ਕੋਵਿਡ-19 ਸਬੰਧੀ ਨਿਯਮਾਂ ਦੇ ਉਲੰਘਣ ''ਤੇ ਅਜਮਾਨ ਨੇ 139 ਅਦਾਰਿਆਂ ''ਤੇ ਮਾਰਿਆ ਤਾਲਾ
Friday, Sep 11, 2020 - 02:37 AM (IST)
ਅਜਮਾਨ: ਕੋਰੋਨਾ ਵਾਇਰਸ ਦੇ ਪਸਾਰ ਵਿਚਾਲੇ ਤਾਲਾਬੰਦੀ ਦੌਰਾਨ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਦੌਰਾਨ ਅਜਮਾਨ ਨਗਰ ਪਾਲਿਕਾ ਵਲੋਂ 139 ਤਕਰੀਬਨ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਕਾਰਵਾਈ ਚਾਰ ਨਿਰੀਖਣ ਮੁਹਿੰਮਾਂ ਦੌਰਾਨ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਇੰਸਪੈਕਟਰਾਂ ਨੇ 6,348 ਵੱਖ-ਵੱਖ ਇਕਾਈਆਂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਕੁੱਲ 225 ਅਦਾਰਿਆਂ ਨੂੰ ਭਾਰੀ ਜੁਰਮਾਨੇ ਲਾਏ ਗਏ ਸਨ।
ਅਜਮਾਨ ਨਗਰ ਨਿਗਮ ਵਿਖੇ ਸਿਹਤ ਤੇ ਵਾਤਾਵਰਣ ਵਿਭਾਗ ਦੇ ਡਾਇਰੈਕਟਰ ਖਾਲਿਦ ਅਲ ਹੋਸਨੀ ਨੇ ਦੱਸਿਆ ਕਿ ਉਸ ਨੇ ਆਪਣੇ ਵਿਭਾਗਾਂ ਨੂੰ ਸਾਰੇ ਅਦਾਰਿਆਂ ਵਿਚ ਲੋਕਾਂ ਦੀ ਸਿਹਤ ਤੇ ਸੁਰੱਖਿਆ ਦੀ ਰਾਖੀ ਲਈ ਕੰਮਾਂ ਦੀ ਨਿਗਰਾਨੀ ਕਰਨ ਲਈ ਨਿਰਦੇਸ਼ ਦਿੱਤੇ ਹਨ। ਉਸ ਨੇ ਅੱਗੇ ਕਿਹਾ ਕਿ ਮੁਹਿੰਮਾਂ ਆਰਥਿਕ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਚਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਿਰੀਖਣ ਟੀਮਾਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਰਿਪੋਰਟਾਂ, ਸ਼ਿਕਾਇਤਾਂ ਅਤੇ ਨਿਯਮਾਂ ਦੀ ਉਲੰਘਣਾ ਸਬੰਧੀ ਕਾਰਵਾਈ ਲਈ ਪੂਰੀ ਮਿਹਨਤ ਨਾਲ ਕੰਮ ਕਰਦੀਆਂ ਹਨ।
ਅਲ ਹੋਸਨੀ ਨੇ ਮਹਾਮਾਰੀ ਤੋਂ ਬਚਾਅ ਵਿਚ ਸਿਹਤ ਵਿਭਾਗ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਵਿਭਾਗ ਨੇ ਕੋਵਿਡ-19 ਨਾਲ ਸਬੰਧਤ 42 ਸਰਕੂਲਰ ਅਤੇ ਫੈਸਲੇ ਜਨਤਕ ਸਿਹਤ ਦੀ ਰਾਖੀ ਦੇ ਟੀਚੇ ਨਾਲ ਜਾਰੀ ਕੀਤੇ।