ਰੁੜਕੀ ਦੀ ਸੰਗਤ ਨੇ ਕੈਨੇਡਾ ''ਚ ਬਾਬਾ ਗੁਰਦਿੱਤਾ ਜੀ ਦੇ ਅਵਤਾਰ ਪੁਰਬ ਸੰਬੰਧੀ ਕਰਵਾਇਆ ਅਖੰਡ ਪਾਠ
Monday, Oct 24, 2022 - 02:01 PM (IST)
ਚਾਂਦਪੁਰ ਰੁੜਕੀ/ਕੈਨੇਡਾ (ਸਨੀ ਚਾਂਦਪੁਰੀ):- ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਧੰਨ ਬਾਬਾ ਗੁਰਦਿੱਤਾ ਜੀ ਦਾ ਅਵਤਾਰ ਪੁਰਬ ਕੈਨੇਡਾ ਵੱਸਦੀ ਸੰਗਤ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਫ਼ੋਨ ਰਾਹੀਂ ਜਾਣਕਾਰੀ ਦਿੰਦਿਆਂ ਲੱਕੀ ਚਾਂਦਪੁਰੀ ਨੇ ਦੱਸਿਆ ਕਿ ਬਾਬਾ ਗੁਰਦਿੱਤਾ ਜੀ ਦਾ ਅਵਤਾਰ ਪੁਰਬ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਟੋਰਾਂਟੋ ਵਿਖੇ ਮਨਾਇਆ ਗਿਆ। ਉਹਨਾਂ ਦੱਸਿਆ ਕਿ 21 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਰੰਭ ਕੀਤੇ ਗਏ ਸਨ ਅਤੇ 23 ਅਕਤੂਬਰ ਨੂੰ 11:30 ਵਜੇ ਬਾਣੀ ਦੇ ਭੋਗ ਪਾਉਣ ਉਪਰੰਤ ਕੀਰਤਨ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ।
ਇਸ ਮੌਕੇ ਹਰਕੀਰਤ ਸਿੰਘ ਸ਼ਹਿਰੀ ਕੌਂਸਲਰ ਅਤੇ ਜੁਗਰਾਜ ਸੇਖੋਂ ਕੌਂਸਲਰ ਨੇ ਬਾਬਾ ਗੁਰਦਿੱਤਾ ਜੀ ਦੇ ਅਵਤਾਰ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਮਹਾਪੁਰਖਾਂ ਦਾ ਜੀਵਨ ਸਾਨੂੰ ਸੱਚ ਅਤੇ ਕਿਰਤ ਦਾ ਉਪਦੇਸ਼ ਦਿੰਦਾ ਹੈ। ਬਾਬਾ ਗੁਰਦਿੱਤਾ ਜੀ ਦੇ ਦੱਸੇ ਮਾਰਗ 'ਤੇ ਚੱਲ ਕੇ ਸਾਨੂੰ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਆਪਣੇ ਗੁਰੂਆਂ ਦੇ ਦਿਵਸ ਮਨਾਉਣਾ ਇਸ ਗੱਲ ਦਾ ਸਬੂਤ ਹਨ ਕਿ ਅਸੀਂ ਆਪਣੇ ਬੱਚਿਆਂ ਵਿੱਚ ਗੁਰੂਆਂ ਦੀ ਉਪਦੇਸ਼ਾਂ ਨੂੰ ਪਹੁੰਚਾਉਣ ਵਿੱਚ ਕਾਮਯਾਬ ਹੋਏ ਹਾਂ।
ਪੜ੍ਹੋ ਇਹ ਅਹਿਮ ਖ਼ਬਰ- 14 ਨਵੰਬਰ ਨੂੰ ਭਾਰਤ ਆਉਣਗੇ ਸਾਊਦੀ ਕਿੰਗ, PM ਮੋਦੀ ਨੇ ਦਿੱਤਾ ਸੀ ਸੱਦਾ
ਇਸ ਮੌਕੇ ਪਿੰਡ ਚਾਂਦਪੁਰ ਰੁੜਕੀ ਦੀ ਸੰਗਤ ਵੱਲੋਂ ਗੁਰੂ ਘਰ ਆਈ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਸ਼ਿਵਾਲਿਕ, ਜੋਤਵਿੰਦਰ ਸੋਢੀ, ਹਰਕੀਰਤ ਸਿੰਘ, ਜਗਰਾਜ ਸਿੰਘ, ਗੁਰਪ੍ਰਤਾਪ ਸਿੰਘ ਤੂਰ ਰਿਜਨਲ ਕੌਂਸਲਰ, ਤਰਨਵੀਰ ਧਾਲੀਵਾਲ, ਨਰਪਾਲ ਸੇਖੋਂ, ਸੋਨੂ ਚੌਧਰੀ ਕੈਨੇਡਾ, ਗੋਰਾ ਰੁੜਕੀ, ਲੱਕੀ ਰੁੜਕੀ, ਪ੍ਰਿੰਸ ਰੰਧਾਵਾ, ਬਿੰਦੂ ਕਰੀਮਪੁਰ, ਜੱਸ ਢਿੰਲੋਂ, ਪਰਵੀਨ ਰੌੜੀ ਆਦਿ ਹਾਜ਼ਰ ਸਨ।