ਏਅਰ ਇੰਡੀਆ ਨੇ ਅਮਰੀਕਾ ਲਈ ਸ਼ੁਰੂ ਕੀਤੀ ਸਿੱਧੀ ਉਡਾਣ, ਯਾਤਰੀਆਂ ਨੂੰ ਹੋਵੇਗਾ ਫ਼ਾਇਦਾ

Tuesday, Jul 23, 2024 - 12:54 PM (IST)

ਏਅਰ ਇੰਡੀਆ ਨੇ ਅਮਰੀਕਾ ਲਈ ਸ਼ੁਰੂ ਕੀਤੀ ਸਿੱਧੀ ਉਡਾਣ, ਯਾਤਰੀਆਂ ਨੂੰ ਹੋਵੇਗਾ ਫ਼ਾਇਦਾ

ਨਿਊਯਾਰਕ (ਰਾਜ ਗੋਗਨਾ)- ਏਅਰ ਇੰਡੀਆ ਨੇ ਅਮਰੀਕਾ ਲਈ ਸਿੱਧੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਦਾ ਫਲੈਗਸ਼ਿਪ ਵਾਈਡ-ਬਾਡੀ ਏਅਰਕ੍ਰਾਫਟ ਏ- 350 ਇਸ ਸਾਲ ਨਵੰਬਰ ਤੋਂ ਅਤਿ-ਲੰਬੀ ਦੂਰੀ ਵਾਲੇ ਰੂਟਾਂ 'ਤੇ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਏਅਰ-ਇੰਡੀਆ ਦੀ ਨਵੀਂ ਸਿੱਧੀ ਫਲਾਈਟ ਦਿੱਲੀ ਤੋਂ ਸ਼ੁਰੂ ਹੋਵੇਗੀ ਅਤੇ ਅਮਰੀਕਾ ਦੇ ਦੋ ਸ਼ਹਿਰਾਂ ਲਈ ਹੋਵੇਗੀ। ਇਹ ਜਹਾਜ਼ ਦਿੱਲੀ-ਨਿਊਯਾਰਕ ਜੇ.ਐਫ.ਕੇ ਉਡਾਣ ਨਾਲ 1 ਨਵੰਬਰ ਤੋਂ ਰੂਟ 'ਤੇ ਸੰਚਾਲਨ ਸ਼ੁਰੂ ਕਰੇਗਾ। ਏਅਰ ਇੰਡੀਆ ਨੇ ਕਿਹਾ ਕਿ 2 ਜਨਵਰੀ, 2025 ਤੋਂ ਏਅਰਲਾਈਨ ਦੀਆਂ ਦਿੱਲੀ-ਨੇਵਾਰਕ ਨਿਊਜਰਸੀ ਦੀਆਂ ਉਡਾਣਾਂ ਵੀ ਏਅਰਬੱਸ ਏ350-900 ਦੁਆਰਾ ਸੰਚਾਲਿਤ ਕੀਤੀਆਂ ਜਾਣਗੀਆਂ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸ਼ਰਾਰਤੀ ਅਨਸਰਾਂ ਨੇ ਹਿੰਦੂ ਮੰਦਰ ਨੂੰ ਬਣਾਇਆ ਨਿਸ਼ਾਨਾ; ਲਿਖੇ ਭਾਰਤ ਵਿਰੋਧੀ ਨਾਅਰੇ 

ਇਸ ਲਈ ਹੁਣ ਲੱਗਦਾ ਹੈ ਕਿ ਅਮਰੀਕਾ ਤੋਂ ਸਿੱਧੀਆਂ ਉਡਾਣਾਂ ਦੇ ਵੱਧਣ ਨਾਲ ਲੋਕਾਂ ਨੂੰ ਸਫਰ ਕਰਨ 'ਚ ਚੰਗਾ ਫ਼ਾਇਦਾ ਵੀ ਮਿਲੇਗਾ। ਜਾਣਕਾਰੀ ਮੁਤਾਬਕ ਏਅਰਬੱਸ ਏ 350-900 ਜਹਾਜ਼ ਕ੍ਰਮਵਾਰ 1 ਨਵੰਬਰ, 2024 ਅਤੇ 2 ਜਨਵਰੀ, 2025 ਤੋਂ ਦਿੱਲੀ-ਨਿਊਯਾਰਕ ਅਤੇ ਦਿੱਲੀ-ਨੇਵਾਰਕ (ਨਿਊਜਰਸੀ) ਦੇ ਰੂਟਾਂ 'ਤੇ ਕੰਮ ਕਰਨਗੇ। ਏਅਰ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਉਡਾਣਾਂ ਰਾਹੀਂ ਯਾਤਰੀਆਂ ਦਾ ਅਨੁਭਵ ਵੀ ਬਦਲ ਜਾਵੇਗਾ। ਏਅਰਲਾਈਨ ਦੇ ਬਿਆਨ ਅਨੁਸਾਰ ਏ-350 ਨੂੰ ਤਾਇਨਾਤ ਕਰਨ ਨਾਲ ਹੁਣ ਇਸ ਰੂਟ 'ਤੇ ਏਅਰ ਇੰਡੀਆ ਦੇ ਪ੍ਰੀਮੀਅਮ ਇਕਾਨਮੀ ਕਲਾਸ ਦੇ ਤਜ਼ਰਬੇ ਨੂੰ ਵੀ ਹੋਰ ਵਧਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News