ਅਹਿਮਦ ਮਸੂਦ ਦੇ ਫ਼ੌਜੀਆਂ ਨੇ ਪੰਜਸ਼ੀਰ ਘਾਟੀ 'ਚ ਉਡਾਇਆ ਟੈਂਕ, 13 ਤਾਲਿਬਾਨੀ ਢੇਰ

Thursday, Sep 02, 2021 - 04:34 PM (IST)

ਅਹਿਮਦ ਮਸੂਦ ਦੇ ਫ਼ੌਜੀਆਂ ਨੇ ਪੰਜਸ਼ੀਰ ਘਾਟੀ 'ਚ ਉਡਾਇਆ ਟੈਂਕ, 13 ਤਾਲਿਬਾਨੀ ਢੇਰ

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਅਤੇ ਉੱਤਰੀ ਗਠਜੋੜ ਦੇ ਨੇਤਾ ਅਹਿਮਦ ਮਸੂਦ ਵਿਚਕਾਰ ਗੱਲਬਾਤ ਅਸਫਲ ਰਹਿਣ ਦੇ ਬਾਅਦ ਪੰਜਸ਼ੀਰ ਘਾਟੀ ਵਿਚ ਮੁਕਾਬਲਾ ਜਾਰੀ ਹੈ। ਪੰਜਸ਼ੀਰ ਘਾਟੀ ਵਿਚ ਦਾਖਲ ਹੋਏ ਤਾਲਿਬਾਨੀ ਅੱਤਵਾਦੀਆਂ ਨੂੰ ਮਸੂਦ ਸਮਰਥਕਾਂ ਨੇ ਕਰਾਰਾ ਝਟਕਾ ਦਿੰਦੇ ਹੋਏ ਉਹਨਾਂ ਦੇ ਇਕ ਟੈਂਕ ਨੂੰ ਉਡਾ ਦਿੱਤਾ ਹੈ। ਇਸ ਹਮਲੇ ਵਿਚ 13 ਤਾਲਿਬਾਨੀ ਮਾਰੇ ਗਏ ਹਨ। ਪੰਜਸ਼ੀਰ ਘਾਟੀ ਅਫਗਾਨਿਸਤਾਨ ਵਿਚ ਇਕੋ-ਇਕ ਅਜਿਹੀ ਜਗ੍ਹਾ ਹੈ ਜਿੱਥੇ ਤਾਲਿਬਾਨ ਦਾ ਕਬਜ਼ਾ ਨਹੀਂ ਹੋ ਸਕਿਆ ਹੈ।

PunjabKesari

ਬਾਗੀਆਂ ਦੇ ਟਵਿੱਟਰ ਅਕਾਊਂਟ 'ਤੇ ਦਿੱਤੀ ਗਈ ਜਾਣਕਾਰੀ ਵਿਚ ਕਿਹਾ ਗਿਆ ਹੈ ਕਿ ਪੰਜਸ਼ੀਰ ਸੂਬੇ ਦੇ ਚਿਕਰੀਨੋਵ ਜ਼ਿਲ੍ਹੇ ਵਿਚ ਬਾਗੀਆਂ ਵੱਲੋਂ ਘਾਤ ਲਗਾ ਕੇ ਕੀਤੀ ਕਾਰਵਾਈ ਵਿਚ ਤਾਲਿਬਾਨ ਦੇ 13 ਮੈਂਬਰ ਮਾਰੇ ਗਏ ਹਨ। ਤਾਲਿਬਾਨ ਦਾ ਇਕ ਟੈਂਕ ਵੀ ਤਬਾਹ ਹੋ ਗਿਆ ਹੈ। ਮਸੂਦ ਦੀ ਸੈਨਾ ਦੇ ਬੁਲਾਰੇ ਫਹੀਮ ਦਾਸ਼ਟੀ ਨੇ ਕਿਹਾ ਕਿ ਇਹ ਲੜਾਈ ਪੰਜਸ਼ੀਰ ਘਾਟੀ ਦੇ ਦੱਖਣੀ ਗੇਟ 'ਤੇ ਹੋਈ ਹੈ। ਇਸ ਜਗ੍ਹਾ 'ਤੇ ਤਾਲਿਬਾਨ ਨੇ ਹਮਲਾ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਗਿਲਾਨੀ ਦੇ ਦੇਹਾਂਤ 'ਤੇ ਇਮਰਾਨ ਖਾਨ ਨੇ ਜਤਾਇਆ ਦੁੱਖ, ਅੱਧਾ ਝੁਕਵਾਇਆ ਪਾਕਿ ਦਾ ਝੰਡਾ

