ਚੰਗੀ ਖ਼ਬਰ: ਯੂ.ਐਸ. ਅਤੇ ਯੂਕੇ ਲਈ 'ਏਅਰ ਇੰਡੀਆ' ਹਫ਼ਤੇ 'ਚ 20 ਹੋਰ ਵਾਧੂ ਉਡਾਣਾਂ ਕਰੇਗੀ ਸ਼ੁਰੂ
Saturday, Oct 01, 2022 - 10:20 AM (IST)
ਨਿਊਯਾਰਕ (ਰਾਜ ਗੋਗਨਾ): ਏਅਰ ਇੰਡੀਆ ਨੇ ਆਪਣੇ ਅੰਤਰਰਾਸ਼ਟਰੀ ਨਿਸ਼ਾਨੇ ਨੂੰ ਹੋਰ ਮਜ਼ਬੂਤਕਰਨ ਲਈ ਇੱਕ ਵੱਡੀ ਪਹਿਲਕਦਮੀ ਕੀਤੀ ਹੈ। ਇਸ ਵਿੱਚ ਭਾਰਤ ਦੀ ਪ੍ਰਮੁੱਖ ਏਅਰਲਾਈਨ ਏਅਰ ਇੰਡੀਆ ਨੇ ਬਰਮਿੰਘਮ, ਲੰਡਨ ਅਤੇ ਸੈਨ ਫ੍ਰਾਂਸਿਸਕੋ (ਅਮਰੀਕਾ) ਲਈ ਹਰ ਹਫ਼ਤੇ 20 ਵਾਧੂ ਉਡਾਣਾਂ ਦਾ ਐਲਾਨ ਕੀਤਾ ਹੈ।ਮਤਲਬ ਏਅਰ ਇੰਡੀਆ ਲੰਡਨ, ਬਰਮਿੰਘਮ, ਸੈਨ ਫ੍ਰਾਂਸਿਸਕੋ ਨੂੰ ਜੋੜਨ ਲਈ ਹੋਰ ਵੱਧ ਉਡਾਣਾਂ ਸੁਰੂ ਕਰਨ ਜਾ ਰਹੀ ਹੈ। ਏਅਰ ਇੰਡੀਆ ਨੇ 40 ਹਫ਼ਤਾਵਾਰੀ ਉਡਾਣਾਂ ਦੇ ਨਾਲ ਅਮਰੀਕਾ ਲਈ ਆਪਣਾ ਸੰਚਾਲਨ ਹੁਣ ਮਜ਼ਬੂਤਕੀਤਾ ਹੈ।
ਇਹ ਅੰਤਰਰਾਸ਼ਟਰੀ ਹਵਾਬਾਜ਼ੀ ਦੇ ਨਕਸ਼ੇ 'ਤੇ ਇੱਕ ਸ਼ਲਾਘਾਯੋਗ ਉਪਰਾਲਾ ਹੋਵੇਗਾ।ਹੁਣ ਇਹਨਾਂ 3 ਗਲੋਬਲ ਮੰਜ਼ਿਲਾਂ ਲਈ ਵਾਧੂ ਉਡਾਣਾਂ ਇਸ ਸਾਲ ਅਕਤੂਬਰ ਤੋਂ ਦਸੰਬਰ ਤੱਕ ਪੜਾਅਵਾਰ ਢੰਗ ਨਾਲ ਸ਼ੁਰੂ ਕੀਤੀਆਂ ਜਾਣਗੀਆਂ। ਯੂ.ਕੇ ਬਰਮਿੰਘਮ ਲਈ ਹਫ਼ਤੇ ਵਿੱਚ 5 ਵਾਧੂ ਉਡਾਣਾਂ, ਲੰਡਨ ਲਈ 9 ਵਾਧੂ ਉਡਾਣਾਂ ਅਤੇ ਸੈਨ ਫ੍ਰਾਂਸਿਸਕੋ, ਕੈਲੀਫੋਰਨੀਆ, ਅਮਰੀਕਾ ਲਈ ਏਅਰ ਇੰਡੀਆ ਹਫ਼ਤੇ ਵਿੱਚ 6 ਵਾਧੂ ਉਡਾਣਾਂ ਭਰੇਗੀ। ਜਿਸ ਨਾਲ ਗਾਹਕਾਂ ਨੂੰ ਹਰ ਹਫ਼ਤੇ 5,000 ਤੋਂ ਵੱਧ ਵਾਧੂ ਸੀਟਾਂ ਦੀ ਪੇਸ਼ਕਸ਼ ਕਰਨ ਦੇ ਯੋਗ ਹੋਵੇਗਾ ਅਤੇ ਜਿਸ ਵਿੱਚ ਕੁਨੈਕਟੀਵਿਟੀ, ਸਹੂਲਤ ਅਤੇ ਕੈਬਿਨ ਸਪੇਸ ਦੇ ਮਾਮਲੇ ਵਿੱਚ ਕਾਫ਼ੀ ਵਿਕਲਪ ਯਕੀਨੀ ਬਣਾਏਗੀ।
ਪੜ੍ਹੋ ਇਹ ਅਹਿਮ ਖ਼ਬਰ-ਰਾਹਤ ਦੀ ਖ਼ਬਰ, ਆਸਟ੍ਰੇਲੀਆ ਨੇ ਕੋਵਿਡ ਆਈਸੋਲੇਸ਼ਨ ਨਿਯਮ ਕੀਤਾ ਖ਼ਤਮ
