ਏਅਰ ਕੈਨੇਡਾ ਦੇ ਜਹਾਜ਼ ਦੀ ਐਮਰਜੰਸੀ ਲੈਂਡਿੰਗ, ਇੰਜਣ ''ਚ ਆਈ ਖਰਾਬੀ

Tuesday, Feb 04, 2020 - 10:15 PM (IST)

ਏਅਰ ਕੈਨੇਡਾ ਦੇ ਜਹਾਜ਼ ਦੀ ਐਮਰਜੰਸੀ ਲੈਂਡਿੰਗ, ਇੰਜਣ ''ਚ ਆਈ ਖਰਾਬੀ

ਟੋਰਾਂਟੋ- ਮੈਡਿ੍ਰਡ - ਮੈਡਿ੍ਰਡ ਹਵਾਈ ਅੱਡੇ 'ਤੋ ਸੋਮਵਾਰ ਸ਼ਾਮ ਨੂੰ ਏਅਰ ਕੈਨੇਡਾ ਦੇ ਇਕ ਬੋਇੰਗ 767 ਜਹਾਜ਼ ਨੂੰ ਐਮਰਜੰਸੀ ਸਥਿਤੀ ਵਿਚ ਸੁਰੱਖਿਅਤ ਰੂਪ ਤੋਂ ਲੈਂਡ ਕਰਾਇਆ ਗਿਆ। ਜਹਾਜ਼ ਵਿਚ ਕਰੀਬ 128 ਯਾਤਰੀ ਸਵਾਰ ਸਨ। ਟੋਰਾਂਟੋ ਜਾ ਰਹੇ ਜਹਾਜ਼ ਨੇ ਸਪੇਨ ਦੀ ਰਾਜਧਾਨੀ ਤੋਂ ਦੁਪਹਿਰ ਵਿਚ ਉਡਾਣ ਭਰੀ ਸੀ ਪਰ ਇਕ ਟਾਇਰ ਅਤੇ ਇਕ ਇੰਜਣ ਖਰਾਬ ਹੋਣ ਤੋਂ ਬਾਅਦ ਜਹਾਜ਼ ਨੂੰ ਵਾਪਸੀ ਦੀ ਅਪੀਲ ਕਰਨੀ ਪਾਈ। ਇੰਜਣ ਵਿਚ ਖਰਾਬੀ ਦੇ ਕਾਰਨ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਪਾਇਆ ਹੈ। ਦੱਸ ਦਈਏ ਕਿ ਜਹਾਜ਼ ਲਗਭਗ 4 ਘੰਟੇ ਤੱਕ ਮੈਡਿ੍ਰਡ ਦੇ ਅਸਮਾਨ ਦਾ ਚੱਕਰ ਲਗਾਉਂਦਾ ਰਿਹਾ, ਜਿਸ ਤੋਂ ਬਾਅਦ ਐਮਰਜੰਸੀ ਸਥਿਤੀ ਵਿਚ ਜਹਾਜ਼ ਨੂੰ ਲੈਂਡ ਕਰਾਉਣਾ ਪਿਆ।


author

Khushdeep Jassi

Content Editor

Related News