ਨੇਪਾਲ 'ਚ 22 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੀ 7 ਮਿੰਟ ਬਾਅਦ ਐਮਰਜੈਂਸੀ ਲੈਂਡਿੰਗ

Sunday, Sep 04, 2022 - 03:15 PM (IST)

ਨੇਪਾਲ 'ਚ 22 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੀ 7 ਮਿੰਟ ਬਾਅਦ ਐਮਰਜੈਂਸੀ ਲੈਂਡਿੰਗ

ਕਾਠਮੰਡੂ (ਏਜੰਸੀ) : ਨੇਪਾਲ ਦੇ ਪੋਖਰਾ ਹਵਾਈ ਅੱਡੇ ਤੋਂ ਚਾਲਕ ਦਲ ਸਮੇਤ 22 ਯਾਤਰੀਆਂ ਨੂੰ ਲੈ ਕੇ ਪਹਾੜੀ ਜ਼ਿਲ੍ਹੇ ਮੁਸਤਾਂਗ ਨੂੰ ਜਾ ਰਹੇ ਇੱਕ ਯਾਤਰੀ ਜਹਾਜ਼ ਦੀ ਐਤਵਾਰ ਨੂੰ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਉਸੇ ਹਵਾਈ ਅੱਡੇ 'ਚ ਮੁੜ ਐਮਰਜੈਂਸੀ ਲੈਂਡਿੰਗ ਕੀਤੀ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ। ਪੋਖਰਾ ਹਵਾਈ ਅੱਡੇ ਦੇ ਸੂਚਨਾ ਅਧਿਕਾਰੀ ਦੇਵਰਾਜ ਚਾਲੀਸ ਨੇ ਦੱਸਿਆ, "ਨੇਪਾਲ ਵਿੱਚ ਇੱਕ ਨਿੱਜੀ ਉਡਾਣ ਸੇਵਾ ਪ੍ਰਦਾਤਾ, ਸਮਿਟ ਏਅਰ ਦੁਆਰਾ ਸੰਚਾਲਿਤ ਜਹਾਜ਼ ਨੇ ਤਕਨੀਕੀ ਖ਼ਰਾਬੀ ਕਾਰਨ ਸਵੇਰੇ 8 ਵਜੇ (ਐੱਨ.ਐੱਸ.ਟੀ.) ਐਮਰਜੈਂਸੀ ਲੈਂਡਿੰਗ ਕੀਤੀ।"

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਸਰਕਾਰ ਨੂੰ ਚਿਤਾਵਨੀ, ਕਿਹਾ- ਜੇਕਰ ਪਾਰਟੀ ਦੇ ਵਰਕਰਾਂ ਦਾ ਸ਼ੋਸ਼ਣ ਨਾ ਰੁਕਿਆ ਤਾਂ...

PunjabKesari

ਚਾਲੀਸ ਨੇ ਅੱਗੇ ਕਿਹਾ, 'ਇੰਜਣ 'ਚ ਤਕਨੀਕੀ ਖਰਾਬੀ ਕਾਰਨ ਜਹਾਜ਼ ਨੂੰ ਪੋਖਰਾ ਹਵਾਈ ਅੱਡੇ 'ਤੇ ਵਾਪਸ ਮੋੜ ਦਿੱਤਾ ਗਿਆ ਸੀ। ਇਹ ਹਵਾਈ ਉਡਾਣ ਭਰਨ ਤੋਂ ਬਾਅਦ 7 ਮਿੰਟ ਦੇ ਅੰਦਰ ਵਾਪਸ ਹਵਾਈ ਅੱਡੇ 'ਤੇ ਵਾਪਸ ਆ ਗਿਆ। ਪਾਇਲਟ ਨੇ ਸੰਕੇਤ ਵਿੱਚ ਕੁਝ ਸਮੱਸਿਆਵਾਂ ਦੱਸੀਆਂ ਅਤੇ ਸਿੰਗਲ ਇੰਜਣ ਦੀ ਮਦਦ ਨਾਲ ਲੈਂਡਿੰਗ ਕੀਤੀ। ਇਸ ਮੁੱਦੇ ਦੀ ਜਾਂਚ ਚੱਲ ਰਹੀ ਹੈ।'

ਇਹ ਵੀ ਪੜ੍ਹੋ: ਜਦੋਂ ਲਾਈਵ ਨਿਊਜ਼ ਬੁਲੇਟਿਨ ਦੌਰਾਨ ਮਹਿਲਾ ਐਂਕਰ ਦੇ ਮੂੰਹ 'ਚ ਵੜ ਗਈ ਮੱਖੀ, ਵੇਖੋ ਮਜ਼ੇਦਾਰ ਵੀਡੀਓ

ਅਧਿਕਾਰੀ ਮੁਤਾਬਕ ਜਹਾਜ਼ ਸਵੇਰੇ 8:06 ਵਜੇ (NST) ਰਨਵੇ 'ਤੇ ਵਾਪਸ ਆ ਗਿਆ ਸੀ। ਜਹਾਜ਼ 'ਚ 18 ਯਾਤਰੀ ਅਤੇ ਚਾਲਕ ਦਲ ਦੇ 4 ਮੈਂਬਰ ਸਵਾਰ ਸਨ। ਇਸ ਤੋਂ ਪਹਿਲਾਂ ਮਈ ਵਿੱਚ ਤਾਰਾ ਏਅਰ ਦਾ ਯਾਤਰੀ ਜਹਾਜ਼ ਪਹਾੜੀ ਖੇਤਰ ਵਿੱਚ ਕਰੈਸ਼ ਹੋ ਗਿਆ ਸੀ, ਜਿਸ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਜਹਾਜ਼ 30 ਮਈ ਨੂੰ 22 ਲੋਕਾਂ ਦੇ ਨਾਲ ਰਡਾਰ ਤੋਂ ਬਾਹਰ ਹੋ ਗਿਆ ਸੀ ਅਤੇ ਇੱਕ ਦਿਨ ਬਾਅਦ ਟੁਕੜਿਆਂ ਵਿੱਚ ਮਿਲਿਆ ਸੀ।

ਇਹ ਵੀ ਪੜ੍ਹੋ: ਡੌਂਕੀ ਲਾ ਕੇ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਭਾਣਾ, 8 ਦੀਆਂ ਮਿਲੀਆਂ ਲਾਸ਼ਾਂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News