ਯਮਨ ''ਚ ਡਰੋਨ ਹਮਲੇ ''ਚ ਅਲਕਾਇਦਾ ਦੇ 7 ਸ਼ੱਕੀ ਢੇਰ
Sunday, Nov 26, 2017 - 02:56 PM (IST)

ਅਦਨ (ਏ.ਐਫ.ਪੀ.)- ਦੱਖਣੀ ਯਮਨ ਵਿਚ ਇਕ ਡਰੋਨ ਹਮਲੇ 'ਚ ਅਲਕਾਇਦਾ ਦੇ 7 ਸ਼ੱਕੀ ਅੱਤਵਾਦੀ ਮਾਰੇ ਗਏ। ਇਹ ਲੋਕ ਦੱਖਣੀ ਸ਼ਾਬਵਾ ਸੂਬੇ ਤੋਂ ਤਿੰਨ ਮੋਟਰਸਾਈਕਲਾਂ ਉੱਤੇ ਬੈਠ ਕੇ ਬਾਦਯਾ ਸੂਬੇ ਜਾ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਡਰੋਨ ਅਮਰੀਕੀ ਸੀ। ਅਮਰੀਕਾ ਇਕੋ ਇਕ ਅਜਿਹਾ ਦੇਸ਼ ਹੈ, ਜਿਸ ਨੂੰ ਯਮਨ ਦੇ ਹਵਾਈ ਖੇਤਰ ਵਿਚ ਡਰੋਨ ਚਲਾਉਣ ਦੀ ਜਾਣਕਾਰੀ ਹੈ। ਵਾਸ਼ਿੰਗਟਨ ਦਾ ਮੰਨਣਾ ਹੈ ਕਿ ਅਰਬ ਟਾਪੂ ਵਿਚ ਯਮਨ ਸਥਿਤ ਅਲ ਕਾਇਦਾ ਇਸ ਕੱਟੜਪੰਥੀ ਸਮੂਹ ਦੀ ਸਭ ਤੋਂ ਖਤਰਨਾਕ ਬ੍ਰਾਂਚ ਹੈ।