ਫਹੀਮ ਨੇ ਕਿਹਾ ਕਿ ਤਾਲਿਬਾਨ ਨੇ ਇਹ ਹਮਲਾ ਸੰਭਵ ਤੌਰ 'ਤੇ ਪੰਜਸ਼ੀਰ ਘਾਟੀ ਦੀ ਸੁਰੱਖਿਆ ਦਾ ਪਰੀਖਣ ਕਰਨ ਲਈ ਕੀਤਾ ਸੀ। ਉਹਨਾਂ ਨੇ ਕਿਹਾ ਕਿ ਜਵਾਬੀ ਕਾਰਵਾਈ ਵਿਚ ਤਾਲਿਬਾਨੀ ਟੈਂਕ ਤਬਾਹ ਹੋ ਗਿਆ ਹੈ। ਇਸ ਹਮਲੇ ਵਿਚ 8 ਤਾਲਿਬਾਨੀ ਮਾਰੇ ਗਏ ਹਨ ਅਤੇ ਇੰਨੇ ਹੀ ਲੋਕ ਜ਼ਖਮੀ ਹੋਏ ਹਨ। ਬਾਗੀ ਦਲ ਦੇ ਦੋ ਮੈਂਬਰ ਵੀ ਜ਼ਖਮੀ ਹੋਏ ਹਨ।ਇਸ ਤੋਂ ਪਹਿਲਾਂ ਦੇ ਹਮਲੇ ਵਿਚ ਤਾਲਿਬਾਨ ਨੂੰ 40 ਲੜਾਕਿਆਂ ਨੂੰ ਗਵਾਉਣਾ ਪਿਆ ਸੀ। ਹੁਣ ਤੱਕ ਬ੍ਰਿਟੇਨ, ਸੋਵੀਅਤ ਸੰਘ ਜਾਂ ਤਾਲਿਬਾਨ ਕਿਸੇ ਨੇ ਪੰਜਸ਼ੀਰ ਘਾਟੀ ਵਿਚ ਸਫਲਤਾ ਹਾਸਲ ਨਹੀਂ ਕੀਤੀ ਹੈ। ਇਸ ਘਾਟੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਐਂਟੀ ਤਾਲਿਬਾਨੀ ਲੜਾਕੇ ਇਕੱਠੇ ਹੋਏ ਹਨ ਅਤੇ ਤਾਲਿਬਾਨ ਨੂੰ ਕਰਾਰਾ ਜਵਾਬ ਦੇ ਰਹੇ ਹਨ। 

ਉਹਨਾਂ ਨੇ ਉੱਤਰੀ ਗਠਜੋੜ ਦਾ ਝੰਡਾ ਬੁਲੰਦ ਕੀਤਾ ਹੈ ਜੋ ਸਾਲ 1996 ਤੋਂ ਲੈ ਕੇ 2001 ਦੇ ਵਿਚਕਾਰ ਤਾਲਿਬਾਨ ਦਾ ਵਿਰੋਧ ਕਰ ਚੁੱਕਾ ਹੈ। ਅਹਿਮਦ ਮਸੂਦ ਨੇ ਤਾਲਿਬਾਨ ਤੋਂ ਮੰਗ ਕੀਤੀ ਹੈ ਕਿ ਨਵੀਂ ਸਰਕਾਰ ਵਿਚ ਘੱਟ ਗਿਣਤੀਆਂ ਨੂੰ ਵੀ ਉਚਿਤ ਨੁਮਾਇੰਦਗੀ ਦਿੱਤੀ ਜਾਵੇ। ਇਸ ਮੰਗ ਨੂੰ ਤਾਲਿਬਾਨੀ ਮੰਨ ਨਹੀਂ ਰਹੇ ਹਨ। ਉਹ ਤਾਕਤ ਦੇ ਬਲ 'ਤੇ ਪੰਜਸ਼ੀਰ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ।
 


author

Vandana

Content Editor

Related News