ਇਸ ਤੋਂ ਇਲਾਵਾ ਬਰਮਿੰਘਮ ਨੂੰ ਹਰ ਹਫ਼ਤੇ ਪੰਜ ਵਾਧੂ ਉਡਾਣਾਂ ਮਿਲਣਗੀਆਂ, ਤਿੰਨ ਦਿੱਲੀ ਤੋਂ ਅਤੇ ਦੋ ਵਾਧੂ ਅੰਮ੍ਰਿਤਸਰ ਤੋਂ। ਲੰਡਨ ਨੂੰ 9 ਵਾਧੂ ਹਫ਼ਤਾਵਾਰੀ ਉਡਾਣਾਂ ਮਿਲਣਗੀਆਂ, ਜਿਨ੍ਹਾਂ ਵਿੱਚੋਂ ਪੰਜ ਮੁੰਬਈ ਤੋਂ, ਤਿੰਨ ਦਿੱਲੀ ਤੋਂ ਅਤੇ ਇੱਕ ਅਹਿਮਦਾਬਾਦ ਗੁਜਰਾਤ ਤੋਂ ਹੈ। ਕੁੱਲ ਮਿਲਾ ਕੇ 7 ਭਾਰਤੀ ਸ਼ਹਿਰਾਂ ਵਿੱਚ ਹੁਣ ਯੂਕੇ ਦੀ ਰਾਜਧਾਨੀ ਲਈ ਏਅਰ ਇੰਡੀਆ ਦੀਆਂ ਨਾਨ-ਸਟਾਪ ਉਡਾਣਾਂ ਹੋਣਗੀਆਂ। ਏਅਰ ਇੰਡੀਆ ਹੁਣ ਮੁੰਬਈ ਨੂੰ ਸਾਨ ਫ੍ਰਾਂਸਿਸਕੋ ਅਮਰੀਕਾ ਦੇ ਨਾਲ ਹਫ਼ਤਾਵਾਰੀ ਤਿੰਨ ਵਾਰ ਸੇਵਾ ਨਾਲ ਜੋੜੇਗਾ ਅਤੇ ਤਿੰਨ ਵਾਰ ਹਫ਼ਤਾਵਾਰੀ ਬੈਂਗਲੁਰੂ ਆਪਰੇਸ਼ਨ ਨੂੰ ਬਹਾਲ ਕਰੇਗਾ। ਏਅਰ ਇੰਡੀਆ ਦੀ ਇਹ ਪੇਸ਼ਕਸ਼ ਸਾਨ ਫ੍ਰਾਂਸਿਸਕੋ ਨੂੰ 10 ਤੋਂ 16 ਹਫ਼ਤਾਵਾਰ ਤੱਕ ਲੈਂਦੀ ਹੈ, ਜੋ ਦਿੱਲੀ, ਮੁੰਬਈ ਅਤੇ ਬੈਂਗਲੁਰੂ ਤੋਂ ਨਾਨ-ਸਟਾਪ ਸੇਵਾ ਦੇ ਨਾਲ ਜੋੜੇਗੀ। ਇਸ ਵਿੱਚ ਏਅਰ ਇੰਡੀਆ ਨੇ ਪ੍ਰਮੁੱਖ ਭਾਰਤੀ ਸ਼ਹਿਰਾਂ ਤੋਂ ਹੋਰ ਅੰਤਰਰਾਸ਼ਟਰੀ ਸਥਾਨਾਂ ਤੱਕ ਸੰਪਰਕ ਵਿੱਚ ਸੁਧਾਰ ਕਰਨਾ ਆਪਣਾ ਇੱਕ ਮਹੱਤਵਪੂਰਨ ਫੋਕਸ ਕਾਇਮ ਕੀਤਾ ਹੈ।
ਯੂਐਸ ਅਤੇ ਯੂਕੇ ਵਿੱਚ ਇਹ ਵੱਡੀ ਬਰਾਬਰਤਾ ਦੇ ਨਾਲ ਵਾਧਾ, ਨਾਲ ਹੀ ਨਵੀਆਂ ਸਿਟੀਆਂ ਨੂੰ ਵੀ ਜੋੜਿਆਂ ਜਾਵੇਗਾ। ਏਅਰਕ੍ਰਾਫਟ ਦੇ ਕੈਬਿਨ ਇੰਟੀਰੀਅਰਾਂ ਨੂੰ ਜੋੜਨਾ, ਟਾਟਾ ਗਰੁੱਪ ਦੁਆਰਾ ਏਅਰ ਇੰਡੀਆ ਦੀ ਪ੍ਰਾਪਤੀ ਤੋਂ ਸਿਰਫ 10 ਮਹੀਨਿਆਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।ਜੋ ਏਅਰ ਇੰਡੀਆ ਦਾ ਇੱਕ ਸ਼ੁਰੂਆਤੀ ਦਾ ਵੱਡਾ ਕਦਮ ਹੋਵੇਗਾ।ਨਵੇਂ ਜਹਾਜ਼ਾਂ ਨੂੰ ਲੀਜ਼ 'ਤੇ ਦੇਣ ਦੇ ਨਾਲ-ਨਾਲ, ਏਅਰ ਇੰਡੀਆ ਮੌਜੂਦਾ ਨੈਰੋਬਡੀ ਅਤੇ ਵਾਈਡਬਾਡੀ ਜਹਾਜ਼ਾਂ ਨੂੰ ਓਪਰੇਟਿੰਗ ਫਲੀਟ ਵਿੱਚ ਬਹਾਲ ਕਰਨ ਲਈ ਵੀ ਕੰਮ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।