ਨਿਊਜਰਸੀ ''ਚ ਅਕਸ਼ਰਧਾਮ ਮੰਦਰ ਭਾਰਤੀ-ਅਮਰੀਕੀਆਂ ਦੇ ਵਧਦੇ ਪ੍ਰਭਾਵ ਦਾ ਪ੍ਰਤੀਕ
Monday, Nov 04, 2024 - 04:02 PM (IST)
ਨਿਊਜਰਸੀ (ਏਜੰਸੀ)- ਭਾਰਤੀ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਨਿਊਜਰਸੀ ਦੇ ਰੌਬਿਨਸਵਿਲੇ ਵਿੱਚ ਸਥਿਤ ਅਕਸ਼ਰਧਾਮ ਮੰਦਰ ਅਮਰੀਕਾ ਵਿੱਚ ਭਾਰਤੀ-ਅਮਰੀਕੀਆਂ ਦੇ ਵਧਦੇ ਪ੍ਰਭਾਵ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣ ਕੇ ਉਭਰਿਆ ਹੈ, ਜੋ ਉਨ੍ਹਾਂ ਦੇ ਆਰਥਿਕ, ਸੱਭਿਆਚਾਰਕ ਅਤੇ ਸਿਆਸੀ ਪ੍ਰਭਾਵ ਨੂੰ ਦਰਸਾਉਂਦਾ ਹੈ। ਅਮਰੀਕਾ ਵਿਚ ਸਥਿਤ ਇਸ ਸਭ ਤੋਂ ਵੱਡੇ ਹਿੰਦੂ ਮੰਦਰ ਦੀ ਲੰਮੀ ਯਾਤਰਾ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਕਿਵੇਂ ਭਾਰਤੀ ਭਾਈਚਾਰਾ ਦੇਸ਼ ਵਿੱਚ ਮਜ਼ਬੂਤ ਹੋਇਆ ਹੈ ਅਤੇ ਮਹੱਤਵਪੂਰਨ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਵੀ ਇੱਕ ਮਹੱਤਵਪੂਰਨ ਤਾਕਤ ਬਣ ਗਿਆ ਹੈ। ਅਕਸ਼ਰਧਾਮ ਮੰਦਰ ਵਿਖੇ ਦੀਵਾਲੀ ਮਨਾਉਣ ਲਈ ਪੂਰਾ ਹਫ਼ਤਾ ਭਾਰਤੀ ਭਾਈਚਾਰੇ ਦੇ ਲੋਕ ਇਕੱਠੇ ਹੋਏ। ਬੀ.ਏ.ਪੀ.ਐੱਸ. ਮੰਦਰ ਵਿੱਚ ਅਕਸਰ ਵਲੰਟੀਅਰ ਦੇ ਤੌਰ 'ਤੇ ਕੰਮ ਕਰਨ ਵਾਲੀ ਨਿਊਜਰਸੀ ਨਿਵਾਸੀ ਸਵਾਤੀ ਪਟੇਲ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ਵਿੱਚ ਵੋਟ ਪਾਉਣ ਦਾ ਮੌਕਾ ਮਿਲਣਾ ਖੁਸ਼ੀ ਦੀ ਗੱਲ ਹੈ।
ਇਹ ਵੀ ਪੜ੍ਹੋ: US Election: ਹੈਰਿਸ ਜੇਕਰ ਚੁਣੀ ਗਈ ਤਾਂ ਪ੍ਰਵਾਸੀਆਂ ਤੇ ਅਪਰਾਧੀਆਂ ਲਈ ਖੋਲ ਦੇਵੇਗੀ ਸਰਹੱਦ: ਟਰੰਪ
ਪਟੇਲ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਭਾਰਤੀ ਭਾਈਚਾਰਾ ਪ੍ਰਭਾਵਸ਼ਾਲੀ ਹੈ। ਅਸੀਂ ਹੁਣ ਸਥਾਨਕ ਸਰਕਾਰ ਵਿਚ ਅਤੇ ਹਰ ਜਗ੍ਹਾ ਕੁੱਝ ਦੱਖਣੀ ਏਸ਼ੀਆਈ ਲੋਕਾਂ ਦੀ ਨੁਮਾਇੰਦਗੀ ਦੇਖ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਨ ਹਿੱਸਾ ਸਿਰਫ ਚੋਣਾਂ ਵਿੱਚ ਵੋਟ ਪਾਉਣਾ ਹੈ। ਅਮਰੀਕਾ ਵਿੱਚ ਪੈਦਾ ਹੋਣਾ ਅਤੇ ਵੱਡਾ ਹੋਣਾ ਅਤੇ ਇੱਥੇ ਵੋਟ ਪਾਉਣ ਦੇ ਯੋਗ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ।" ਉਨ੍ਹਾਂ ਕਿਹਾ, 'ਬਚਪਨ 'ਚ ਮੇਰੇ ਪਿਤਾ ਮੈਨੂੰ ਪੋਲਿੰਗ ਬੂਥ 'ਤੇ ਲੈ ਕੇ ਜਾਂਦੇ ਸਨ। ਭਾਵੇਂ ਕੋਈ ਵੀ ਚੋਣ ਹੋਵੇ, ਸਾਨੂੰ ਇਸ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਸਾਡੀ ਆਵਾਜ਼ ਉਠਾਉਣ ਦਾ ਤਰੀਕਾ ਹੈ।' ਕਈ ਦਹਾਕਿਆਂ ਤੋਂ ਬੀ.ਏ.ਪੀ.ਐੱਸ. ਸਵਾਮੀਨਾਰਾਇਣ ਅਕਸ਼ਰਧਾਮ ਨਾਲ ਜੁੜੇ ਵਿਨੋਦ ਪਟੇਨ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੇ ਆਪਣੇ ਮੈਂਬਰਾਂ ਨੂੰ 'ਇਕ ਇਕਾਈ ਦੇ ਰੂਪ ਵਿਚ ਆਕਾਰ ਦੇਣ ਲਈ ਛੋਟੇ-ਛੋਟੇ ਕਮਦ ਚੁੱਕੇ ਹਨ।'
ਇਹ ਵੀ ਪੜ੍ਹੋ: ਪਾਕਿਸਤਾਨ ਦੇ ਇਸ ਸ਼ਹਿਰ ਦੀ ਹਵਾ ਹੋਈ ਗੰਦਲੀ, 1900 ਤੱਕ ਪਹੁੰਚਿਆ AQI, ਭਾਰਤ ਸਿਰ ਮੜ੍ਹਿਆ ਦੋਸ਼
ਉਨ੍ਹਾਂ ਕਿਹਾ, "ਜਦੋਂ ਅਸੀਂ 50 ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ, ਉਦੋਂ ਹਿੰਦੂ ਜਾਂ ਭਾਰਤੀ ਬਹੁਤ ਘੱਟ ਸਨ। ਉਸ ਸਮੇਂ ਦੀਵਾਲੀ ਦਾ ਮਾਹੌਲ ਵੱਖਰਾ ਸੀ, ਇਹ ਇੱਕ-ਦੂਜੇ ਨੂੰ ਮਿਲਣ ਅਤੇ ਇਸ ਗੱਲ 'ਤੇ ਨਿਚਾਰ ਕਰਨ ਲਈ ਸੀ ਕਿ ਅਸੀਂ ਇਸ ਤਿਉਹਾਰ ਨੂੰ ਭਾਰਤ ਵਿੱਚ ਕਿਵੇਂ ਮਨਾਵਾਂਗੇ… ਹਿੰਦੂਆਂ ਵਿੱਚ ਏਕਤਾ ਵਧੀ ਹੈ ਅਤੇ ਭਾਰਤੀ ਭਾਈਚਾਰੇ ਦਾ ਪ੍ਰਭਾਵ ਕਾਫ਼ੀ ਵਧਿਆ ਹੈ। ਉਦਾਹਰਣ ਵਜੋਂ, ਜੇਕਰ ਤੁਸੀਂ ਅੱਜ ਤਕਨਾਲੋਜੀ ਦੀ ਦੁਨੀਆ 'ਤੇ ਨਜ਼ਰ ਮਾਰੋ ਤਾਂ ਵੱਡੀਆਂ ਕੰਪਨੀਆਂ ਵਿੱਚ ਭਾਰਤੀ ਸੀ.ਈ.ਓ. ਹਨ। ਉਸ ਸਮੇਂ ਇਹ ਸੁਣਨ ਵਿਚ ਨਹੀਂ ਆਉਂਦਾ ਸੀ।'' ਰੌਬਿਨਸਵਿਲੇ ਵਿੱਚ 220 ਏਕੜ ਵਿੱਚ ਫੈਲਿਆ ਅਕਸ਼ਰਧਾਮ ਮੰਦਰ ਭਾਰਤ ਦੀ ਆਰਕੀਟੈਕਚਰ ਕਲਾ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਮਾਣ ਹੈ।
ਇਹ ਵੀ ਪੜ੍ਹੋ: ਬਰੈਂਪਟਨ 'ਚ ਹਿੰਦੂ ਮੰਦਰ 'ਤੇ ਹੋਏ ਹਮਲੇ 'ਤੇ PM ਟਰੂਡੋ ਦਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8