ਪ੍ਰਦੂਸ਼ਿਤ ਹਵਾ ਕਾਰਨ ਜਾ ਸਕਦੀ ਹੈ ਨਜ਼ਰ :  ਸੋਧ

Tuesday, Nov 26, 2019 - 03:29 PM (IST)

ਪ੍ਰਦੂਸ਼ਿਤ ਹਵਾ ਕਾਰਨ ਜਾ ਸਕਦੀ ਹੈ ਨਜ਼ਰ :  ਸੋਧ

ਲੰਡਨ— ਹਰ ਰੋਜ਼ ਅਸੀਂ ਪ੍ਰਦੂਸ਼ਿਤ ਵਾਤਾਵਰਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਾਂ। ਪ੍ਰਦੂਸ਼ਿਤ ਹਵਾ ਕਾਰਨ ਲੋਕਾਂ ਨੂੰ ਸਾਹ ਤੇ ਅੱਖਾਂ 'ਚ ਜਲਨ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਤਾਜ਼ਾ ਸੋਧ 'ਚ ਦੱਸਿਆ ਗਿਆ ਹੈ ਕਿ ਵਧੇਰੇ ਪ੍ਰਦੂਸ਼ਿਤ ਖੇਤਰ 'ਚ ਰਹਿਣ ਨਾਲ ਗਲੂਕੋਮਾ ਹੋਣ ਦੀ ਵਧੇਰੇ ਸੰਭਾਵਨਾ ਹੈ ਜਿਸ ਕਾਰਨ ਮਨੁੱਖ ਅੰਨ੍ਹਾ ਤਕ ਹੋ ਸਕਦਾ ਹੈ। ਗਲੂਕੋਮਾ ਅੱਖਾਂ ਦੀ ਇਕ ਬੀਮਾਰੀ ਹੈ, ਜਿਸ ਕਾਰਨ ਵਿਅਕਤੀ ਦੇ ਅੰਨ੍ਹੇ ਹੋਣ ਦਾ ਖਦਸ਼ਾ ਵਧੇਰੇ ਹੁੰਦਾ ਹੈ।

'ਇਨਵੈਸਟੀਗੇਟਿਵ ਓਫਥਾਲਮੋਲੋਜੀ ਐਂਡ ਵਿਜ਼ਿਉਲ ਸਾਇੰਸ' ਰਸਾਲੇ 'ਚ ਦੱਸਿਆ ਗਿਆ ਹੈ ਕਿ ਵਧੇਰੇ ਮਾਤਰਾ 'ਚ ਬਰੀਕ ਕਣਾਂ ਵਾਲੇ ਪ੍ਰਦੂਸ਼ਣ ਨਾਲ ਗਲੂਕੋਮਾ ਹੋਣ ਦੀ ਸੰਭਾਵਨਾ ਘੱਟ ਤੋਂ ਘੱਟ 6 ਫੀਸਦੀ ਵਧ ਜਾਂਦੀ ਹੈ। ਹਵਾ ਪ੍ਰਦੂਸ਼ਣ ਵਾਲੇ ਇਲਾਕਿਆਂ ਤੇ ਉਨ੍ਹਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਨਜ਼ਰ ਕਮਜ਼ੋਰ ਹੋਣ ਦੇ ਕਈ ਕੇਸ ਦੇਖਣ ਨੂੰ ਮਿਲੇ ਹਨ । ਯੂਨੀਵਰਸਿਟੀ ਕਾਲਜ ਲੰਡਨ, ਯੂ. ਕੇ. ਦੇ  ਸਟੱਡੀ ਆਥਰ ਸ਼ੇਰੋਨ ਸ਼ੁਆ ਨੇ ਦੱਸਿਆ ਕਿ ਇਸ ਕਾਰਨ ਦਿਲ ਸਬੰਧੀ ਰੋਗ ਵਧ ਰਹੇ ਹਨ। ਪ੍ਰਦੂਸ਼ਿਤ ਹਵਾ ਸਾਹ ਰਾਹਂੀਂ ਸਾਡੇ ਸਰੀਰ ਦੀਆਂ ਨਾੜਾਂ 'ਚ ਭਰ ਜਾਂਦੀ ਹੈ। ਇਸ ਕਾਰਨ ਕਈ ਰੋਗ ਪੈਦਾ ਹੁੰਦੇ ਹਨ।


Related News