ਯੂਨੀਵਰਸਿਟੀ ਤੇ ਰਿਹਾਇਸ਼ੀ ਇਲਾਕਿਆਂ ''ਤੇ Airstrike ! ਤਹਿਰਾਨ ''ਚ 13 ਲੋਕਾਂ ਦੀ ਮੌਤ

Monday, Apr 06, 2026 - 10:43 AM (IST)

ਯੂਨੀਵਰਸਿਟੀ ਤੇ ਰਿਹਾਇਸ਼ੀ ਇਲਾਕਿਆਂ ''ਤੇ Airstrike ! ਤਹਿਰਾਨ ''ਚ 13 ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਾਲੇ ਜਾਰੀ ਜੰਗ ਭਿਆਨਕ ਰੂਪ ਧਾਰਨ ਕਰਦੇ ਹੋਏ 6ਵੇਂ ਹਫ਼ਤੇ 'ਚ ਦਾਖ਼ਲ ਹੋ ਗਈ ਹੈ। ਇਸੇ ਦੌਰਾਨ ਇਰਾਨ ਦੀ ਰਾਜਧਾਨੀ ਤਹਿਰਾਨ 'ਤੇ ਭਿਆਨਕ ਹਵਾਈ ਹਮਲੇ ਹੋਏ ਹਨ। ਤਹਿਰਾਨ ਦੇ ਦੱਖਣ-ਪੱਛਮੀ ਇਲਾਕੇ ਇਸਲਾਮਸ਼ਹਿਰ ਵਿੱਚ ਇੱਕ ਰਿਹਾਇਸ਼ੀ ਇਮਾਰਤ 'ਤੇ ਹੋਏ ਮਿਜ਼ਾਈਲ ਹਮਲੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।

ਤਾਜ਼ਾ ਰਿਪੋਰਟਾਂ ਅਨੁਸਾਰ, ਇਜ਼ਰਾਈਲੀ ਹਵਾਈ ਫੌਜ ਨੇ ਤਹਿਰਾਨ ਦੀ ਪ੍ਰਸਿੱਧ ਸ਼ਰੀਫ਼ ਯੂਨੀਵਰਸਿਟੀ ਅਤੇ ਸ਼ਾਹਿਦ ਬਹੇਸ਼ਤੀ ਯੂਨੀਵਰਸਿਟੀ ਦੇ ਖੋਜ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਰਾਨੀ ਮੀਡੀਆ ਦਾ ਦਾਅਵਾ ਹੈ ਕਿ ਇਹ ਹਮਲੇ ਵਿਦਿਅਕ ਸੰਸਥਾਵਾਂ ਅਤੇ ਸਿਵਲੀਅਨ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਸਾਜ਼ਿਸ਼ ਹਨ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਤਹਿਰਾਨ ਦੇ ਮੇਹਰਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀ ਬੰਬਾਰੀ ਕੀਤੀ ਸੀ।

ਇਹ ਵੀ ਪੜ੍ਹੋ- ਹੁਣ ਹਰ ਸ਼ਨੀਵਾਰ-ਐਤਵਾਰ ਹੋਵੇਗੀ ਛੁੱਟੀ ! ਤੇਲ ਦੀ ਕਿੱਲਤ ਵਿਚਾਲੇ ਬਾਲੇਨ ਸਰਕਾਰ ਦਾ ਵੱਡਾ ਐਲਾਨ

ਇਰਾਨ ਦੇ ਸੱਭਿਆਚਾਰਕ ਮੰਤਰੀ ਨੇ ਟਰੰਪ ਨੂੰ ਦਿਮਾਗੀ ਤੌਰ 'ਤੇ ਅਸਥਿਰ ਅਤੇ ਵਹਿਮ 'ਚ ਰਹਿਣ ਵਾਲਾ ਇਨਸਾਨ ਦੱਸਦਿਆਂ ਕਿਹਾ ਹੈ ਕਿ ਇਰਾਨ ਆਪਣੇ ਦੁਸ਼ਮਣਾਂ ਲਈ ਹੋਰਮੁਜ਼ ਦਾ ਰਸਤਾ ਕਦੇ ਨਹੀਂ ਖੋਲ੍ਹੇਗਾ। ਇਰਾਨ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਹੁਣ ਬਾਬ ਅਲ-ਮੰਦਬ ਰਸਤੇ ਨੂੰ ਵੀ ਬੰਦ ਕਰਨ ਬਾਰੇ ਵਿਚਾਰ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਰਾਨ ਨੇ ਹੋਰਮੁਜ਼ ਦੀ ਖਾੜੀ ਨੂੰ ਤੁਰੰਤ ਨਾ ਖੋਲ੍ਹਿਆ, ਤਾਂ ਮੰਗਲਵਾਰ ਦਾ ਦਿਨ ਇਰਾਨ ਲਈ 'ਪਾਵਰ ਪਲਾਂਟ ਡੇ' ਅਤੇ 'ਬ੍ਰਿਜ ਡੇ' ਸਾਬਤ ਹੋਵੇਗਾ। ਟਰੰਪ ਨੇ ਧਮਕੀ ਦਿੱਤੀ ਹੈ ਕਿ ਅਮਰੀਕੀ ਹਵਾਈ ਫੌਜ ਇਰਾਨ ਦੇ ਸਾਰੇ ਬਿਜਲੀ ਘਰਾਂ ਅਤੇ ਅਹਿਮ ਪੁਲਾਂ ਨੂੰ ਤਬਾਹ ਕਰ ਦੇਵੇਗੀ। ਅਜਿਹੇ 'ਚ ਇਹ ਜੰਗ ਹੋਰ ਭਿਆਨਕ ਮੋੜ ਵੱਲ ਵਧਦੀ ਦਿਖਾਈ ਦੇਣ ਲੱਗੀ ਹੈ।

ਇਹ ਵੀ ਪੜ੍ਹੋ- ਅਮਰੀਕਾ ਤੇ ਇਜ਼ਰਾਈਲ ਲਈ Big Surprise ! ਇਰਾਨ ਦੀ ਜੰਗ ਵਿਚਾਲੇ ਵੱਡੀ ਚਿਤਾਵਨੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News