Airpod ਨਿਗਲ ਗਿਆ 7 ਸਾਲਾ ਬੱਚਾ, ਮਾਂ ਨੇ ਐਕਸ-ਰੇਅ ਦੀ ਤਸਵੀਰ ਕੀਤੀ ਸ਼ੇਅਰ

Saturday, Jan 04, 2020 - 08:27 PM (IST)

Airpod ਨਿਗਲ ਗਿਆ 7 ਸਾਲਾ ਬੱਚਾ, ਮਾਂ ਨੇ ਐਕਸ-ਰੇਅ ਦੀ ਤਸਵੀਰ ਕੀਤੀ ਸ਼ੇਅਰ

ਜਾਰਜੀਆ (ਏਜੰਸੀ)- ਯੂਨਾਈਟਿਡ ਸਟੇਟਸ ਦੇ ਅਧੀਨ ਆਉਣ ਵਾਲੇ ਵਰਜੀਨੀਆ ਵਿਚ ਇਕ 7 ਸਾਲ ਦੇ ਬੱਚੇ ਨੇ ਗਲਤੀ ਨਾਲ ਐਪਲ ਏਅਰਪੌਡ ਨਿਗਲ ਲਿਆ, ਜੋ ਉਸ ਦੀ ਮਾਂ ਉਸ ਨੂੰ ਕ੍ਰਿਸਮਸ ਮੌਕੇ ਗਿਫਟ ਦੇਣ ਲਈ ਲਿਆਈ ਸੀ। ਇਸ ਘਟਨਾ ਤੋਂ ਬਾਅਦ ਬੱਚੇ ਨੂੰ ਤੁਰੰਤ ਨੇਡ਼ਲੇ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਖੁਸ਼ਕਿਸਮਤੀ ਇਹ ਰਹੀ ਕਿ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪੁੱਜਾ। ਹਸਪਤਾਲ ਵਿਚ ਡਾਕਟਰ ਵਲੋਂ ਬੱਚੇ ਦਾ ਐਕਸ-ਰੇਅ ਕੀਤਾ ਗਿਆ, ਜਿਸ ਵਿਚ ਉਸ ਵਲੋਂ ਨਿਗਲਿਆ ਹੋਇਆ ਵਾਇਰਲੈੱਸ ਏਅਰਪੌਡ ਨਜ਼ਰ ਆ ਰਿਹਾ ਹੈ। ਪੇਟ ਦੇ ਇਸ ਐਕਸ-ਰੇਅ ਨੂੰ ਬੱਚੇ ਦੀ ਮਾਂ ਕਿਆਰਾ ਸਟ੍ਰਾਊਡ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਵੀ ਕੀਤਾ ਹੈ।
ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ ਵਿਚ ਲਿਖਿਆ, ਤੁਹਾਡੀਆਂ ਸਭ ਦੀ ਪ੍ਰਾਰਥਨਾ ਲਈ ਧੰਨਵਾਦ ਅਸੀਂ ਹੁਣ ਘਰ 'ਚ ਹਾਂ। ਹੁਣ ਇਸ ਬੱਚੇ ਲਈ ਕੋਈ ਏਅਰਪੌਡ ਨਹੀਂ। ਮੀਡੀਆ ਰਿਪੋਰਟਸ ਮੁਤਾਬਕ ਬੱਚੇ ਨੇ ਮੂੰਹ ਵਿਚ ਏਅਰ ਪੌਡ ਨੂੰ ਰੱਖਿਆ ਹੋਇਆ ਸੀ, ਇਸ ਦੌਰਾਨ ਅਚਾਨਕ ਗਲਤੀ ਨਾਲ ਉਸ ਨੇ ਉਸ ਨੂੰ ਨਿਗਲ ਲਿਆ। ਇਸ ਤੋਂ ਬਾਅਦ ਉਸ ਨੂੰ ਅਟਲਾਂਟਾ ਦੇ ਚਿਲਡਰਨ ਹੈਲਥ ਕੇਅਰ ਦੇ ਐਮਰਜੈਂਸੀ ਰੂਮ ਵਿਚ ਲਿਆਂਦਾ ਗਿਆ। ਡਾਕਟਰ ਮੁਤਾਬਕ ਏਅਰਪੌਡ ਦੇ ਖੁਦ ਬ ਖੁਦ ਬਾਹਰ ਆਉਣ ਦੀ ਉਮੀਦ ਸੀ।
ਕਿਆਰਾ ਦੀ ਇਸ ਪੋਸਟ ਤੋਂ ਬਾਅਦ ਕਈ ਲੋਕਾਂ ਨੇ ਬੱਚੇ ਦੇ ਸਿਹਤਮੰਦ ਹੋਣ 'ਤੇ ਖੁਸ਼ੀ ਜਤਾਈ। ਉਥੇ ਹੀ ਦੂਜੇ ਪਾਸੇ ਕੁਝ ਲੋਕਾਂ ਨੇ ਮਾਂ ਵਲੋਂ ਬੱਚੇ ਨੂੰ ਏਅਰਪੌਡ ਵਰਗਾ ਗਿਫਟ ਦੇਣ 'ਤੇ ਆਲੋਚਨਾ ਵੀ ਕੀਤੀ। ਇਸ ਤੋਂ ਇਲਾਵਾ ਕੁਝ ਨੇ ਕਿਹਾ ਕਿ ਬੱਚਾ ਇੰਨਾ ਛੋਟਾ ਹੈ ਕਿ ਉਹ ਅਜੇ ਇਹ ਨਹੀਂ ਸਮਝਦਾ ਹੈ ਕਿ ਏਅਰਪੌਡ ਨੂੰ ਮੂੰਹ ਵਿਚ ਨਹੀਂ ਚਬਾਉਣਾ ਚਾਹੀਦਾ। ਜ਼ਿਕਰਯੋਗ ਹੈ ਕਿ ਡਾਕਟਰ ਵੀ ਘੱਟ ਉਮਰ ਦੇ ਬੱਚਿਆਂ ਨੂੰ ਨਿਗਲਣ ਵਾਲੀਆਂ ਚੀਜਾਂ ਤੋਂ ਦੂਰ ਰੱਖਣ ਦੀ ਸਲਾਹ ਦਿੰਦੇ ਹਨ। ਅਜਿਹੇ ਵਿਚ ਸੋਸ਼ਲ ਮੀਡੀਆ 'ਤੇ ਇਸ ਨਾਲ ਜੁਡ਼ੇ ਕੁਮੈਂਟਸ ਵੀ ਕਿਆਰਾ ਨੂੰ ਮਿਲੇ।
 


author

Sunny Mehra

Content Editor

Related News