ਸੋਮਾਲੀਆ ''ਚ ਅਲ-ਸ਼ਬਾਬ ਦੇ 16 ਅੱਤਵਾਦੀ ਢੇਰ

01/18/2020 9:17:27 PM

ਮੋਗਾਦਿਸ਼ੂ- ਸੋਮਾਲੀਆ ਦੇ ਮਿਡਲ ਸ਼ਬੇਲੇ ਖੇਤਰ ਵਿਚ ਸੁਰੱਖਿਆ ਬਲਾਂ ਨੇ ਅਲ-ਸ਼ਬਾਬ ਦੇ 16 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਤੇ ਇਸ ਦੌਰਾਨ ਚਾਰ ਜਵਾਨਾਂ ਦੀ ਵੀ ਮੌਤ ਹੋ ਗਈ ਹੈ। ਸੋਮਾਲੀ ਨੈਸ਼ਨਲ ਆਰਮੀ ਦੀ ਯੂਨਿਟ 27 ਦੇ ਕਮਾਂਡਰ ਅਹਿਮਦ ਮੋਹਮੇਦ ਮੋਹਮੁਦ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਹਾਜੀ ਅਲੀ ਖੇਤਰ ਵਿਚ ਸ਼ੁੱਕਰਵਾਰ ਦੀ ਦੇਰ ਰਾਤ ਸੁਰੱਖਿਆ ਬਲਾਂ ਦੇ ਇਕ ਅੱਡੇ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਫੌਜ ਨੇ 16 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਇਸ ਦੌਰਾਨ 20 ਹੋਰ ਜ਼ਖਮੀ ਹੋਏ ਹਨ। 

ਕਮਾਂਡਰ ਅਹਿਮਦ ਨੇ ਕਿਹਾ ਕਿ ਸਾਡੀ ਫੌਜ ਉਹਨਾਂ ਅੱਤਵਾਦੀਆਂ ਦੀ ਤਲਾਸ਼ ਕਰ ਰਹੀ ਹੈ ਜੋ ਜੰਗਲ ਵਿਚ ਭੱਜ ਗਏ ਹਨ। ਉਹਨਾਂ ਨੇ ਦੱਸਿਆ ਕਿ ਇਸ ਲੜਾਈ ਵਿਚ ਚਾਰ ਜਵਾਨਾਂ ਦੀ ਵੀ ਮੌਤ ਹੋ ਗਈ ਹੈ। ਇਸ ਵਿਚਾਲੇ ਅੱਤਵਾਦੀ ਸਮੂਹ ਅਲ-ਸ਼ਬਾਬ ਨੇ ਦਾਅਵਾ ਕੀਤਾ ਕਿ ਉਸ ਦੇ ਅੱਤਵਾਦੀਆਂ ਨੇ ਫੌਜ ਦੇ ਟਿਕਾਣੇ 'ਤੇ ਹਮਲਾ ਕਰਕੇ ਪੰਜ ਜਵਾਨਾਂ ਨੂੰ ਮਾਰ ਦਿੱਤਾ। ਸਮੂਹ ਨੇ ਦਾਆਵਾ ਕੀਤਾ ਕਿ ਇਸ ਦੇ ਅੱਤਵਾਦੀਆਂ ਨੇ ਫੌਜ ਦੇ ਦੋ ਵਾਹਨਾਂ, ਬੰਦੂਕਾਂ ਤੇ ਗੋਲਾ-ਬਾਰੂਦਾਂ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ।


Baljit Singh

Content Editor

Related News