ਸੀਰੀਆ ''ਚ ਹਵਾਈ ਹਮਲੇ ਦੌਰਾਨ 15 ਨਾਗਰਿਕਾਂ ਦੀ ਮੌਤ

07/17/2018 9:00:27 PM

ਬੇਰੂਤ— ਦੱਖਣੀ ਸੀਰੀਆ 'ਚ ਹੋਏ ਹਵਾਈ ਹਮਲੇ 'ਚ ਇਕ ਦਰਜਨ ਤੋਂ ਜ਼ਿਆਦਾ ਨਾਗਰਿਕ ਮਾਰੇ ਗਏ। ਜੰਗ ਦੇ ਸੁਪਰਵਾਇਜ਼ਰ ਮੁਤਾਬਕ ਇਹ ਹਮਲੇ ਇਜ਼ਰਾਇਲ ਸਰਕਾਰੀ ਗੋਲਨ ਪਹਾੜੀ ਖੇਤਰ ਦੇ ਕਰੀਬ ਹੋਏ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਇਟਸ ਪ੍ਰਮੁੱਖ ਅਬਦੇਲ ਰਹਿਮਾਨ ਨੇ ਦੱਸਿਆ ਕਿ ਸਵੇਰੇ ਕੁਨੇਤਰਾ ਦੀ ਸਰਹੱਦ 'ਤੇ ਐੱਨ-ਐੱਲ-ਤੀਨਾ ਪਿੰਡ 'ਚ ਹੋਏ ਹਵਾਈ ਹਮਲਿਆਂ 'ਚ 14 ਨਾਗਰਿਕ ਮਾਰੇ ਗਏ। ਇਹ ਸਾਰੇ ਹੋਰ ਖੇਤਰਾਂ 'ਤੋਂ ਵਿਸਥਾਪਿਤ ਹੋ ਕੇ ਇਥੇ ਪਹੁੰਚੇ ਸਨ। ਮ੍ਰਿਤਕਾਂ 'ਚ ਤਿੰਨ ਔਰਤਾਂ ਤੇ ਪੰਜ ਬੱਚੇ ਵੀ ਸ਼ਾਮਲ ਹਨ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਵਾਈ ਹਮਲੇ ਸੀਰੀਆ ਸਰਕਾਰ ਵੱਲੋਂ ਕੀਤੇ ਗਏ ਹਨ ਜਾਂ ਉਸ ਦੇ ਸਹਿਯੋਗੀ ਰੂਸ ਵੱਲੋਂ।
ਰਹਿਮਾਨ ਨੇ ਦੱਸਿਆ ਕਿ ਪੱਛਮ 'ਚ ਦਾਰਾ ਸੂਬੇ ਦੇ ਕਰੀਬ ਐੱਲ-ਐਲਿਆ ਪਿੰਡ 'ਚ ਵੀ ਰੂਸ ਦੇ ਹਵਾਈ ਹਮਲਿਆਂ 'ਚ ਇਕ ਨਾਗਰਿਕ ਮਾਰਿਆ ਗਿਆ। ਕੁਨੇਤਰਾ ਤੇ ਦਾਰਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਿਛਲੇ ਮੰਗਲਵਾਰ ਤੋਂ ਰੂਸ ਇਥੇ ਵੱਡੇ ਹਵਾਈ ਹਮਲੇ ਕਰ ਰਿਹਾ ਹੈ। ਇਥੇ ਸੀਰੀਆਈ ਅਲਕਾਇਦਾ ਦੇ ਸਾਬਕਾ ਸਹਿਯੋਗੀ ਸਮੂਹ ਹਯਾਤ ਤਹਿਰੀਰ ਅਲ ਸ਼ਾਮ ਦੀ ਮੌਜੂਦਗੀ ਦੱਸੀ ਜਾ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਸਰਕਾਰ ਤੇ ਵਿਦਰੋਹੀਆਂ ਵਿਚਾਲੇ ਹੋਈ ਜੰਗਬੰਦੀ 'ਚ ਐੱਚ.ਟੀ.ਐੱਸ. ਦੇ ਜਿਹਾਦੀ ਸ਼ਾਮਲ ਨਹੀਂ ਹਨ। ਸੁਪਰਵਾਇਜ਼ਰ ਮੁਤਾਬਕ ਪਿਛਲੇ 2 ਦਿਨਾਂ 'ਚ ਦਾਰਾ ਤੇ ਕੁਨੇਤਰਾ 'ਚ 43 ਜਵਾਨ ਤੇ 48 ਜਿਹਾਦੀ ਤੇ ਵਿਦਰੋਹੀ ਮਾਰੇ ਜਾ ਚੁੱਕੇ ਹਨ।


Related News