਰੀਕਾ ਢੁਕਵਾਂ ਹੈ ਅਤੇ ਕਿਹਾ ਕਿ ਰਾਜ ਭਵਿੱਖ ਵਿੱਚ ਵੀ ਮੌਤ ਦੀ ਸਜ਼ਾ ਲਈ ਨਾਈਟ੍ਰੋਜਨ ਗੈਸ ਦੀ ਵਰਤੋਂ ਕਰੇਗਾ। ਉਨ੍ਹਾਂ ਨੇ ਸਮਿਥ ਨੂੰ ਸਜ਼ਾ ਦਿੱਤੇ ਜਾਣ ਦੇ ਅਗਲੇ ਦਿਨ ਹੋਰ ਰਾਜਾਂ ਨੂੰ ਵੀ ਇਸੇ ਤਰੀਕੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਪਰ ਮੌਤ ਦੀ ਸਜ਼ਾ ਪ੍ਰਾਪਤ ਇੱਕ ਹੋਰ ਦੋਸ਼ੀ ਵੱਲੋਂ ਦਾਇਰ ਮੁਕੱਦਮੇ ਵਿੱਚ ਨਾਈਟ੍ਰੋਜਨ ਗੈਸ ਦੀ ਵਰਤੋਂ ਬੰਦ ਕਰਨ ਦੀ ਬੇਨਤੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਹ "ਮਨੁੱਖਾਂ 'ਤੇ ਕੀਤੇ ਗਏ ਪ੍ਰਯੋਗ" ਵਾਂਗ ਹੈ ਅਤੇ ਇਸ ਨੂੰ ਸਫ਼ਲ ਨਹੀਂ ਮੰਨਿਆ ਜਾ ਸਕਦਾ। ਪਟੀਸ਼ਨ ਵਿੱਚ ਕਿਹਾ ਗਿਆ ਹੈ, "ਪਹਿਲੇ ਮਨੁੱਖੀ ਪ੍ਰਯੋਗ ਦੇ ਨਤੀਜੇ ਹੁਣ ਆ ਗਏ ਹਨ ਅਤੇ ਇਹ ਦਰਸਾਉਂਦੇ ਹਨ ਕਿ ਨਾਈਟ੍ਰੋਜਨ ਗੈਸ ਨਾ ਤਾਂ ਜਲਦੀ ਦਮ ਘੁੱਟਦਾ ਹੈ ਅਤੇ ਨਾ ਹੀ ਇਹ ਪ੍ਰਕਿਰਿਆ ਦਰਦ ਰਹਿਤ ਹੁੰਦੀ ਹੈ, ਸਗੋਂ ਇਹ ਵਧੇਰੇ ਦਰਦਨਾਕ ਅਤੇ ਦੁਖ਼ਦਾਈ ਹੈ।" 

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਘਰ 'ਚ ਪੁਆਏ ਵੈਣ, 4 ਮਹੀਨੇ ਪਹਿਲਾਂ ਕੈਨੇਡਾ ਗਈ ਪੌਣੇ 2 ਸਾਲ ਦੇ ਬੱਚੇ ਦੀ ਮਾਂ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News