ਅਮਰੀਕਾ ਦਾ ਏਅਰ ਇੰਡੀਆ ਨੂੰ ਵੱਡਾ ਝਟਕਾ, ਠੋਕਿਆ 14 ਲੱਖ ਡਾਲਰ ਦਾ ਜੁਰਮਾਨਾ, ਜਾਣੋ ਵਜ੍ਹਾ

Tuesday, Nov 15, 2022 - 11:46 AM (IST)

ਅਮਰੀਕਾ ਦਾ ਏਅਰ ਇੰਡੀਆ ਨੂੰ ਵੱਡਾ ਝਟਕਾ, ਠੋਕਿਆ 14 ਲੱਖ ਡਾਲਰ ਦਾ ਜੁਰਮਾਨਾ, ਜਾਣੋ ਵਜ੍ਹਾ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਉਡਾਣਾਂ ਰੱਦ ਹੋਣ ਜਾਂ ਉਨ੍ਹਾਂ ਦੇ ਪ੍ਰੋਗਰਾਮ ਵਿਚ ਬਦਲਾਅ ਤੋਂ ਪ੍ਰਭਾਵਿਤ ਯਾਤਰੀਆਂ ਨੂੰ ਟਿਕਟ ਦੇ ਪੈਸੇ ਵਾਪਸ ਕਰਨ 'ਚ ਦੇਰੀ ਲਈ ਏਅਰ ਇੰਡੀਆ 'ਤੇ 14 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ। ਯੂਐਸ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਏਅਰ ਇੰਡੀਆ ਉਨ੍ਹਾਂ 6 ਏਅਰਲਾਈਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਯਾਤਰੀਆਂ ਨੂੰ  ਰਿਫੰਡ ਦੇ ਰੂਪ ਵਿਚ ਕੁੱਲ 60 ਕਰੋੜ ਡਾਲਰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਬਾਲੀ 'ਚ ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ, PM ਮੋਦੀ ਸਮੇਤ ਕਈ ਵਿਸ਼ਵ ਨੇਤਾਵਾਂ ਨੇ ਕੀਤੀ ਸ਼ਿਰਕਤ

ਏਅਰ ਇੰਡੀਆ ਨੂੰ ਵੀ 12.15 ਕਰੋੜ ਡਾਲਰ ਵਾਪਸ ਕਰਨ ਲਈ ਵੀ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦਾ ਯਾਤਰੀਆਂ  ਦੀ "ਬੇਨਤੀ 'ਤੇ ਰਿਫੰਡ" ਦਾ ਪ੍ਰਬੰਧ ਯੂਐਸ ਡਿਪਾਰਟਮੈਂਟ ਆਫ਼ ਟਰਾਂਸਪੋਰਟੇਸ਼ਨ ਦੀਆਂ ਨੀਤੀਆਂ ਦੇ ਉਲਟ ਹੈ। ਅਮਰੀਕੀ ਸਰਕਾਰ ਨੇ ਇਹ ਨਿਯਮ ਬਣਾਇਆ ਹੈ ਕਿ ਜੇਕਰ ਕੋਈ ਫਲਾਈਟ ਰੱਦ ਜਾਂ ਬਦਲੀ ਜਾਂਦੀ ਹੈ ਤਾਂ ਏਅਰਲਾਈਨਜ਼ ਨੂੰ ਕਾਨੂੰਨੀ ਤੌਰ 'ਤੇ ਯਾਤਰੀਆਂ ਦੇ ਟਿਕਟ ਦੇ ਪੈਸੇ ਵਾਪਸ ਕਰਨੇ ਹੋਣਗੇ।

ਇਹ ਵੀ ਪੜ੍ਹੋ: ਜਸਮੀਤ ਕੌਰ ਬੈਂਸ ਨੇ ਰਚਿਆ ਇਤਿਹਾਸ,ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਪਹਿਲੀ ਭਾਰਤੀ ਮੂਲ ਦੀ ਸਿੱਖ ਔਰਤ

ਵਿਭਾਗੀ ਜਾਂਚ 'ਚ ਪਾਇਆ ਗਿਆ ਕਿ ਏਅਰ ਇੰਡੀਆ ਨੇ  ਰਿਫੰਡ ਦੀਆਂ ਅੱਧੇ ਤੋਂ ਜ਼ਿਆਦਾ ਅਰਜ਼ੀਆਂ 'ਤੇ ਕਾਰਵਾਈ ਕਰਨ 'ਚ ਨਿਰਧਾਰਤ 100 ਤੋਂ ਜ਼ਿਆਦਾ ਦਿਨ ਲਗਾਇਆ। ਰਿਫੰਡ ਵਿੱਚ ਦੇਰੀ ਦੇ ਇਹ ਮਾਮਲੇ ਟਾਟਾ ਸਮੂਹ ਦੇ ਹੱਥੋ ਏਅਰ ਇੰਡੀਆ ਦੀ ਪ੍ਰਾਪਤੀ ਤੋਂ ਪਹਿਲਾਂ ਦੇ ਹਨ। ਏਅਰ ਇੰਡੀਆ ਤੋਂ ਇਲਾਵਾ ਫਰੰਟੀਅਰ, ਟੀਏਪੀ ਪੁਰਤਗਾਲ, ਏਅਰੋ ਮੈਕਸੀਕੋ, ਈਆਈਏਆਈ ਅਤੇ ਅਵਿਆਂਕਾ ਏਅਰਲਾਈਨਜ਼ ਨੂੰ ਵੀ ਅਮਰੀਕੀ ਸਰਕਾਰ ਨੇ ਜੁਰਮਾਨਾ ਕੀਤਾ ਹੈ।

ਇਹ ਵੀ ਪੜ੍ਹੋ: ਸ਼ਾਹਬਾਜ਼ ’ਤੇ ਉਲਟਾ ਪਿਆ ਮਾਣਹਾਨੀ ਦਾ ਮੁਕੱਦਮਾ, ਅਖ਼ਬਾਰ ਨੂੰ 30,000 ਪੌਂਡ ਦਾ ਭੁਗਤਾਨ ਕਰਨ ਦਾ ਹੁਕਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 


author

cherry

Content Editor

Related News